ਮਾਸਕ ਵੰਡ ਕੇ ਯੁਵਾ ਮੋਰਚਾ ਨੇ ਲੋਕਾਂ ਨੂੰ ਕੀਤਾ ਜਾਗਰੂਕ

0
35

ਸੁਨਾਮ (ਸਾਰਾ ਯਹਾ/ ਜੋਗਿੰਦਰ ਸੁਨਾਮ) : ਭਾਰਤੀਯ ਜਨਤਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਦੀ ਅਗਵਾਈ ਵਿੱਚ ਕੋਰੋਨਾ ਦੀ ਬੀਮਾਰੀ ਤੋ ਬਚਾਵਣ ਲਈ ਮਾਸਕ ਬੰਡ ਮੁਹਿੰਮ ਸ਼ੁਰੂ ਕੀਤੀ ਗਈ।ਇਸ ਮੌਕੇ ਤੇ ਭਾਜਪਾ ਜ਼ਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ, ਜਿਲ੍ਹਾ ਜਨਰਲ ਸਕੱਤਰ ਸ਼ੈਲੀ ਬਾਂਸਲ,ਉਪ ਪ੍ਰਧਾਨ ਜਗ ਮਹਿੰਦਰ ਸੈਣੀ, ਭਗਵਾਨ ਦਾਸ ਕਾਸਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਭਾਜਪਾ ਨੇਤਾਵਾਂ ਨੇ ਕਿਹਾ ਕਿ ਯੁਵਾ ਮੋਰਚਾ ਟੀਮ ਨੇ ਮਾਸਕ ਬੰਡ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਯੁਵਾ ਮੋਰਚਾ ਜਿਲਾ ਪ੍ਰਧਾਨ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਮੰਡਲਾਂ ਵਿਚ ਯੁਵਾ ਮੋਰਚਾ ਵੱਲੋਂ ਮਾਸਕ ਬੰਡੇ ਜਾਣਗੇ।ਇਸ ਮੌਕੇ ਤੇ ਯੁਵਾ ਮੋਰਚਾ ਮੰਡਲ ਪ੍ਰਧਾਨ ਮੋਹਿਤ ਗਰਗ,ਰਜਤ ਸ਼ਰਮਾ,ਧੀਰਜ ਗੋਇਲ ਆਦਿ ਯੁਵਾ ਮੋਰਚਾ ਮੈਂਬਰ ਮੌਜ਼ੂਦ ਸੀ।

NO COMMENTS