ਮਾਮਲਾ ਰਿਸ਼ਵਤਖੋਰੀ ਦਾ: ਪੁਲਿਸ ਰਿਮਾਂਡ ਤੇ ਚੱਲ ਰਹੇ ਸਿਵਲ ਹਸਪਤਾਲ ਦੇ ਤਿੰਨੇ ਮੁਲਾਜਮਾਂ ਦਾ ਰਿਮਾਂਡ ਦੋ ਦਿਨ ਹੋਰ ਵਧਿਆ

0
130

ਮਾਨਸਾ 22 ਜੂਨ (ਸਾਰਾ ਯਹਾ/ਜਗਦੀਸ਼ ਬਾਂਸਲ)- ਵਿਜੀਲੈਂਸ ਟੀਮ ਵੱਲੋ ਰਿਸ਼ਵਤਖੋਰੀ ਮਾਮਲੇ ਚ ਗ੍ਰਿਫਤਾਰ ਕੀਤੇ ਸਿਹਤ ਵਿਭਾਗ ਦੇ ਤਿੰਨੇ ਕਰਮਚਾਰੀਆਂ ਵਿਜੈ ਕੁਮਾਰ, ਤਜਿੰਦਰ ਸਿੰਘ, ਦਰਸ਼ਨ ਸਿੰਘ ਨੂੰ ਅੱਜ ਵਿਜੀਲੈਂਸ ਟੀਮ ਵੱਲੋ ਪੰਜ ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੇ ਮੁੜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਵਰਨਯੋਗ ਹੈ ਕਿ ਬੀਤੇ ਦਿਨੀ ਐਸ ਐਸ ਪੀ (ਵਿਜੀਲੈਂਸ) ਪਰਮਜੀਤ ਸਿੰਘ ਵਿਰਕ ਦੀ ਅਗਵਾਈ ਵਾਲੀ ਟੀਮ ਨੇ ਰਿਸ਼ਵਤਖੋਰੀ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਮਾਨਸਾ ਦੇ ਤਿੰਨ ਮੁਲਾਜਮਾਂ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਵਿਖੇ ਰਿਸ਼ਵਤ ਲੈ ਕੇ ਡੋਪ ਟੈਸਟ ਰਿਪੋਰਟਾਂ ਬਦਲਣ, ਫਰਜ਼ੀ ਅੰਗਹੀਣ ਸਰਟੀਫਿਕੇਟ ਬਣਾਉਣ ਅਤੇ ਲੜਾਈ ਝਗੜੇ ਦੇ ਮਾਮਲਿਆਂ ਚ ਰਿਸ਼ਵਤ ਲੈ ਕੇ ਸੱਟਾਂ ਦੀ ਕਿਸਮ ਬਦਲਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਸੀ। ਅਤੇ ਗ੍ਰਿਫਤਾਰ ਤਿੰਨੇ ਮੁਲਾਜਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਵਿਜੀਲੈਂਸ ਵੱਲੋ ਅੱਜ ਪੰਜ ਦਿਨਾਂ ਰਿਮਾਂਡ ਖਤਮ ਹੋਣ ਮੁੜ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਲਿਆ ਹੈ । ਐਸ ਐਸ ਪੀ. ਪਰਮਜੀਤ ਸਿੰਘ ਵਿਰਕ ਨੇ ਸੰਪਰਕ ਕਰਨ ਤੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਭਰੋਸੇਯੋਗ ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਵਿਜੀਲੈਂਸ ਵੱਲੋ ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਵਲ ਹਸਪਤਾਲ ਵੱਲੋ ਜਾਰੀ ਕੀਤੇ ਅੰਗਹੀਣ ਸਰਟੀਫਿਕੇਟਾਂ ਦੇ ਅਧਾਰ ਤੇ ਸਿੱਖਿਆ ਵਿਭਾਗ, ਸਿਹਤ ਵਿਭਾਗ ਵਗੈਰਾ ਵਿੱਚ ਨੌਕਰੀ ਅਧੀਨ ਪ੍ਰਮੋਸ਼ਨ ਲੈਣ ਨਾਲ ਸਬੰਧਤ ਰਿਕਾਰਡ ਵੀ ਤਲਬ ਕੀਤਾ ਹੈ। ਅਤੇ ਡੋਪ ਟੈਸਟਾਂ ਦੇ ਸਬੰਧ ਵਿੱਚ ਵੀ ਰਿਕਾਰਡ ਤਲਬ ਕਰਨ ਤੋਂ ਇਲਾਵਾ ਸਿਹਤ ਵਿਭਾਗ ਨੂੰ ਦਵਾਈਆ ਵਗੈਰਾ ਸਪਲਾਈ ਕਰਨ ਦੇ ਮਾਮਲੇ ਨਾਲ ਸਬੰਧ ਰਿਕਾਰਡ ਕਬਜੇ ਚ ਲੈ ਕੇ ਰਿਕਾਰਡ ਦੀ ਬਰੀਕੀ ਨਾਲ ਘੋਖ ਪੜਤਾਲ ਕੀਤੀ ਜਾ ਰਹੀ ਹੈ, ਅਤੇ ਇਸ ਮਾਮਲੇ ਚ ਆਉਣ ਵਾਲੇ ਦਿਨਾਂ ਚ ਵੱਡੇ ਖੁਲਾਸੇ ਹੋਣਗੇ, ਜਿਸ ਤਹਿਤ ਵਿਜੀਲੈਂਸ ਦੇ ਹੱਥੇ ਵੱਡੇ ਮਗਰਮੱਛ ਲੱਗਣਗੇ, ਸੂਤਰਾਂ ਮੁਤਾਬਿਕ ਸਿਵਲ ਹਸਪਤਾਲ ਦੇ ਕਈ ਡਾਕਟਰ ਤੇ ਅਧਿਕਾਰੀ ਵੀ ਵਿਜੀਲੈਂਸ ਦੇ ਡਰ ਕਾਰਨ ਪਿਛਲੇ ਕਈ ਦਿਨਾਂ ਤੋਂ ਫਰਾਰ ਹਨ।

LEAVE A REPLY

Please enter your comment!
Please enter your name here