ਮਾਨਸਾ, 25 ਮਈ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਮਾਨਸਾ ਲੋਕਾਂ ਲਈ ਲੰਮੇ ਸਮੇਂ ਤੋਂ ਸਮੱਸਿਆ ਬਣੀ ਟੁੱਟੀ-ਫੁੱਟੀ ਸੜਕ ਅਤੇ ਉਸ ਨੂੰ ਨਵਾਂ ਬਣਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਮਾਣਯੋਗ ਪੰਜਾਬ CM ਭਗਵੰਤ ਮਾਨ ਜੀ ਦੀ ਰਹਿਨੁਮਾਈ ਹੇਠ ਮਾਲ ਗੁਦਾਮ ਚੌਂਕ ਸਥਿਤ ਇੱਕ ਸੜਕ ਦਾ ਨਵੇਂ ਸਿਰਿਓ ਨਿਰਮਾਣ ਸ਼ੁਰੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ ਕਾਫੀ ਸਮੇਂ ਤੋਂ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਣ ਕਰਕੇ ਜਿੱਥੇ ਆਵਾਜਾਈ ਵਿੱਚ ਦਿੱਕਤ ਆਉਂਦੀ ਸੀ ਅਤੇ ਖਾਸ ਕਰਕੇ ਮੀਂਹ ਦੇ ਮੌਸਮ ਵਿੱਚ ਇਹ ਸੜਕ ਜਗ੍ਹਾ-ਜਗ੍ਹਾ ਟੋਏ ਹੋਣ ਕਾਰਨ ਦੁਰਘਟਨਾ ਹੋਣ ਦਾ ਕਾਰਨ ਵੀ ਬਣਦੀ ਸੀ। ਮਾਨਸਾ ਵਾਸੀਆਂ ਦੀ ਮੰਗ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਇਸ ਨੂੰ ਸੰਜੀਦਗੀ ਨਾਲ ਲੈਂਦਿਆਂ ਇਸ ਸੜਕ ਦਾ ਨਵ-ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਨੀਂਨੂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋਰ ਸੜਕਾਂ ਦਾ ਵੀ ਇਸ ਤਰ੍ਹਾਂ ਨਿਰਮਾਣ ਕਰਕੇ ਸ਼ਹਿਰੀਆਂ ਨੂੰ ਟੁੱਟੀਆਂ-ਫੁੱਟੀਆਂ ਸੜਕਾਂ ਤੋਂ ਰਾਹਤ ਦਿਵਾਈ ਜਾਵੇਗੀ। ਅੰਤ ਵਿੱਚ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਮਾਲ ਗੁਦਾਮ ਚੌਂਕ ਸਥਿਤ ਸੜਕ ਦਾ ਨਵ-ਨਿਰਮਾਣ ਕਰਨ ਨੂੰ ਲੈ ਕੇ ਦੁਕਾਨਦਾਰਾਂ ਵੀਰਾ ਵਲੋ ਲੱਡੂ ਵੰਡੇ ਗਏ। ਇਸ ਮੌਕੇ ਤੇ ਨਗਰ ਕੌਂਸਲ ਟੀਮ ਕੌਂਸਲਰ ਵਿਸ਼ਾਲ ਗੋਲਡੀ, ਕੌਂਸਲਰ ਕ੍ਰਿਸ਼ਨ ਸੇਠੀ, ਅਮ੍ਰਿਤਪਾਲ ਗੋਗਾ, ਅਸ਼ੋਕ ਰਵੀ ਅਤੇ ਦਵਿੰਦਰ ਸਿੰਗਲਾ ਦੁਕਾਨਦਾਰ ਆਦਿ ਹਾਜਰ ਸਨ।