
ਲਹਿਰਾਗਾਗਾ 05 ਜੁਲਾਈ(ਸਾਰਾ ਯਹਾਂ/ਰੀਤਵਾਲ) : ਡਰੇਨਜæ ਵਿਭਾਗ ਤੇ ਨਗਰ ਕੌਂਸਲ ਦੇ ਕਥਿਤ ਭ੍ਰਿਸæਟਾਚਾਰ ਜਾਂਂ
ਲਾਪਰਵਾਹੀ ਦੇ ਚੱਲਦੇ ਸ਼ਹਿਰ ਦੇ ਵਾਰਡ ਨੰਬਰ 15 ਦੇ ਨਾਲ ਨਾਲ ਹੋਰ ਕਈ ਵਾਰਡਾਂ ਵਿੱਚੋਂ ਗੁਜ਼ਰਦੀ ਡਿੱਚ ਡਰੇਨ
ਵਿੱਚ ਫੈਲ ਰਹੀ ਗੰਦਗੀ ਸਰਕਾਰ ਵੱਲੋਂ ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦੇ ਦਾਅਵਿਆਂ ਤੇ
ਵਾਅਦਿਆਂ ਦੀ ਪੋਲ ਖæੋਲ ਰਹੀ ਹੈ , ਕਿਉਂਕਿ ਮੌਨਸ¨ਨ ਦਾ ਮੌਸਮ ਸਿਰ ਤੇ ਹੋਣ ਦੇ ਬਾਵਜ¨ਦ ਨਗਰ
ਕੌਂਸਲ ਨੇ ਉਕਤ ਡਿੱਚ ਡਰੇਨ ਨੂੰ ਪੱਕਾ ਤਾਂ ਕੀ ਕਰਨਾ ਸੀ, ਬਲਕਿ ਨਗਰ ਕੌਂਸਲ ਜਾਂ ਡਰੇਨਜ਼ ਵਿਭਾਗ ਨੇ ਇਸ ਦੀ
ਸਫæਾਈ ਕਰਵਾਉਣੀ ਵੀ ਮੁਨਾਸਿਬ ਨਹੀਂ ਸਮਝੀ, ਜਿਸ ਦੇ ਕਾਰਨ ਆਉਣ ਵਾਲੇ ਬਰਸਾਤਾਂ ਦੇ ਮੌਸਮ
ਵਿੱਚ ਸ਼ਹਿਰ ਦੇ ਡੁੱਬਣ ਭਾਵ ਮੁਹੱਲਿਆਂਫ਼#39;,ਬਾਜ਼ਾਰਾਂ ਵਿੱਚ ਬਰਸਾਤੀ ਪਾਣੀ ਖਡæ੍ਹਾ ਹੋਣ ਦੇ ਕਾਰਨ
ਲੱਖਾਂ /ਕਰੋੜਾਂ ਰੁਪਏ ਦਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ,ਮੌਕੇ ਤੇ ਜਾ ਕੇ
ਦੇਖਿਆ ਤਾਂ ਹੈਰਾਨੀ ਹੋਈ ਕਿ ਉਕਤ ਡਰੇਨ ,ਡਰੇਨ ਨਾ ਲੱਗ ਕੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਨਜ਼ਰ ਆ
ਰਹੀ ਸੀ ਤੇ ਉਕਤ ਡਰੇਨ ਵਿੱਚ ਪਾਣੀ ਤਾ ਕਿਤੇ ਨਜ਼ਰ ਨਹੀਂ ਆ ਰਿਹਾ ਸੀ ਪਰ ਥਾਂ ਥਾਂ ਤੇ ਗੰਦਗੀ ਹੀ ਗੰਦਗੀ
ਨਜæਰ ਆ ਰਹੀ ਸੀ, ਜਦੋਂ ਕਿ ਡਿੱਚ ਡਰੇਨ ਸਿਰਫ ਬਰਸਾਤੀ ਪਾਣੀ ਲਈ ਬਣਾਈ ਜਾਂਦੀ ਹੈ ,ਪਰ ਡਰੇਨੇਜ ਵਿਭਾਗ ਦੀ
ਕਥਿਤ ਲਾਪ੍ਰਵਾਹੀ ਤੇ ,ਕਥਿਤ ਭ੍ਰਿਸ਼ਟਾਚਾਰ ਦੇ ਚੱਲਦੇ ਉਕਤ ਡਿੱਚ ਡਰੇਨ ਦੀ ਹਾਲਤ ਬਦ ਤੋਂ ਬਦਤਰ ਹੋ ਕੇ
ਲੋਕਾਂ ਲਈ ਬਿਮਾਰੀਆਂ ਦਾ ਘਰ ਬਣ ਚੁੱਕੀ ਹੈ , ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਕਤ ਵਿੱਚ ਡਰੇਨ ਨੂੰ
ਪੱਕਾ ਕਰਨ ਦੇ ਲਈ ਬੀਬੀ ਭੱਠਲ ਦੇ ਯਤਨਾਂ ਸਦਕਾ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਅਸਟੀਮੇਟ ਮਨਜæ¨ਰ
ਹੋ ਚੁੱਕਾ ਹੈ ਅਤੇ ਨਗਰ ਕੌਂਸਲ ਵੱਲੋਂ ਕੁਝ ਮਹੀਨੇ ਪਹਿਲਾਂ ਟੈਂਡਰ ਲਗਾ ਕੇ ਕੰਮ ਠੇਕੇਦਾਰ ਨੂੰ ਦੇ
ਦਿੱਤਾ ਗਿਆ ,ਪਰ ਅਜੇ ਤੱਕ ਕੰਮ ਸ਼ੁਰ¨ ਨਹੀਂ ਹੋ ਸਕਿਆ,ਤਹਿਕੀਕਾਤ ਕਰਨ ਤੇ ਹੈਰਾਨੀ ਹੋਈ ਕਿ ਉਕਤ
ਡਿੱਚ ਡਰੇਨ ਨੂੰ ਪੱਕਾ ਕਰਨ ਦਾ ਮਾਮਲਾ ਨਗਰ ਕੌਂਸਲ ਅਤੇ ਡਰੇਨਜ਼ ਵਿਭਾਗ ਦੇ ਕਥਿਤ ਭ੍ਰਿਸ਼ਟਾਚਾਰ ਜਾਂ
ਲਾਪਰਵਾਹੀ ਦੇ ਚਲਦੇ ਆਪਸੀ ਕਸ਼ਮਕਸ਼ ਵਿੱਚ ਉਲਝਿਆ ਹੋਇਆ ਨਜ਼ਰ ਆ ਰਿਹਾ ਹੇੈ ,ਨਗਰ ਕੌਂਸਲ ਅਤੇ
ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮ ਵਿੱਚ ਹੋ ਰਹੀ ਦੇਰੀ ਲਈ ਇਕ ਦ¨ਜੇ ਨੂੰ ਦੋਸ਼ੀ ਠਹਿਰਾਉਣਾ ਕਈ
ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ,ਲੋਕਾਂ ਨੇ ਦੱਸਿਆ ਕਿ ਉਕਤ ਡਰੇਨ ਵਿੱਚ ਫੈਲ ਰਹੀ ਗੰਦਗੀ ਦੇ ਕਾਰਨ ਹਰ
ਸਮੇਂ ਮੁਹਲਿਆਂ ਵਿੱਚ ਬਦਬ¨ ਫੈਲੀ ਰਹਿੰਦੀ ਹੈ ਤੇ ਕਈ ਬਜ਼ੁਰਗਾਂ ਦੀ ਤਾਂ ਮਲੇਰੀਏ ਦੇ ਕਾਰਨ ਸਮੇਂ
ਤੋਂ ਪਹਿਲਾਂ ਮੌਤ ਵੀ ਹੋ ਚੁੱਕੀ ਹੈ ,ਉਨ੍ਹਾਂ ਕਿਹਾ ਕਿ ਬਸਤੀ ਗਰੀਬ ਲੋਕਾਂ ਦੀ ਹੋਣ ਦੇ ਕਾਰਨ ਸਾਡੀ ਕਿਤੇ
ਕੋਈ ਸੁਣਵਾਈ ਨਹੀਂ ,ਦ¨ਜੇ ਪਾਸੇ ਉਕਤ ਡਿੱਚ ਡਰੇਨ ਦੇ ਗੰਦਗੀ ਨਾਲ ਭਰੇ ਹੋਣ ਦੇ ਕਾਰਨ ਬਰਸਾਤ ਦੇ
ਦਿਨਾਂ ਵਿੱਚ ਸਮੁੱਚਾ ਸæਹਿਰ ਨਦੀ ਦਾ ਰ¨ਪ ਧਾਰਨ ਕਰ ਜਾਂਦਾ ਹੈ ਤੇ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ,
ਦੁਕਾਨਾਂ ਵਿਚ ਵੜ ਕੇ ਲੱਖਾਂ ਰੁਪਏ ਦਾ ਨੁਕਸਾਨ ਕਰਦਾ ਹੈ !ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਕਿ ਉਕਤ
ਡਰੇਨ ਨੂੰ ਪੱਕਾ ਕਰਨ ਅਤੇ ਸਫæਾਈ ਦੇ ਕੰਮ ਵਿੱਚ ਹੋ ਰਹੀ ਦੇਰੀ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ
ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਡਰੇਨ ਨੂੰ ਪੱਕਾ ਅਤੇ ਸਫæਾਈ ਕਰਨ ਦਾ ਕੰਮ ਤੁਰੰਤ
ਸ਼ੁਰ¨ ਕੀਤਾ ਜਾਵੇ ਤਾਂ ਜੋ ਬਰਸਾਤੀ ਸੀਜ਼ਨ ਵਿੱਚ ਸ਼ਹਿਰ ਨਿਵਾਸੀ ਲੱਖਾਂ/ ਕਰੋੜਾਂ ਰੁਪਏ ਦੇ ਹੋਣ ਵਾਲੇ
ਨੁਕਸਾਨ ਤੋਂ ਬਚ ਸਕਣ !ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ, ਸਰਕਾਰ ਜਾਂ ਕੋਈ ਜਾਂਚ ਏਜੰਸੀ ਉਕਤ
ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਜਾਂਚ ਕਰਕੇ ਡਿੱਚ ਡਰੇਨ ਨੂੰ ਪੱਕਾ ਕਰਨ ਜਾਂ ਸਫæਾਈ ਕਰਵਾਉਣ ਦੇ
ਕੰਮ ਨੂੰ ਸ਼ੁਰ¨ ਕਰਵਾਉਂਦੀ ਹੈ ਜਾਂ ਨਹੀਂ ਜਾਂ ਫਿਰ ਲੋਕਾਂ ਨੂੰ ਉਕਤ ਡਰੇਨ ਦੇ ਕਾਰਨ ਇਸੇ ਤਰ੍ਹਾਂ ਹੀ
ਸਮੱਸਿਆਵਾਂ ਦੇ ਨਾਲ ਨਾਲ ਲੱਖਾਂ /ਕਰੋੜਾਂ ਰੁਪਏ ਦੇ ਹੋਣ ਵਾਲੇ ਨੁਕਸਾਨ ਨੂੰ ਵੀ ਸਹਿਣ ਕਰਨਾ ਪਵੇਗਾ ।
ਵਿਭਾਗੀ ਕਾਰਵਾਈ ਵਿਚ ਲੱਗ ਜਾਦੇੈ ਟਾਇਮ :ਜੇ. ਈ
ਉਕਤ ਮਾਮਲੇ ਤੇ ਨਗਰ ਕੌਂਸਲ ਦੇ ਜੇ ਈ ਮਹੇਸæ ਕੁਮਾਰ ਨੇ ਕਿਹਾ ਕਿ ਅਜਿਹੇ ਕੰਮਾਂ ਵਿਚ ਵਿਭਾਗੀ
ਕਾਰਵਾਈ ਦੌਰਾਨ ਟਾਈਮ ਤਾਂ ਲੱਗਦਾ ਹੀ ਹੈ ,ਕੰਮ ਨਾਲ ਸਬੰਧਤ ਕਾਗਜ਼ ਪੱਤਰ ਉੱਚ ਅਧਿਕਾਰੀਆਂ ਨੂੰ
ਭੇਜੇ ਗਏ ਹਨ ,ਇਸ ਤੋਂ ਬਾਅਦ ਡਰੇਨਜ ਵਿਭਾਗ ਤੋਂ ਮਨਜæ¨ਰੀ ਲੈ ਕੇ ਕੰਮ ਸ਼ੁਰ¨ ਕਰਵਾ ਦਿੱਤਾ ਜਾਵੇਗਾ
,ਉਨ੍ਹਾਂ ਮੌਨਸ¨ਨ ਤੋਂ ਪਹਿਲਾਂ ਕੰਮ ਸæੁਰ¨ ਕਰਨ ਵਿੱਚ ਅਸਮਰੱਥਾ ਜæਾਹਿਰ ਕਰਦਿਆਂ ਕਿਹਾ ਕਿ ਉਹ
ਇਸ ਸਬੰਧੀ ਕੁਝ ਨਹੀਂ ਕਰ ਸਕਦੇ ਅਤੇ ਡਰੇਨ ਦੀ ਸਫਾਈ ਕਰਾਉਣਾ ਡਰੇਨਜ਼ ਵਿਭਾਗ ਦਾ ਕੰਮ ਹੈ!
