
ਮਾਨਸਾ 24 ਅਪ੍ਰੈਲ (ਬਪਸ): ਸਰਦੂਲਗੜ੍ਹ ਦੇ ਨੇੜਲੇ ਪਿੰਡ ਮੀਰਪੁਰ ਕਲਾਂ (ਹਿੰਮਤਪੁਰਾ ਢਾਣੀ) ਦੇ ਇੱਕ ਵਿਅਕਤੀ ਦੀ ਯੂਰਪ ਦੇ ਦੇਸ਼ ਸਾਈਪਰਸ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਬੱਬੂ ਪੁੱਤਰ ਹਰਬੰਸ ਸਿੰਘ ਤਿੰਨ ਸਾਲ ਪਹਿਲਾਂ ਸਾਈਪ੍ਰਸ ਗਿਆ ਸੀ। ਜਿਸ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗੲੀ ਕੁਲਵਿੰਦਰ ਸਿੰਘ ਦੇ ਚਚੇਰੇ ਭਰਾ ਐਡਵੋਕੇਟ ਪ੍ਰਦੀਪ ਸਿੰਘ ਨੇ ਦੱਸਿਆ ਹੈ ਕਿ ਘਟਨਾ ਤੋਂ ਪਹਿਲਾਂ ਉਸ ਨਾਲ ਵੀਡੀਓ ਕਾਲ ਤੇ ਗੱਲ ਹੋਈ ਸੀ ਤਾਂ ਉਹ ਸਾਹ ਲੈਣ ਵਿੱਚ ਤਕਲੀਫ ਆਉਣ ਦੀ ਗੱਲ ਕਿਹ ਰਿਹਾ ਸੀ। ਉਨ੍ਹਾਂ ਨੂੰ ਉਸ ਦੀ ਮੌਤ ਕਰੋੜਾਂ ਦੀ ਬਿਮਾਰੀ ਨਾਲ ਹੋਣ ਦਾ ਵੀ ਸ਼ੱਕ ਹੈ ਪਰ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਉਧਰ ਸਮੂਹ ਪਿੰਡ ਵਾਸੀਆਂ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਲਵਿੰਦਰ ਸਿੰਘ ਬੱਬੂ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾਣ।
