*ਮੁਜ਼ੱਫਰਨਗਰ ਦੀ ਮਹਾਪੰਚਾਇਤ ਮਗਰੋਂ ਰਾਕੇਸ਼ ਟਿਕੈਤ ਨੇ ਕੀਤਾ ਵੱਡਾ ਐਲਾਨ, ਯੂਪੀ ਦੀ ਸਿਆਸਤ ਗਰਮਾਈ*

0
61

Rakesh Tikait on Kisan Mahapanchayat: ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਮੁਜ਼ੱਫਰਨਗਰ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਮਗਰੋਂ ਵੱਡਾ ਐਲਾਨ ਕੀਤਾ ਹੈ। ਟਿਕੈਤ ਨੇ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੱਕ ਅਸੀਂ ਨਾ ਤਾਂ ਧਰਨੇ ਵਾਲੀ ਥਾਂ ਛੱਡਾਂਗੇ ਤੇ ਨਾ ਹੀ ਅੰਦੋਲਨ ਛੱਡਾਂਗੇ।

ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਮੁਜ਼ੱਫਰਨਗਰ ਵਿੱਚ ਹੋਈ ਮਹਾਂਪੰਚਾਇਤ ਬਹੁਤ ਸਫਲ ਰਹੀ ਜਿਸ ਦਾ ਉੱਤਰ ਪ੍ਰਦੇਸ਼ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਵੱਡਾ ਅਸਰ ਪਏਗਾ। ਉਨ੍ਹਾਂ ਕਿਹਾ ਕਿ ਸੜਕਾਂ ‘ਤੇ 21 ਕਿਲੋਮੀਟਰ ਤੱਕ ਲੋਕਾਂ ਦੀ ਭੀੜ ਸੀ। ਕਿਸਾਨ ਮਹਾਪੰਚਾਇਤ ਵਿੱਚ 20 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸੜਕਾਂ ਜਾਮ ਹੋਣ ਕਾਰਨ ਸਥਾਨਕ ਲੋਕ ਇਸ ਵਿੱਚ ਹਿੱਸਾ ਨਹੀਂ ਲੈ ਸਕੇ। ਟਿਕੈਤ ਨੇ ਕਿਹਾ ਕਿ ਭੀੜ ਲੋਕਤੰਤਰ ਦਾ ਹਥਿਆਰ ਹੈ।

ਸੰਜੀਵ ਬਾਲਿਆਨ ਨੂੰ ਦਿੱਤਾ ਜਵਾਬ

ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੇ ਸਿਆਸਤ ਵਿੱਚ ਆਉਣ ‘ਤੇ ਉਨ੍ਹਾਂ ਦਾ ਸਵਾਗਤ ਕਰਨ ਦੀ ਗੱਲ ਦਾ ਵੀ ਜਵਾਬ ਦਿੱਤਾ। ਉਨ੍ਹਾਂ ਸਪਸ਼ਟ ਕਿਹਾ ਕਿ ਅਸੀਂ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੇ। ਟਿਕੈਤ ਨੇ ਕਿਹਾ ਕਿ ਉਹ ਸਾਡੇ ਮੁੱਦੇ ਹੱਲ ਕਰਨ ਤੇ ਸਾਡੀ ਗੱਲ ਸਰਕਾਰ ਨਾਲ ਕਰਵਾ ਦੇਣ।

LEAVE A REPLY

Please enter your comment!
Please enter your name here