
ਬਰੇਟਾ 15, ਜਨਵਰੀ (ਸਾਰਾ ਯਹਾ /ਰੀਤਵਾਲ) ਕੁਝ ਇਨਸਾਨ ਇਸ ਦੁਨੀਆਂ ਤੇ ਅਜਿਹੇ ਨੇਕ ਕਾਰਜ਼ ਕਰ ਜਾਂਦੇ ਹਨ ਕਿ
ਉਨ੍ਹਾਂ ਦਾ ਇਸ ਦੁਨੀਆਂ ਤੋਂ ਤੁਰ ਜਾਣ ਤੇ ਵੀ ਉਹ ਹਮੇਸ਼ਾ ਹੀ ਦ¨ਜਿਆ ਲਈ ਜਿੱਥੇ
ਪ੍ਰੇਣਾ ਸਰੋਤ ਬਣਦੇ ਹਨ , ਉੱਥੇ ਲੋਕ ਭਲਾਈ ਲਈ ਕੀਤੇ ਕਾਰਜਾਂ ਕਰਕੇ ਸਦਾ ਹੀ ਲੋਕਾਂ ਦੇ
ਮਨਾਂ ਫ਼#੩੯;ਚ ਰਹਿੰਦੇ ਹਨ । ਅਜਿਹੇ ਹੀ ਇਨਸਾਨ ਸਨ ਹੈੱਡ ਟੀਚਰ ਰਹਿ ਚੁੱਕੇ ਸ਼੍ਰੀ ਚਰਨ ਦਾਸ ਜੀਵਨ ਦੇ
ਧਾਰਨੀ , ਹਰ ਇਕ ਨੂੰ ਪਿਆਰ ਨਾਲ ਮਿਲਣ ਵਾਲੇ ਤੇ ਧਾਰਮਿਕ ਵਿਰਤੀ ਦੇ ਮਾਲਕ ਸੱਚੀ-ਸੁਚੀ
ਮਿਹਨਤ ਕਰਨ ਵਾਲੇ । ਉਨ੍ਹਾਂ ਸਾਰੀ ਉਮਰ ਸਾਦਾ ਜੀਵਨ ਜਿਊਣ ਨੂੰ ਤਰਜੀਹ ਦਿੱਤੀ । ਅੱਜ ਦੌੜ
ਭੱਜ ਅਤੇ ਰਿਸ਼ਵਤਖੋਰ ਦੀ ਦੁਨੀਆਂ ਵਿੱਚ ਉਨਾਂ ਨੇ ਇਮਾਨਦਾਰੀ ਦਾ ਪੱਲਾ ਨਹੀ ਛੱਡਿਆ
ਅਤੇ ਆਪਣੀ ਨੌਕਰੀ ਦੇ ਕਾਰਜ ਕਾਲ ਦੌਰਾਨ ਕੰਮ ਕਰਦਿਆਂ ਜਿੰਨੀ ਹੋ ਸਕੀ ਗਰੀਬ ਲੋਕਾਂ ਦੀ
ਮੱਦਦ ਕੀਤੀ । ਸ਼੍ਰੀ ਚਰਨ ਦਾਸ ਮਿੱਠ ਬੋਲੜੇ ਤੇ ਨੇਕ ਸੁਭਾਅ ਦੇ ਮਾਲਕ ਸਨ । ਉਹ
ਹਮੇਸ਼ਾ ਦ¨ਜਿਆਂ ਦੀ ਮੱਦਦ ਕਰਨਾ ਅਪਣਾ ਫਰਜ਼ ਸਮਝਦੇ ਸਨ । ਉਹ ਧਾਰਮਿਕ ਖਿਆਲਾ ਦੇ
ਹੋਣ ਕਾਰਨ ਹਰ ਇੱਕ ਨੂੰ ਧਰਮ ਦੇ ਰਸਤੇ ਫ਼#੩੯;ਤੇ ਚੱਲਣ ਦੀ ਪ੍ਰੇਣਾ ਦਿੰਦੇ ਸਨ। ਖੈਰ ੫ ਜਨਵਰੀ ਦਿਨ
ਮੰਗਲਵਾਰ ਨੂੰ ਉਨਾਂ ਨੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ । ਉਨਾਂ ਦੀ
ਆਤਮਿਕ ਸ਼ਾਤੀ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਜੀ ਦਾ ਭੋਗ ਅਤੇ ਰਸਮ ਕਿਰਿਆ ੧੭ ਜਨਵਰੀ ਦਿਨ
ਐਤਵਾਰ ਨੂੰ ਬਾਅਦ ਦੁਪਹਿਰ ੧ ਵਜੇ ਸਥਾਨਕ ਦੁਰਗਾ ਮੰਦਰ ਧਰਮਸ਼ਾਲਾ ਵਿਖੇ ਹੋਵੇਗੀ ।
