*‘ਮਿਸ਼ਨ ਅੰਬੇਡਕਰ’ ਦਾ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ*

0
32

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ):- ‘ਮਿਸ਼ਨ ਅੰਬੇਡਕਰ’ ਦਾ ਵਫ਼ਦ ਕਨਵੀਨਰ ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ ਦੀ ਅਗਵਾਈ ਵਿੱਚ ਅੱਜ ਇੱਥੇ ਮਾਨਸਾ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੂੰ ਮਿਲਿਆ। ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਧਿਆਨ ‘ਚ ਲਿਆਦਾਂ ਕਿ ਅੰਬੇਡਕਰ ਭਵਨ ਦੀ ਲੰਬੇ ਸਮੇਂ ਤੋਂ ਅਣਦੇਖੀ ਕੀਤੀ ਜਾ ਰਹੀ ਹੈ, ਪਹਿਲਾਂ ਇਸ ਵਿੱਚ ਈ.ਵੀ.ਐੱਮਜ਼ ਸਟੋਰ ਕਰਕੇ ਰੱਖੀਆਂ ਗਈਆਂ ਜੋ ਸੰਸਥਾਵਾਂ ਦੇ ਵਿਰੋਧ ਤੋੰ ਬਾਦ ਉੱਥੋਂ ਹਟਾਈਆਂ ਗਈਆ, ਹੁਣ ਬਹੁਮੰਤਵੀ ਹਾਲ, ਲਾਈਬ੍ਰੇਰੀ ਅਤੇ ਰਿਸਰਚ ਸੈਂਟਰ ਨੂੰ ਮੁਕੰਮਲ ਨਹੀਂ ਕੀਤਾ ਗਿਆ। ਵਫ਼ਦ ਨੇ ਮੰਗ ਕੀਤੀ ਕਿ ਬਹੁਮੰਤਵੀ ਹਾਲ ਦਾ ਅਧੁਨਿਕੀਕਰਨ ਕਰਕੇ ਉਸ ਨੂੰ ਮੀਟਿੰਗ ਹਾਲ ਬਣਾਇਆ ਜਾਵੇ, ਲਾਇਬ੍ਰੇਰੀ ਵਿੱਚ ਡਾ. ਅੰਬੇਡਕਰ ਦੀਆਂ ਲਿਖਤਾਂ ਨਾਲ ਸਬੰਧਤ ਕਿਤਾਬਾਂ ਰੱਖੀਆਂ ਜਾਣ ਅਤੇ ਰਿਸਰਚ ਸੈਂਟਰ ਨੂੰ ਠੀਕ ਮਾਹਨਿਆਂ ਵਿੱਚ ਰਿਸਰਚ ਸੈਂਟਰ ਬਣਾਇਆ ਜਾਵੇ, ਅੰਬੇਡਕਰ ਭਵਨ ਨੂੰ ਜਾਂਦੀ ਸੜਕ ਉੱਪਰ ਜੁਡੀਸ਼ੀਅਲ ਕੋਰਟ ਦੀ ਪਾਰਕਿੰਗ ਉੱਪਰ ਲਗਾਇਆ ਪਰਚੀ ਨਾਕਾ ਤੁਰੰਤ ਹਟਾਇਆ ਜਾਵੇ ਤਾਂ ਜੋ ਲੋੜਬੰਦ ਲੋਕ ਬਿਨ੍ਹਾਂ ਕਿਸੇ ਆਰਥਿਕ ਬੋਜ ਨੂੰ ਝੱਲਿਆ ਭਵਨ ਵਿੱਚ ਸਥਿਤ ਭਲਾਈ ਨਾਲ ਸਬੰਧਿਤ ਦਫ਼ਤਰਾਂ ਵਿੱਚ ਅਸਾਨੀ ਨਾਲ ਆ ਜਾ ਸਕਣ। ਵਫ਼ਦ ਨੇ ਸ਼ਹਿਰ ਦੀਆਂ ਆਮ ਸਮੱਸਿਆਵਾਂ ਜਿਵੇਂ ਸੀਵਰ, ਪਾਣੀ, ਗਲੀਆਂ-ਨਾਲੀਆਂ, ਸੜਕਾਂ, ਟ੍ਰੈਫਿਕ ਦੇ ਮੁਦਿਆ ਤੋਂ ਇਲਾਵਾ ਸ਼ਹਿਰ ‘ਚ ਵੱਖ-ਵੱਖ ਥਾਵਾਂ ਜਿਵੇਂ ਹਸਪਤਾਲ ਰੋਡ ਉੱਪਰ ਕੀਤੇ ਗਏ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਦਾ ਮੁੱਦਾ ਵੀ ਜ਼ੋਰ-ਸੋਰ ਨਾਲ ਉਠਾਇਆ। ਡਿਪਟੀ ਕਮਿਸ਼ਨਰ ਨੇ ਵਫ਼ਦ ਨੂੰ ਭੋਰਸਾ ਦਵਾਇਆ ਕਿ ਉਹ ਇਹਨਾਂ ਮਸਲਿਆਂ ਉੱਪਰ ਫੋਰੀ ਤੌਰ ਤੇ ਕਰਵਾਈ ਕਰਨਗੇ। ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਐਡਵੋਕੇਟ ਬਲਵੰਤ ਭਾਟੀਆ, ਡਾ. ਗੁਰਪ੍ਰੀਤ ਕੌਰ, ਗੁਰਮੇਲ ਸਿੰਘ ਬਿੱਲੂ, ਐਡਵੋਕੇਟ ਮੰਜੂ ਬਾਲਾ, ਬਿਰਜ ਲਾਲ ਗੋਠਵਾਲ, ਬਿਮਲਜੀਤ ਕੌਰ, ਲੱਖਾ ਸਿੰਘ, ਗੁਰਸੇਵਕ ਸਿੰਘ, ਤਰਸੇਮ ਸਿੰਘ, ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here