
ਮਾਨਸਾ,27 ਜੂਨ (ਸਾਰਾ ਯਹਾ / ਬੀਰਬਲ ਧਾਲੀਵਾਲ ):- ਲੌਕਡਾਊਨ ਤੇ ਚੱਲਦਿਆਂ ਵਿਪਾਰੀ ਵਰਗ ਨੂੰ ਆ ਰਹੀਆ ਸਮੱਸਿਆ ਸਬੰਧੀ ਡੀ ਸੀ ਮਾਨਸਾ ਨੂੰ ਮੰਗ ਪੱਤਰ ਸੌਂਪਦਿਆ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਜਨਰਲ ਸਕੱਤਰ ਪੰਜਾਬ ਵਪਾਰ ਅਤੇ ਉਦਯੋਗ ਵਿੰਗ ਸ਼੍ਰੋਮਣੀ ਅਕਾਲੀ ਦਲ ਮਾਨਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਵਪਾਰ ਅਤੇ ਓੁਦਜ਼ੋਗ ਪਰਧਾਨ ਅੇਨ ਕੇ ਸਰਮਾ ਦੀ ਅਗਵਾਈ ਹੇਠਾਂ ਵਪਾਰੀ ਵਰਗਾਂ ਦੀਆਂ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਤੱਕ ਪਹਾਚੁਣ ਲਈ ਜਿਲਾ ਪੱਧਰ ਤੇ ਡਿਪਟੀ ਕਮਿਸ਼ਨਰਾ ਨੂੰ ਮਗ ਪੱਤਰ ਦੇ ਰਹੇ ਹਾ।ਪੰਜਾਬ ਦੀ ਇੰਡਸਟਰੀ ਤੇ ਵਪਾਰ ਇੱਕ ਅਣਕਿਆਸੇ ਸੰਕਟ ਵਿੱਚ ਲੰਘ ਰਿਹਾ ਹੈ,ਉਹਨਾਂ ਕਿਹਾ ਕਿ ਜ਼ਿਆਦਾਤਰ ਇੰਡਸਟਰੀ ਤੇ ਵਪਾਰ ਸੈਕਟਰ ਬੰਦ ਰਿਹਾ ਤੇ ਇਸ ਵਿੱਚ ਕੁਝ ਹਜੇ ਵੀ ਬੰ ਦ ਪਿਆ ਹੈ,ਕੰਚਾ ਮਾਲ ਦੀ ਸਪਲਾਈ ਤੋਂ ਲੈ ਕੇ ਲੇਬਰ ਦੇ ਕਰੋਨਾ ਬਿਮਾਰੀ ਕਾਰਨ ਜਾਣ ਤੱਕ ਕਈ ਤਰ੍ਹਾਂ ਦੀਆਂ ਮੁਸਕਿਲਾ ਤੋਂ ਪੀੜਤ ਹੈ,ਬਲਕਿ ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਵੱਲ ਅੱਖਾਂ ਹੀ ਬੰਦ ਕਰ ਲਈਆ ਹਨ,ਤੇ ਵਿਪਾਰੀ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ,ਉਹਨਾਂ ਕਿਹਾ ਕਿ ਨੀਤੀ ਵਿੱਚ ਤਬਦੀਲੀ ਕੀਤੀ ਜਾਵੇ ਤਾਂ ਜੋ ਇਹ ਸੈਕਟਰ ਮੁੜ ਆਪਣੇ ਪੈਰਾਂ ਸਿਰ ਖੜਾ ਹੋ ਸਕੇ,ਪੰਜਾਬ ਸਰਕਾਰ ਨੂੰ ਸੂਬੇ ਦੇ ਹਿੱਸੇ ਦਾ ਜੀ ਐਸ ਟੀ ਛੇ ਮਹੀਨੇ ਦੇ ਸਮੇ ਲਈ ਆਪਣੇ ਕੋਲ ਬਰਕਰਾਰ ਰੱਖਣ ਦੀ ਆਗਿਆ ਦੇਣੀ ਚਾਹੀਦੀ ਹੈ,ਇੰਡਸਟਰੀ ਸੈਕਟਰ ਨੂੰ ਦੋ ਮਹੀਨੇ ਦੇ ਫਿਕਸ ਚਾਰਜਿਜ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ,ਇਸ ਤੋਂ ਇਲਾਵਾ ਅਗਲੇ ਤਿੰਨ ਮਹੀਨਿਆਂ ਦੇ ਬਿਜਲੀ ਬਿੱਲ ਵੀ ਅੱਗੇ ਪਾਉਣੇ ਚਾਹੀਦੇ ਹਨ,ਬਆਦ ਵਿੱਚ ਵਿਆਜ ਮੁਕਤ ਕਿਸ਼ਤਾਂ ਲੈਣੀਆਂ ਚਾਹੀਦੀਆਂ ਹਨ । ਇਸ ਮੌਕੇ ਵਪਾਰ ਇਸ ਮੌਕੇ ਗੁਰਪ੍ਰੀਤ ਸਿੰਘ ਚਹਿਲ ਸਹਿਰੀ ਪ੍ਰਧਾਨ ਯੂਥ ਅਕਾਲੀ ਦਲ ਮਾਨਸਾ ,ਵਪਾਰ ਮੰਡਲ ਦੇ ਸੈਕਟਰੀ ਮਨਜੀਤ ਸਿੰਘ,ਤਰਸੇਮ ਚੰਦ ਮਿੱਢਾ, ਪੈਸਟੀਸਾਈਡ ਦੇ ਜ਼ਿਲਾ ਪ੍ਰਧਾਨ ਅੰਗਰੇਜ਼ ਮਿੱਤਲ ਕੋਰ ਕਮੇਟੀ ਮੈਂਬਰ,ਐਡਵੋਕੇਟ ਰਾਜੇਸ਼ ਕੁਮਾਰ,ਸੰਜੀਵ ਕੁਮਾਰ ਆਇਲ ਐਸੋਸੀਏਸ਼ਨ ,ਅਰੁਣ ਬਿੱਟੂ ਆਰਾ ਐਸੋਸੀਏਸ਼ਨ ,ਅਸ਼ੀਸ਼ ਚੌਧਰੀ ਸੈਲਰ ਐਸੋਸੀਏਸ਼ਨ ,ਦੀਪਕ ਗੋਇਲ ਟਾਇਰ ਐਸੋਸੀਏਸ਼ਨ ਮਾਨਸਾ ਆਦਿ ਹਾਜ਼ਰ ਸਨ।
