ਬੁਢਲਾਡਾ – 29 ਸਤੰਬਰ – (ਸਾਰਾ ਯਹਾਂ/ਅਮਨ ਮੇਹਤਾ)–ਜਿੰਦਗੀ ਖੂਬਸੁਰਤ ਹੋਵੇ, ਭਵਿੱਖ ਸੁਨਿਹਰਾ ਹੋਵੇ ਦੀ ਸੋਚ ਨਾਲ ਨਹੀਂ ਜਾਣਕਾਰੀ ਨਾਲ ਲਾਗੂ ਕਰੀਏ। ਇਹ ਸਬਦ ਅੱਜ ਇੱਥੇ ਚੋਣ ਕਮਿਸਨ ਦੇ ਐਪ ਸਵਿਪ ਦੀ ਜਾਣਕਾਰੀ ਦਿੰਦਿਆ ਐਸ ਡੀ ਐਮ ਕਾਲਾ ਰਾਮ ਕਾਂਸਲ ਨੇ ਕਹੇ। ਉਨ੍ਹਾਂ ਵਿਅਕਤੀ ਨੂੰ ਵੋਟ ਅਧਿਕਾਰ, ਦਰੁਸਤੀ, ਛਾਣਬੀਣ ਦੇ ਅਧਿਕਾਰਾਂ ਦੀ ਵਿਸਥਾਰ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵੋਟਰ ਦਾ ਇੱਕ ਸਹੀ ਫੈਸਲਾ ਦੇਸ ਦੇ ਭਵਿੱਖ ਦਾ ਇੱਕ ਵੱਡਾ ਮਾਰਗ ਦਰਸਕ ਬਣਦਾ ਹੈ। ਉਨ੍ਹਾਂ ਹਾਜਰ ਸਮਾਜ ਸੇਵੀ ਸੰਸਥਾਵਾਂ, ਕੋਸਲਰਾਂ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਦੇ ਅਧਿਕਾਰਾਂ ਦੀ ਜਾਣਕਾਰੀ ਲਈ ਸਕੂਲਾਂ, ਆਸਪਾਸ ਲੋਕਾਂ ਅਤੇ ਸਹਿਯੋਗੀਆਂ ਨੂੰ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਵੋਟਰ ਦੀ ਸੁਧਾਈ ਸੰਬੰਧੀ ਮੁਬਾਇਲ ਹੈਲਪਲਾਇਨ ਰਾਹੀਂ ਵੋਟਰ ਸੂਚੀ ਵਿੱਚ ਪਾਈ ਗਈ ਤਰੁੱਟੀ, ਗਲਤੀ ਨੂੰ ਠੀਕ ਕਰਵਾਉਣ ਲਈ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਇਲੈਕਸਨ ਕਾਨੂੰਗੋ ਅਮਰ ਨਾਥ, ਪ੍ਰਿੰਸੀਪਲ ਮੁਕੇਸ ਕੁਮਾਰ, ਪ੍ਰਿੰਸੀਪਲ ਦਰਸਨ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।