
ਸਰਦੂਲਗੜ੍ਹ, 02 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਸੰਬਰ 2023 ਵਿੱਚ ਕਰਵਾਈ ਗਈ ਬੀ.ਏ. ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਹਰ ਵਾਰ ਵਾਂਗ ਇਸ ਸਾਲ ਵੀ ਸਰਦੂਲਗੜ੍ਹ ਏਰੀਏ ਦੀ ਉਚੇਰੀ ਤਕਨੀਕੀ ਸਿੱਖਿਆ ਦੀ ਸੁਪ੍ਰਸਿੱਧ ਸੰਸਥਾ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਬੀ.ਏ.ਪਹਿਲਾ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਵਧੀਆ ਅੰਕ ਲੈ ਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰੀਖਿਆ ਵਿੱਚੋਂ ਸਨੇਹਾ ਗਰਗ ਪੁੱਤਰੀ ਸੁਭਾਸ਼ ਗਰਗ ਨੇ 84 ਪ੍ਰਤੀਸ਼ਤ ਅੰਕ ਲੈ ਕੇ ਪਹਿਲੀ ਪੁਜੀਸ਼ਨ, ਰਮਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਨੇ 82 ਪ੍ਰਤੀਸ਼ਤ ਅੰਕ ਲੈ ਕੇ ਦੂਜੀ ਪੁਜੀਸ਼ਨ, ਗਗਨਜੀਤ ਕੌਰ ਪੁੱਤਰੀ ਮੇਵਾ ਸਿੰਘ ਜਸਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨੇ 81 ਪ੍ਰਤੀਸ਼ਤ ਅੰਕ ਲੈ ਕੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਇਹਨਾਂ ਵਧੀਆ ਨਤੀਜਿਆਂ ਵਿੱਚ ਉੱਤਮ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਵਿਦਿਆਰਥਣਾਂ ਦੇ ਮਾਪਿਆਂ ਵਿੱਚ ਤਸੱਲੀਭਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਲੜਕੀਆਂ ਦੀ ਇਸ ਸ਼ਾਨਦਾਰ ਸਫਲਤਾ ਤੇ ਉਹਨਾਂ ਦੇ ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਭਵਿੱਖ ਵਿੱਚ ਵੀ ਲੜਕੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਲਈ ਕਾਲਜ ਵਿੱਚ ਅਕਾਦਮਿਕ ਅਤੇ ਸਹਿ-ਅਕਾਦਮਿਕ ਸਰਗਰਮੀਆਂ ਨੂੰ ਹੋਰ ਵਧਾਉਣ ਤੇ ਜੋਰ ਦਿੱਤਾ ਜਾ ਰਿਹਾ ਹੈ। ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਵੀ ਲੜਕੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਵਿਖੇ ਲੜਕੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਦੀ ਪ੍ਰੇਰਣਾ ਵੀ ਦਿੱਤੀ ਜਾਂਦੀ ਹੈ। ਸਟਾਫ ਵੱਲੋਂ ਲੜਕੀਆਂ ਨੂੰ ਵਧਾਈ ਦੇਣ ਮੌਕੇ ਅਸਿਸਟੈਂਟ ਪ੍ਰੋਫੈਸਰ ਬਲਜੀਤ ਪਾਲ ਸਿੰਘ, ਅਰਵਿੰਦਰ ਸਿੰਗਲਾ, ਗੁਰਦੀਪ ਸਿੰਘ, ਜਸਪਾਲ ਕੌਰ, ਰਕਸ਼ਾ ਰਾਣੀ, ਕੁਲਵੀਰ ਕੌਰ, ਸਿੰਬਲਪਾਲ, ਰੇਖਾ ਰਾਣੀ, ਆਸ਼ੂ ਸਿੰਗਲਾ ਵੀ ਹਾਜ਼ਰ ਸਨ ।
