
ਸਰਦੂਲਗੜ੍ਹ/ਮਾਨਸਾ, 21 ਨਵੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਮਿਊਂਸਪਲ ਚੋਣਾਂ 2024 ਦੇ ਮੱਦੇਨਜ਼ਰ ਨਗਰ ਪੰਚਾਇਤ ਦਫ਼ਤਰ, ਸਰਦੂਲਗੜ੍ਹ ਵਿਖੇ 25 ਨਵੰਬਰ, 2024 ਤੱਕ ਵਿਸ਼ੇਸ਼ ਕੈਂਪ ਲਗਾ ਕੇ ਦਾਅਵੇ ਇਤਰਾਜ਼ ਲਏ ਜਾ ਰਹੇ ਹਨ। ਇਹ ਜਾਣਕਾਰੀ ਕਾਰਜਸਾਧਕ ਅਫ਼ਸਰ, ਸਰਦੂਲਗੜ੍ਹ ਸ੍ਰੀ ਹੈਪੀ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜੋ ਵੋਟਰ 01 ਨਵੰਬਰ, 2024 ਨੂੰ ਆਪਣੀ ਯੋਗਤਾ ਪੂਰੀ ਕਰਦੇ ਹਨ, ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਬੀ.ਐਲ.ਓਜ਼ ਵੱਲੋਂ ਡੋਰ ਟੂ ਡੋਰ ਜਾ ਕੇ ਵੀ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲੀ ਕੀਤੀ ਹੈ ਕਿ ਮਿਊਂਸਪਲ ਚੋਣਾਂ ਸਬੰਧੀ ਆਪਣੇ ਦਾਅਵੇ/ਇਤਰਾਜ਼/ਨਵੀਆਂ ਵੋਟਾਂ ਬਣਵਾ ਲਈਆਂ ਜਾਣ।
