
ਨਵੀਂ ਦਿੱਲੀ 25 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾਵਾਇਰਸ ਦਾ ਖ਼ਤਰਾ ਵਧਦਾ ਹੀ ਜਾ ਰਿਹਾ ਹੈ ਜਿਸ ਕਰਕੇ ਕੇਜਰੀਵਾਲ ਸਰਕਾਰ ਨੇ ਸਖ਼ਤੀ ਵਧਾਉਂਦਿਆਂ ਬਗੈਰ ਮਾਸਕ ਦਾ ਚਲਾਨ ( COVID-19 challans) 500 ਰੁਪਏ ਤੋਂ ਸਿੱਧਾ 2000 ਰੁਪਏ ਕਰ ਦਿੱਤਾ ਪਰ ਇਸ ਤੋਂ ਬਾਅਦ ਵੀ ਲੋਕਾਂ ਨੂੰ ਅਕਲ ਨਹੀਂ ਆ ਰਹੀ।
ਇੱਕ ਪਾਸੇ ਦਿੱਲੀ ‘ਚ ਕੋਰੋਨਾ ਦੇ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਸਭ ਦੇ ਮੱਦੇਨਜ਼ਰ ਮਹਿਜ਼ ਚਾਰ ਦਿਨਾਂ ‘ਚ ਹੀ ਦਿੱਲੀ ਵਾਲਿਆਂ ਨੇ ਦਿੱਲੀ ਪੁਲਿਸ (Delhi police) ਨੂੰ ਨਵੀਂ ਜ਼ੁਰਮਾਨਾ (challans in Delhi) ਰਾਸ਼ੀ ਮੁਤਾਬਕ 1.5 ਕਰੋੜਾਂ ਰੁਪਏ (1.5 crore rupees) ਜ਼ੁਰਮਾਨੇ ਵਜੋਂ ਦਿੱਤੇ ਹਨ।
ਦਿੱਲੀ ਪੁਲਿਸ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 20 ਨਵੰਬਰ ਤੋਂ ਹੁਣ ਤੱਕ ਕੁੱਲ 7,655 ਚਲਾਨ (mask violators) ਜਾਰੀ ਕੀਤੇ ਗਏ ਜਿਨ੍ਹਾਂ ਵਿੱਚੋਂ ਸਿਰਫ ਚਾਰ ਚਲਾਨ ਥੁੱਕਣ ਕਾਰਨ ਹੋਏ ਹਨ। ਇਸ ਦੇ ਨਾਲ ਹੀ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਦੇ 218 ਚਲਾਨ ਕੱਟੇ ਗਏ।
ਇਸ ਤੋਂ ਇਲਾਵਾ ਮਾਸਕ ਨਾ ਪਹਿਨਣ ‘ਤੇ 5388 ਚਲਾਨ ਕੱਟੇ ਗਏ ਹਨ। ਹਾਲਾਂਕਿ, ਪੁਲਿਸ ਨੇ ਕਿਹਾ ਕਿ ਸੋਮਵਾਰ ਤੱਕ ਕੋਵਿਡ ਨਿਯਮਾਂ ਦੀ ਉਲੰਘਣਾ ਵਿੱਚ ਤੇਜ਼ੀ ਨਾਲ ਕਮੀ ਆਈ ਹੈ, ਜਿੱਥੇ ਸਿਰਫ 410 ਚਲਾਨ ਜਾਰੀ ਕੀਤੇ ਗਏ।
