ਮਿਸ਼ਨ ਫਤਿਹ ਤਹਿਤ ਮਾਨਸਾ ਸਾਇਕਲ ਗਰੁੱਪ ਨੇ ਚਲਾਈ ਜਾਗਰੂਕਤਾ ਮੁਹਿੰਮ

0
51

ਮਾਨਸਾ 20, ਜੂਨ( (ਸਾਰਾ ਯਹਾ/ ਬਲਜੀਤ ਸ਼ਰਮਾ)ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਲੋਕਾਂ ਨੂੰ ਕੋਵਿਡ 19 ਦੇ ਵਾਇਰਸ ਦੀ ਨਾਮੁਰਾਦ ਬੀਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਪ੍ਸ਼ਾਸ਼ਨ ਵਲੋਂ ਸ਼ੁਰੂ ਕੀਤੇ ਮਿਸ਼ਨ ਤਹਿਤ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਅੱਜ ਮਾਨਸਾ ਤੋਂ ਲੱਲੂਆਣਾ ਬੱਪੀਆਣਾ ਜਾ ਕੇ ਲੋਕਾਂ ਨੂੰ ਮਾਸਕ ਪਹਿਣ ਕੇ ਰੱਖਣ ਦੇ ਨਾਲ ਨਾਲ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਮੌਕੇ ਮਾਨਸਾ ਬੱਸ ਸਟੈਂਡ ਕੋਲ ਸੈਰ ਤੇ ਜਾਦੇ ਲੋਕਾਂ ਨੂੰ ਮਾਸਕ ਵੀ ਵੰਡੇ ਗਏ। ਪਰਵੀਨ ਟੋਨੀ ਸ਼ਰਮਾ ਅਤੇ ਰਮਨ ਗੁਪਤਾ ਨੇ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਤਾਂ ਕਿ ਮਾਨਸਾ ਕਰੋਨਾ ਮੁਕਤ ਰਹਿ ਸਕੇ। ਨਰਿੰਦਰ ਗੁਪਤਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਹਿਲਾਂ ਵੀ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਜਾਗਰੂਕਤਾ ਮੁਹਿੰਮਾਂ ਵਿੱਚ ਵਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਮਾਨਸਾ ਸਾਇਕਲ ਗਰੁੱਪ ਦਾ ਮਕਸਦ ਮਾਨਸਾ ਦੇ ਲੋਕਾਂ ਨੂੰ ਕਸਰਤ ਨਾਲ ਤੰਦਰੁਸਤ ਰੱਖਣਾ ਹੈ।
ਇਸ ਮੌਕੇ ਸੁਰਿੰਦਰ ਬਾਂਸਲ,ਬਿੰਨੂ ਗਰਗ,ਪ੍ਰਮੋਦ ਬਾਗਲਾ,ਵਿਕਾਸ ਗੁਪਤਾ,ਅਨਿਲੋ ਸੇਠੀ,ਰਜੇਸ਼ ਦਿਵੇਦੀ,ਮੋਹਿਤ ਗਰਗ,ਯੋਗਿਅ ਗੁਪਤਾ,ਸਮਰ ਸ਼ਰਮਾਂ,ਹੇਮਾ ਗੁਪਤਾ,ਮੈਡਮ ਸਰਬਜੀਤ ਕੌਰ ਸਮੇਤ ਸਾਇਕਲ ਗਰੁੱਪ ਦੇ ਮੈਂਬਰ ਹਾਜਰ ਸਨ।

NO COMMENTS