*ਮਾਮਲਾ ਚੈਕ ਦੀ ਗਲਤ ਅਦਾਇਗੀ ਦਾ, ਅੱਜ ਫੇਰ ਲੱਗਿਆ ਧਰਨਾ ਤਾਂ ਹੋਇਆ ਕੇਸ ਦਰਜ*

0
60

ਬਰੇਟਾ 24 ਜਨਵਰੀ (ਸਾਰਾ ਯਹਾਂ/ਰੀਤਵਾਲ) ਨਜ਼ਦੀਕੀ ਪਿੰਡ ਕਿਸæਨਗੜ੍ਹ ਦੇ ਇੱਕ ਕਿਸਾਨ ਸੁਖਜੀਤ ਸਿੰਘ ਵੱਲੋਂ
ਐਚ.ਡੀ.ਐਫ.ਸੀ ਬੈਂਕ ਦੀ ਬਰੇਟਾ ਬਰਾਂਚ ਵਿਚ ਸੰਗਰ¨ਰ ਦੇ ਸੈਂਟਰਲ ਬੈਂਕ ਦਾ 4,10,000 ਰੁਪਏ ਦਾ ਚੈਕ
ਜੋ ਲਗਭਗ ਇਕ ਮਹੀਨਾ ਪਹਿਲਾਂ ਲਗਾਇਆ ਗਿਆ ਸੀ , ਉਸ ਦੀ ਅਦਾਇਗੀ ਉਸ ਨੂੰ ਨਾ ਹੋਈ ਤਾਂ ਪਤਾ ਲੱਗਣ
ਤੇ ਕਿ ਇਸ ਚੈਕ ਦੀ ਅਦਾਇਗੀ ਸੰਗਰ¨ਰ ਕਿਸੇ ਹੋਰ ਨੂੰ ਹੀ ਚੈਕ ਤੇ ਕਟਿੰਗ ਕਰਕੇ ਕਰ ਦਿੱਤੀ ਗਈ ਹੈ । ਜਿਸ ਤੇ
ਕਿਸਾਨ ਯ¨ਨੀਅਨ ਉਗਰਾਹਾ ਵੱਲੋਂ ਬਰੇਟਾ ਬੈਂਕ ਅੱਗੇ ਧਰਨਾ ਲਗਾਉਣ ਤੇ ਰਾਤ ਦੇ 10 ਵਜੇ ਬੈਂਕ
ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਵੱਲੋਂ 10 ਦਿਨਾਂ ਵਿਚ ਇਸ ਦੀ ਕਾਰਵਾਈ/ਅਦਾਇਗੀ ਕਰਵਾ ਕੇ ਮਸਲਾ ਹੱਲ
ਕਰਨ ਦੇ ਭਰੋਸੇ ਮਗਰੋਂ ਧਰਨਾ ਉਠ ਗਿਆ ਸੀ ਪਰ ਕਈ ਦਿਨ ਹੋਰ ਬੀਤ ਜਾਣ ਤੇ ਅੱਜ ਫੇਰ ਕਿਸਾਨ ਯ¨ਨੀਅਨ
ਵੱਲੋਂ ਧਰਨਾ ਲਗਾਇਆ ਗਿਆ । ਇਸ ਸਮੇਂ ਜਿਲ੍ਹਾ ਆਗੁ ਜੋਗਿੰਦਰ ਸਿੰਘ ਦਿਆਲਪੁਰਾ, ਸੁਖਪਾਲ ਸਿੰਘ
ਗੋਰਖ ਨਾਥ , ਅਮਰੀਕ ਸਿੰਘ, ਲੀਲਾ ਸਿੰਘ , ਸੁੱਖਾ ਸਿੰਘ , ਅਮਰਜੀਤ ਕੌਰ , ਭਗਵੰਤ ਕੋਰ ਅਤੇ ਕਰਤਾਰ ਕੌਰ
ਕਿਸæਨਗੜ ਨੇ ਦੱਸਿਆ ਕਿ ਦੇਰ ਸæਾਮ ਤੱਕ ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਸੰਬੰਧੀ ਮਾਮਲਾ
ਸੈਂਟਰਲ ਬੈਂਕ ਸੰਗਰ¨ਰ ਵਿਰੁੱਧ ਮਾਮਲਾ ਦਰਜ ਹੋ ਗਿਆ ਹੈ , ਕੱਲ ਨੂੰ ਅਰੋਪੀ ਨੂੰ ਇਥੇ ਲਿਆ ਕੇ ਅਗਲੀ
ਕਾਰਵਾਈ ਕੀਤੀ ਜਾਵੇਗੀ । ਇਸ ਜਾਣਕਾਰੀ ਮਗਰੋਂ ਕਿਸਾਨ ਯ¨ਨੀਅਨ ਨੇ ਧਰਨਾ ਚੁੱਕ ਲਿਆ ਅਤੇ ਉਨ੍ਹਾਂ
ਕਿਹਾ ਕਿ ਸਾਡੇ ਵੱਲੋ ਅਗਲੀ ਕਾਰਵਾਈ ਦੀ ਊਡੀਕ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here