*ਮਿੱਠੀਆਂ ਗੱਲਾਂ ‘ਚ ਭਰਮਾਰ ਕੇ ਏਜੰਟ ਨੌਜਵਾਨਾਂ ਨੂੰ ਫਸਾ ਰਹੇ ਨੇ ਆਪਣੇ ਜਾਲ ‘ਚ*

0
28

ਬਰੇਟਾ (ਸਾਰਾ ਯਹਾਂ/ ਰੀਤਵਾਨ) : ਨੌਜਵਾਨਾਂ ‘ਚ ਵਿਦੇਸ਼ ਜਾਣ ਦਾ ਰੁਝਾਨ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ । ਵੱਡੇ
ਸ਼ਹਿਰਾਂ ਨੂੰ ਛੱਡ ਹੁਣ ਛੋਟੀਆਂ ਮੰਡੀਆਂ ਤੇ ਕਸਬਿਆਂ ‘ਚ ਵੀ ਆਈਲੈਟਸ ਸੈਟਰਾਂ ਦੀ ਭਰਮਾਰ ਹੈ ।
ਜਿੱਥੇ ਨੌਜਵਾਨ ਆਈਲੈਟਸ ਤੇ ਪੀ ਟੀ.ਈ ਕਰਕੇ ਚੰਗੇ ਬੈਂਡ ਲੈਣ ਉਪਰੰਤ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ
ਹਨ । ਇਨ੍ਹਾਂ ਸੈਟਰਾਂ ਤੋਂ ਇਲਾਵਾ ਹੁਣ ਵੀਜ਼ਾ ਲਗਾਉਣ ਵਾਲੇ ਏਜੰਟਾਂ ਦੀ ਵੀ ਵੱਡੇ ਪੱਧਰ ਭਰਮਾਰ
ਦਿਖਾਈ ਦੇਣ ਲੱਗੀ ਹੈ । ਜੋ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ‘ਚ ਫਸਾਕੇ ਉਨ੍ਹਾਂ ਦੀ ਚੰਗੀ ਲੁੱਟ ਕਰਦੇ
ਹਨ । ਇਨ੍ਹਾਂ ‘ਚ ਕੁਝ ਕੁ ਅਜਿਹੇ ਵੀ ਹਨ ਜੋ ਸਪੱਸ਼ਟ ਤੇ ਖਰੀ ਜਿਹੀ ਗੱਲ ਕਰਦੇ ਹਨ । ਜਿਸ ਨਾਲ ਵੀਜ਼ੇ ਲਗਾਉਣ ਵਾਲੇ
ਵਿਦਿਆਰਥੀ ਨੂੰ ਸਹੀ ਜਾਣਕਾਰੀ ਤੇ ਆਪਣੀ ਰਹਿੰਦੀ ਕਮੀ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ।
ਸੂਤਰਾਂ ਅਨੁਸਾਰ ਮਿੱਠੀਆਂ ਮਿੱਠੀਆਂ ਗੱਲਾਂ ਮਾਰਕੇ ਆਪਣੇ ਝਾਂਸੇ ‘ਚ ਲੈਣ ਵਾਲੇ ਵਧੇਰੇ ਠੱਗ ਏਜਟਾਂ
ਦੀ ਗਿਣਤੀ ਮੋਗਾ ਸ਼ਹਿਰ ‘ਚ ਦੱਸੀ ਜਾ ਰਹੀ ਹੈ । ਜਿਨ੍ਹਾਂ ਦੀ ਕਹਿਣੀ ਤੇ ਕਰਨੀ ‘ਚ ਜ਼ਮੀਨ ਆਸਮਾਨ ਦਾ ਫਰਕ ਹੈ ।
ਮੋਗਾ ਦੇ ਇੱਕ ਏਜੰਟ ਤੋਂ ਪੀੜ੍ਹਤ ਇੱਕ ਨੌਜਵਾਨ ਨੇ ਦੱਸਿਆ ਕਿ ਫਰਵਰੀ ਮਹੀਨੇ ‘ਚ ਅਸੀ ਮੋਗਾ ਦੇ
ਇੱਕ ਏਜੰਟ ਤੇ ਵਿਸ਼ਵਾਸ ਕਰਕੇ ਉਸ ਕੋਲ ਵਿਦੇਸ਼ ਜਾਣ ਦੇ ਲਈ ਫਾਇਲ ਲਗਾਈ ਸੀ । ਜਿਸਨੂੰ ਸ਼ੁਰੂ ‘ਚ ਅਸੀਂ
ਉਸਦੇ ਮੰਗਣ ਅਨੁਸਾਰ 30 ਹਜ਼ਾਰ ਰੁਪਏ ਅਦਾ ਕਰ ਦਿੱਤੇ ਸੀ ਤੇ ਜਿਸਦੇ ਦਿਲ ‘ਚ ਬਾਅਦ ‘ਚ ਪਤਾ ਨਹੀਂ ਕੀ
ਬੇਈਮਾਨਾਂ ਆਇਆ ਕਿ ਉਸਨੇ ਸਾਡਾ ਫੋਨ ਚੁੱਕਣਾ ਤੇ ਸਾਡੇ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ । ਜਦ
ਅਸੀ ਉਸ ਕੋਲ ਪਹੁੰਚ ਕੇ ਇਸ ਗੱਲ ਦਾ ਜਵਾਬ ਮੰਗਿਆ ਤਾਂ ਉਸਨੇ ਆਪਣੇ ਰੁੱਖੇਪਨ ‘ਚ ਜਵਾਬ
ਦਿੰਦਿਆਂ ਕਿਹਾ ਕਿ ਸਰ ਮੈਂ ਤੁਹਾਡਾ ਵੀਜ਼ਾ ਆਸਟ੍ਰੇਲੀਆ ਤਾਂ ਨਹੀਂ ਲਗਵਾ ਸਕਦਾ ਹੋਰ ਥਾਂ ਤੇ ਲਗਵਾ
ਦਿੰੰਦਾ ਹਾਂ, ਜਦਕਿ ਸਾਡੀ ਗੱਲ ਉਸ ਨਾਲ ਸਿਰਫ ਆਸਟ੍ਰੇਲੀਆ ਦੀ ਹੋਈ ਸੀ । ਪੀੜ੍ਹਤ ਨੇ ਕਿਹਾ ਕਿ ਜਦ ਅਸੀ
ਉਸਨੂੰ ਆਪਣੀ ਦਿੱਤੀ ਰਕਮ ਵਾਪਸ ਕਰਨ ਨੂੰ ਕਿਹਾ ਤਾਂ ਉਸਨੇ ਸ਼ਰੇਆਮ ਝੁੱਗਾ ਚੁੱਕ ਦਿੱਤਾ ।
ਪੀੜ੍ਹਤ ਨੌਜਵਾਨ ਨੇ ਵਿਦੇਸ਼ ਜਾਣ ਵਾਲੇ ਹੋਰ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਏਜੰਟ
ਕੋਲ ਵਿਦੇਸ਼ ਜਾਣ ਦੇ ਲਈ ਫਾਇਲ ਲਗਾਉਣ ਤੋਂ ਪਹਿਲਾਂ ਉਸਦੀ ਚੰਗੀ ਤਰਾਂ੍ਹ ਪਰਖ ਕਰ ਲਓ ਕਿਉਂਕਿ ਇਨ੍ਹਾਂ
ਦੀ ਕਹਿਣੀ ਤੇ ਕਰਨੀ ‘ਚ ਬਹੁਤ ਅੰਤਰ ਹੈ । ਪੀੜ੍ਹਤ ਬੱਚਿਆਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਦੇ
ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਸ਼ਾਤਰ ਕਿਸਮ ਦੇ ਲੋਕਾਂ ਤੇ ਨਕੇਲ ਕਸੀ ਜਾਵੇ ਤਾਂ ਜੋ
ਇਹ ਕਿਸੇ ਨੌਜਵਾਨ ਦੀ ਜਿੰਦਗੀ ਨਾਲ ਖਿਲਵਾੜ ਨਾ ਕਰ ਸਕਣ ।

NO COMMENTS