
ਬੁਢਲਾਡਾ 10 ਅਗਸਤ(ਸਾਰਾ ਯਹਾਂ/ਅਮਨ ਮੇਹਤਾ): ਬੇਟੀ ਬਚਾਓ ਬੇਟੀ ਪੜਾਓ ਅਧੀਨ ਯੁਵਕ ਸੇਵਾਵਾਂ ਕਲੱਬ ਵੱਲੋਂ ਇੰਡੀਅਨ ਫੋਕ ਡਾਂਸ ਅਕੈਡਮੀ ਮਲੋਟ ਦੇ ਸਹਿਯੋਗ ਨਾਲ ਮਿਸ ਅਤੇ ਮਿਸਜ਼ 2021 ਦੇ ਆਡੀਸਨ ਕਰਵਾਏ ਗਏ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਨਿਸਾ ਮੋਹਲਿਆ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਵੀਰ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ 70 ਦੇ ਕਰੀਬ ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਦੋ ਰਾਊਂਡ ਪੰਜਾਬੀ ਪਹਿਰਾਵੇ ਵਿੱਚ ਆਪਣੀ ਕਲਾ ਨੂੰ ਦਿਖਾਉਣਾ ਅਤੇ ਦੂਸਰਾ ਆਪਣੀ ਜਾਣ ਪਹਿਚਾਣ ਕਰਵਾਉਣਾ। ਜਿਸ ਵਿਚ ਲੜਕੀਆਂ ਨੇ ਬਹੁਤ ਹੀ ਖੂਬਸੁਰਤ ਢੰਗ ਨਾਲ ਪੰਜਾਬੀ ਪਹਿਰਾਵਾ ਪਾਇਆ ਹੋਇਆ ਸੀ ਅਤੇ ਆਪਣੇ ਡਾਂਸ ਨਾਲ ਸਾਮਿਲ ਲੋਕਾਂ ਦਾ ਮਨ੍ਹ ਮੋਹ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਸਿਲੈਕਟ ਹੋਈਆ ਲੜਕੀਆਂ ਦਾ ਫਾਇਨਲ ਮੁਕਾਬਲਾ ਅਕਤੂਬਰ ਮਹੀਨੇ ਵਿਚ ਮਲੋਟ ਵਿਖੇ ਰੱਖਿਆ ਗਿਆ ਹੈ।ਜਿੱਥੇ ਇਹ ਲੜਕੀਆਂ ਭਾਗ ਲੈਣਗੀਆਂ ਅਤੇ ਜੈਤੂ ਮਿਸ ਅਤੇ ਮਿਸਜ 2021 ਨੂੰ ਇੱਕ ਲੱਖ ਰੁਪਏ ਦਾ ਇਨਾਮ ਅਤੇ ਸੋਨੇ ਦੇ ਸੱਗੀ ਫੁੱਲ ਦਿੱਤੇ ਜਾਣਗੇ। ਇੰਟਰਨੈਸਨਲ ਗਿੱਧਾ ਕੋਚ ਸੁਸੀਲ ਖੁੱਲਰ, ਭੰਗੜਾ ਕੋਚ ਸਿੰਗਾਰਾ ਸਿੰਘ, ਕੋਮਲਦੀਪ ਕੋਰ, ਮਿਸ ਪੰਜਬਣ ਅਰਸਪ੍ਰੀਤ ਕੋਰ ਅਤੇ ਪਰਮਜੀਤ ਕੋਰ ਨੇ ਜੱਜਮੈਂਟ ਪੈਨਲ ਦੀ ਡਿਊਟੀ ਨਿਭਾਈ ਅਤੇ ਸਹੀ ਨਿਰਣੇ ਦੇ ਕੇ ਲੜਕੀਆਂ ਨੂੰ ਸਿਲੈਕਟ ਕੀਤਾ। ਇਸ ਮੋਕੇ ਗੁਰਜਿੰਦਰ ਸਿੰਘ ਵਿਰਦੀ ਵੱਲੋਂ ਸਰਟੀਫਿਕੇਟ ਵੀ ਵਡੇ ਗਏ। ਇਸ ਮੌਕੇ ਪ੍ਰੋਮਿਲਾ ਬਾਲਾ, ਰਾਜਿੰਦਰ ਮੋਨੀ, ਕਾਸਟਿੰਗ ਡਾਇਰੈਕਟਰ ਰਜਨੀ, ਪ੍ਰੋਡਿਊਸਰ ਤਰਸੇਮ ਕੋਸਲ, ਗਾਇਕ ਮਨਜੀਤ ਉੱਪਲ, ਪੋਸਟਰ ਮੇਕਰ ਕੁਲਦੀਪ ਸਿੰਘ, ਮਿਸਜ਼ ਇੰਡਿਆ ਅਸਮਿਤਾ ਮਿੱਤਲ, ਜਸਪ੍ਰੀਤ ਕੋਰ, ਜਸਵਿੰਦਰ ਕੋਰ, ਸੁਰਜੀਤ ਕੋਰ, ਮੁਕਤਾ ਸਰਮਾ, ਸਰਬਜੀਤ ਕੋਰ, ਗੁਲਸਨ ਕੁਮਾਰ ਆਦਿ ਹਾਜ਼ਰ ਸਨ।
