ਮਾਹਲਾ ਰਾਮ ਬਾਘਲਾ ਦੇ ਭੋਗ ਉਪਰੰਤ ਲੋੜਵੰਦਾਂ ਨੂੰ ਵੰਡੇ ਗਏ ਟ੍ਰਾਈਸਾਈਕਲ।

0
83

ਮਾਨਸਾ 16,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ) :- ਅੱਜ ਮਾਨਸਾ ਦੇ ਗਊਸ਼ਾਲਾ ਭਵਨ ਵਿਖੇ ਮਾਹਲਾ ਰਾਮ ਬਾਘਲਾ ਦੇ ਭੋਗ ਉਪਰੰਤ ਉਹਨਾਂ ਦੇ ਬੇਟੇ ਰਾਧੇ ਸ਼ਾਮ ਬਾਘਲਾ( MR ਮੈਡੀਕੋਜ਼) ਅਤੇ ਪਰਿਵਾਰ ਵਲੋਂ ਲੋੜਵੰਦਾਂ ਨੂੰ ਟਰਾਈਸਾਈਕਲ ਵੰਡ ਕੇ ਸ਼ਰਧਾਂਜਲੀ ਦਿੱਤੀ। ਤਰਸੇਮ ਚੰਦ ਸੈਮੀ ਪ੍ਰੋਜੈਕਟ ਚੈਅਰਮੈਨ, ਬਲਜੀਤ ਸ਼ਰਮਾ ਦੀ ਪ੍ਰੇਰਨਾ ਸਦਕਾ ਅੱਜ ਭੋਗ ਤੇ ਅੱਜ ਪੰਜ ਅੰਗਹੀਣ ਲੋੜਵੰਦਾਂ ਨੂੰ ਟਰਾਈਸਾਈਕਲ ਦਿੱਤੇ ਗਏ। ਜਾਣਕਾਰੀ ਮੁਤਾਬਕ ਤਰਸੇਮ ਸੈਮੀ ਨੇ ਦਸਿਆ ਕਿ ਲੋਕਾਂ ਨੂੰ ਹਮੇਸ਼ਾ ਅਜਿਹੇ ਕੰਮ ਕਰਨੇ ਚਾਹੀਦੇ ਹਨ। ਕਿਉਂਕਿ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਅਤੇ ਗਰੀਬਾਂ ਦੀ ਮਦਦ ਲਈ ਇਹ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਸੇ ਤਰ੍ਹਾਂ ਇਸ ਪਰਿਵਾਰ ਨੇ ਵੀ ਪ੍ਰੇਰਨਾ ਸਦਕਾ ਅੰਗਹੀਣ ਲੋੜਵੰਦਾਂ ਨੂੰ ਟਰਾਈਸਾਈਕਲ ਵੰਡ ਕੇ ਨਵੀਂ ਪਿਰਤ ਪਾਈ ਹੈ। ਜਿਹਨਾਂ ਬੱਚਿਆਂ ਨੂੰ ਟਰਾਈਸਾਈਕਲਾਂ ਦੀ ਵੰਡ ਕੀਤੀ ਗਈ ਆਰਤੀ ਕਲਾਸ ਤੀਜੀ ਸਰਕਾਰੀ ਸਕੂਲ, ਦੀਪ ਕੌਰ(ਦੂਲੋਵਾਲ), ਜੀਤਾ ਸਿੰਘ(ਦੂਲੋਵਾਲ), ਰਮਨਦੀਪ ਕੌਰ (ਕੋਟਲੀ ਕਲਾਂ),ਭੋਲਾ ਸਿੰਘ( ਆਹਮਦਪੁਰ) ਹਨ। ਇਸ ਮੌਕੇ ਤੇ ਹਾਜਰ ਉੱਘੇ ਸਮਾਜਸੇਵੀ ਪ੍ਰੇਮ ਅਰੋੜਾ,ਸਮਾਜਸੇਵੀ ਡਾਕਟਰ ਨਿਸ਼ਾਨ ਸਿੰਘ, ਸ਼ੰਟੀ ਸ਼ਰਮਾ ਪਰਮਦੀਪ ਰਾਣਾ, ਤਰਸੇਮ ਚੰਦ ਸੈਮੀ ਪ੍ਰੋਜੈਕਟ ਚੈਅਰਮੈਨ ਅਤੇ ਸਮੂਹ ਬਾਘਲਾ ਪਰਿਵਾਰ ਆਦਿ ਸਨ।ਪ੍ਰੇਮ ਅਰੋੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਸੁਖਵਿੰਦਰ ਔਲਖ ਸਾਬਕਾ ਐਮ ਐਲ ਏ, ਜਤਿੰਦਰ ਆਗਰਾ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ, ਤਰਸੇਮ ਸਿੰਘ ਸੇਮੀ ਪ੍ਰਧਾਨ ਲੋਕ ਆਸਰਾ ਸੇਵਾ ਕਲੱਬ ਰਾਧੇ ਸ਼ਾਮ ਬਾਘਲਾ ਐਮ ਆਰ ਮੈਡੀਕੋਜ਼ ਡਾਕਟਰ ਤੁਰਨ ਬਾਘਲਾ ਐਮ ਐੱਸ ਆਰਥੋ ਰਜਿੰਦਰਾ ਹਸਪਤਾਲ ਪਟਿਆਲਾ, ਮੋਹਿਤ ਬਾਘਲਾ,ਬੀ ਐਮ ਐੱਸ,ਬਾਘਲਾ ਪਰਿਵਾਰ ਹਜ਼ਾਰ ਸੀ

LEAVE A REPLY

Please enter your comment!
Please enter your name here