*ਮਾਨਸਾ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਮਨਾਇਆ ਜਾਵੇਗਾ ਰਾਸ਼ਟਰੀ ਡੇਂਗੂ ਦਿਵਸ : ਡਾ. ਰਣਜੀਤ ਰਾਏ*

0
23

 ਮਾਨਸਾ,15 ਮਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਸਰਕਾਰ ਦੀ ਤਰਫੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਮੰਤਰੀ ਪੰਜਾਬ, ਡਾ.ਵਿਜੇ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨਸਾ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਵਿਸ਼ਵ ਡੇਂਗੂ ਦਿਵਸ ਮਨਾਇਆ ਜਾਵੇਗਾ।,ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਇਸ ਸਾਲ ਦਾ ਥੀਮ ‘ਡੇਂਗੂ ਰੋਕਥਾਮ ‍ਜੋਗ ਹੈ ਆਓ ਹੱਥ ਮਿਲਾਈੇਏ, ਡੇਂਗੂ ਬੁਖ਼ਾਰ ਏਡੀਜ਼ਏੀਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਮੱਛਰ ਦਿਨ ਦੀ ਰੌਸ਼ਨੀ ਵੇਲੇ ਕੱਟਦਾ ਹੈ, ਘਰਾਂ ਵਿੱਚ ਕਿਤੇ ਵੀ ਖਡ਼੍ਹੇ ਪਾਣੀ ਉੱਤੇ ਮੱਛਰ ਪਨਪਦਾ ਹੈ ਸਾਨੂੰ ਘਰਾਂ ਵਿੱਚ ਜਾਂ ਘਰਾਂ ਦੇ ਆਲੇ ਦੁਆਲੇ ਮੱਛਰ ਨੂੰ ਪੈਦਾ/ਖੜਾ ਨਹੀਂ ਹੋਣ ਦੇਣਾ ਚਾਹੀਦਾ,ਰਾਸ਼ਟਰੀਆ ਡੇਂਗੂ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨਾ ਹੈ,ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਮੌਕੇ ਤੇ ਡੇਂਗੂ ਬੁਖਾਰ ਦਾ ਫੈਲਾਅ ਵੱਧ ਜਾਂਦਾ ਹੈ ਇਸ ਲਈ ਸਾਨੂੰ ਬਰਸਾਤੀ ਮੌਸਮ ਵਿੱਚ ਆਪਣੇ ਆਲੇ ਦੁਆਲੇ ਅਤੇ ਘਰਾਂ ਵਿਚ ਕਿਤੇ ਵੀ ਪਾਣੀ ਨੂੰ ਖਡ਼੍ਹਾ ਨਹੀਂ ਹੋਣ ਦੇਣਾ ਚਾਹੀਦਾ, ਖ਼ਾਸਕਰ ਘਰਾਂ ਵਿੱਚ ਪਏ ਗਮਲੇ, ਖਾਲੀ ਬਰਤਨ, ਟਾਇਰ,ਛੱਤਾਂ ਤੇ ਪਏ ਟਾਇਰ ਜਾਂ ਖਾਲੀ ਬਰਤਨ ਆਦਿ ਵਿੱਚ ਪਾਣੀ ਨਾ ਜਮ੍ਹਾ ਹੋਣ ਦਿੱਤਾ ਜਾਵੇ,ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ ਕਰਕੇ ਹਰ ਸੁੱਕਰਵਾਰ ਡਰਾਈ ਡੇਅ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। ਮਹੀਨਾ   ਜੁਲਾਈ ਤੋਂ ਸਤੰਬਰ ਮਹੀਨੇ ਤੱਕ ਡੇਂਗੂ ਦੇ ਕੇਸ ਸਭ ਤੋਂ ਜ਼ਿਆਦਾ ਆਉਂਦੇ ਹਨ 2017  ਵਿੱਚ ਸਾਡੇ ਦੇਸ਼ ਵਿੱਚ ਡੇਂਗੂ ਦੇ ਸਭ ਤੋਂ ਜ਼ਿਆਦਾ ਕੇਸ ਪਾਏ ਗੲੈ ਇਨਫੈਕਟਡ ਮੱਛਰ ਦੇ ਕੱਟਣ ਤੋਂ ਤਿੱਨ ਤੋਂ ਚੌਦਾਂ ਦਿਨਾਂ ਬਾਅਦ ਮਰੀਜ਼ ਨੂੰ ਲੱਛਣ ਦਿਖਾਈ ਦਿੰਦੇ ਹਨ ਅਤੇ ਚਾਰ ਤੋਂ ਪੰਜ ਸ਼ੁਰੂ ਦੇ ਦਿਨਾਂ ਵਿਚ ਇਨਫੈਕਟਡ ਮਰੀਜ਼ ਤੋਂ ਮੱਛਰ ਕੱਟ ਕੇ ਦੂਜਿਆਂ ਨੂੰ ਫੈਲਾ ਸਕਦਾ ਹੈ,ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰ ਵਿੱਚ ਦਰਦ,ਅੱਖਾਂ ਦਾ ਅੰਦਰ ਧਸਣਾ, ਜੀਅ ਕੱਚਾ ਹੋਣਾ, ਉਲਟੀ ਆਉਣਾ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨਾ ਆਦਿ ਹਨ,  ਇਸ ਦੇ ਬਚਾਅ ਲਈ ਸਾਨੂੰ ਐਂਟੀ ਮਾਸਕਿਟੋ ਕਰੀਮ ਅਤੇ ਮੱਛਰਦਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ,ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਨੇਡ਼ੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਤੁਰੰਤ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here