ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਹੋਈ ਤਾਜਪੋਸ਼ੀ

0
193

ਸਰਦੂਲਗੜ੍ਹ, 10 ਜੁਲਾਈ ( ਸਾਰਾ ਯਹਾ/ ਬਲਜੀਤ ਪਾਲ):ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਤਾਜਪੋਸ਼ੀ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਵੱਲੋਂ ਕੀਤੀ ਗਈ। ਇਸ ਮੌਕੇ ਬੋਲਦਿਆ ਮੋਫਰ ਨੇ ਨਵੇਂ ਚੁਣੇ ਚੇਅਰਮੈਨ ਕੁਲਵੰਤ ਸਿੰਘ ਸੰਘਾ ਅਤੇ ਵਾਇਸ ਚੇਅਰਮੈਨ ਸੁਰਜੀਤ ਸਿੰਘ ਵਿਰਕ ਝੰਡਾ ਕਲਾਂ ਤੇ ਦੁਸਰੇ  ਮੈਂਬਰਾਂ ਜਿਨ੍ਹਾਂ ਵਿੱਚ ਹਰਪ੍ਰੀਤ ਸਿੰਘ, ਬਲਕਾਰ ਸਿੰਘ, ਸੁਖਮਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਕਰਨ ਸਿੰਘ, ਗੁਰਮੇਲ ਕੌਰ, ਭੋਜਰਾਜ,ਪਵਨ ਕੁਮਾਰ,ਮਦਨ ਮੋਹਨ ਸ਼ਿਵਤਾਰ ਸਿੰਘ ਨੂੰ ਵਧਾਈ ਦਿੰਦਿਆਂ ਹਾਜ਼ਰ ਵਿਅਕਤੀਆਂ ਨੂੰ ਵਿਸਵਾਸ਼ ਦਵਾਇਆ ਕਿ ਮਾਰਕੀਟ ਕਮੇਟੀ ਦੀ ਨਵੀਂ ਚੁਣੀ ਗਈ ਟੀਮ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਏਗੀ ਤੇ ਹਲਕੇ ਦੇ ਵਿਕਾਸ ਲਈ ਹਰ ਸਭੰਵ ਯਤਨ ਕਰੇਗੀ। ਇਸ ਨਿਯੁਕਤੀ ਨੂੰ ਲੈਕੇ ਸਮੂਹ ਕਾਂਗਰਸੀ ਵਰਕਰਾਂ ਤੇ ਸ਼ਹਿਰ ਵਾਸੀਆਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਨੇ ਨਵ ਨਿਯੁਕਤ ਚੇਅਰਮੈਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਚ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਰਾਮ ਸਿੰਘ, ਸੱਤਪਾਲ ਵਰਮਾ, ਬੋਹੜ ਸਿੰਘ ਸੰਧੂ, ਰਾਜੇਸ਼ ਗਰਗ, ਸੁਖਵਿੰਦਰ ਸਿੰਘ ਸੁਖਾ ਭਾਊ, ਗੁਰਸ਼ਰਨ ਸਿੰਘ ਮਾਖਾ, ਐਡਵੋਕੇਟ ਭੁਪਿੰਦਰ ਸਿੰਘ ਸਰਾਂ,  ਰਿੰਪੀ ਬਰਾੜ,  ਲੱਛਮਣ ਸਿੰਘ ਦਸੋਧੀਆ ਚੇਅਰਮੈਨ, ਸਵਿੰਦਰ ਸਿੰਘ ਛਿੰਦਾ, ਪਵਨ ਚੌਧਰੀ, ਰਾਜ ਕੁਮਾਰ ਐਕਸ ਐੱਮ ਸੀ, ਦਰਸ਼ਨ ਕੁਮਾਰ ਗਰਗ, ਭੋਲਾ ਸਿੰਘ, ਸਿਵਤਾਜ ਸਰਮਾ,  ਜਸਵੀਰ ਸਿੰਘ ਝੰਡਾ ਕਲਾ , ਸੁਖਦੇਵ ਸਿੰਘ ਸਾਬਕਾ ਸਰਪੰਚ, ਮਥਰਾ ਦਾਸ ਗਰਗ, ਜੱਗੀ ਜੱਫਾ, ਜੱਗਾ ਦੰਦੀਵਾਲ, ਪਰਗਟ ਸਿੰਘ ਸੰਘਾ,ਗੋਲਡ ਆਦਿ ਹਾਜਰ ਸਨ।ਕੈਪਸ਼ਨ: ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਤਾਜਪੋਸ਼ੀ ਕਰਦੇ ਹੋਏ ਮੋਫਰ ਸਾਹਿਬ।

LEAVE A REPLY

Please enter your comment!
Please enter your name here