ਮੁਲਾਜ਼ਮਾਂ ਦੀਆਂ ਮੰਗਾਂ ਦਾ ਡਰਾਫਟ ਲੈ ਕੇ ਤ੍ਰਿਪਤ ਬਾਜਵਾ ਗਏ ਕੈਪਟਨ ਦੇ ਦਰਬਾਰ

0
131

ਚੰਡੀਗੜ੍ਹ 20 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਮੁਲਾਜ਼ਮਾਂ ਦੀਆਂ ਗੈਰ-ਵਿੱਤੀ ਮੰਗਾਂ ਦਾ ਡਰਾਫਟ ਲੈਕੇ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਹਨ। ਇਸ ‘ਤੇ ਆਖਰੀ ਫੈਸਲਾ ਮੁੱਖ ਮੰਤਰੀ ਕਰਨਗੇ। ਪਰ ਮੁਲਾਜ਼ਮਾਂ ਦਾ ਕਹਿਣਾ ਕਿ ਉਹ ਵਿੱਤ ਮੰਤਰੀ ਨਾਲ ਮੁਲਾਕਾਤ ਕਰਕੇ ਹੀ ਆਪਣਾ ਆਖਰੀ ਫੈਸਲਾ ਸੁਣਾਉਣਗੇ।

ਵਿੱਤੀ ਮੰਗਾਂ ਸਬੰਧੀ ਮੰਗਲਵਾਰ ਖਜ਼ਾਨਾ ਮੰਤਰੀ ਨਾਲ ਮੁਲਾਕਾਤ ਹੋਵੇਗੀ। ਅੱਜ ਗ਼ੈਰ ਵਿੱਤੀ ਮੰਗਾਂ ਸਬੰਧੀ ਹੋਈ ਮੀਟਿੰਗ ਵਿੱਚ ਮੁਲਾਜ਼ਮਾਂ ਨੇ ਕਿਹਾ ਕਿ ਮਹਿਕਮਿਆਂ ਵਿਚ ਕੀਤਾ ਜਾ ਰਿਹਾ ਪੁਨਰਗਠਨ ਜਿਵੇਂ ਜਲ ਵਿਭਾਗ ‘ਚ ਅਸਾਮੀਆਂ ਘਟਾਈਆਂ ਉਹ ਬੰਦ ਕੀਤੀਆਂ ਜਾਣ। ਇਸ ਤੋਂ ਇਲਾਵਾ ਸਟੈਨੋਗ੍ਰਾਫਰ ਦੀ ਤਰੱਕੀ ਲਈ ਪੰਜਾਹ ਸਾਲ ਤੋਂ ਵੱਧ ਉਮਰ ਵਾਲਿਆਂ ਲਈ ਟੈਸਟ ਮੁਆਫ਼ ਕੀਤਾ ਜਾਵੇ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸ਼ਾਮ ਤੱਕ ਸਾਡੀਆਂ ਮੰਗਾਂ ਮੰਨ ਕੇ ਅਥਾਰਟੀ ਲੈਟਰ ਜਾਰੀ ਕਰੇਗੀ ਤਾਂ ਅਸੀਂ ਆਪਣੀ ਹੜਤਾਲ ਖਤਮ ਕਰਨ ‘ਤੇ ਵਿਚਾਰ ਕਰ ਸਕਦੇ ਹਾਂ ਪਰ ਆਖ਼ਰੀ ਫ਼ੈਸਲਾ ਵਿੱਤ ਮੰਤਰੀ ਦੇ ਨਾਲ ਮੁਲਾਕਾਤ ਤੋਂ ਬਾਅਦ ਹੀ ਲਿਆ ਜਾਵੇਗਾ।

ਚੰਡੀਗੜ੍ਹ ਵਿੱਚ ਤਾਇਨਾਤ 35000 ਤੋਂ ਵੱਧ ਮੁਲਾਜ਼ਮ ਹੜਤਾਲ ਤੇ ਹਨ। ਪੰਜਾਬ ਸਰਕਾਰ ਦੇ ਕੁੱਲ 3.74 ਲੱਖ ਦੇ ਕਰੀਬ ਮੁਲਾਜ਼ਮ ਹਨ ਤੇ ਇਨ੍ਹਾਂ ਚੋਂ 60 ਹਜ਼ਾਰ ਮੁਲਾਜ਼ਮ ਹੜਤਾਲ ‘ਤੇ ਹਨ। ਹੜਤਾਲ ‘ਤੇ ਗਏ ਮੁਲਾਜ਼ਮਾਂ ਨੇ ਵਿੱਤ ਮੰਤਰੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੇ ਤਨਖਾਹਾਂ ਦੇ ਕੇ ਸਾਡੇ ‘ਤੇ ਕੋਈ ਅਹਿਸਾਨ ਨਹੀਂ ਕੀਤਾ।

ਮੁਲਾਜ਼ਮਾਂ ਨੇ ਕਿਹਾ ਤੁਹਾਡੇ ਐਮਐਲਏ ਵੇਹਲੇ ਬੈਠੇ ਹੋਏ ਨੇ ਉਨ੍ਹਾਂ ਨੂੰ ਵੀ ਤੁਸੀਂ ਤਨਖਾਹਾਂ ਦੇ ਰਹੇ ਹੋ। ਇਸ ਤੋਂ ਇਲਾਵਾ ਵਿਧਾਇਕ ਪੰਦਰਾਂ ਹਜ਼ਾਰ ਮੋਬਾਈਲ ਭੱਤਾ ਵਿਧਾਇਕ ਲੈ ਰਹੇ ਹਨ। ਜੇਕਰ ਤੁਸੀਂ ਕਟੌਤੀ ਕਰਨੀ ਹੈ ਤਾਂ ਮੰਤਰੀ, ਵਿਧਾਇਕ, ਆਈਏਐੱਸ, ਆਈਪੀਐੱਸ ਤੋਂ ਸ਼ੁਰੂ ਕੀਤਾ ਜਾਵੇ।

ਕੱਲ੍ਹ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਲੌਕਡਾਊਨ ਦੌਰਾਨ ਕਿਸੇ ਵੀ ਮੁਲਾਜ਼ਮ ਦੀ ਤਨਖਾਹ ‘ਚ ਕਟੌਤੀ ਨਹੀਂ ਕੀਤੀ, ਜਦਕਿ ਬਾਕੀ ਕਈ ਸੂਬਿਆਂ ਨੇ ਤਨਖਾਹ ‘ਚ 50 ਫ਼ੀਸਦ ਕਟੌਤੀ ਕੀਤੀ ਹੈ।

LEAVE A REPLY

Please enter your comment!
Please enter your name here