ਬੁਢਲਾਡਾ ,4 ਜੁਲਾਈ (ਸਾਰਾ ਯਹਾ/ ਅਮਨ ਮਹਿਤਾ) ਮਿਸ਼ਨ ਫਤਿਹ ਅਤੇ ਯੂਵਕ ਸੇਵਾਵਾਂ ਪੰਜਾਬ ਮਾਨਸਾ ਤਹਿਤ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਰਾਜਿੰਦਰ ਵਰਮਾ ਅਤੇ ਬਲ਼ਦੇਵ ਕੱਕੜ ਨੇ ਦੱਸਿਆ ਕਿ ਇਸ ਮਹਾਂਮਾਰੀ ਤੌ ਕਿਵੇਂ ਬਚਾਅ ਰੱਖਿਆ ਜਾ ਸਕਦਾ ਹੈ। ਉਹਨਾਂ ਨੇ ਦੱਸਿਆ ਹੱਥ ਧੋਣ ਦੇ ਪੰਜ ਤਰੀਕੇ ਵੀ ਦੱਸੇ ਕਿ ਦਿਨ ਵਿੱਚ ਵਾਰ-ਵਾਰ ਘੱਟੋ ਘੱਟ 20 ਸੈਕਿੰਡ ਆਪਣੇ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ। ਇਸ ਤੌ ਇਲਾਵਾਂ ਦੱਸਿਆ ਗਿਆ ਕਿ ਮਾਸਕ ਲਗਾਉਣਾ ਵੀ ਜਰੂਰੀ ਹੈ, ਦੂਜੇ ਵਿਅਕਤੀ ਤੌ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੋ, ਭੀੜ ਵਾਲੀਆ ਥਾਂਵਾ ਤੋ ਗੁਰੇਜ ਕਰੋ। ਫਿਰ ਸਭ ਬੱਚਿਆ ਨੂੰ ਮਾਸਕ ਅਤੇ ਸੈਨੇਟਾਈਜਰ ਵੰਡੇ ਗਏ। ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਇਹ ਕਲੱਬ ਲੋਕਾਂ ਦੇ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿਸਾ ਲੈ ਰਹੀ ਹੈ।