ਮਾਨਸਾ ਜ਼ਿਲ੍ਹੇ ਦੇ ਸਰੀਰਕ ਸਿੱਖਿਆ ਅਧਿਆਪਕਾਂ ਵੱਲ੍ਹੋਂ ਵਾਤਾਵਰਣ ਸਬੰਧੀ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ

0
61

ਮਾਨਸਾ, 9 ਮਈ (ਹੀਰਾ ਸਿੰਘ ਮਿੱਤਲ): ਖੇਡ ਮੈਦਾਨਾਂ ਚ ਆਪਣੀ ਖੇਡ ਕਲਾਂ ਨਾਲ ਲੋਹਾ ਮਨਵਾਉਣ ਵਾਲੇ ਮਾਨਸਾ ਜ਼ਿਲ੍ਹੇ ਦੇ ਖੇਤੀਬਾੜੀ ਨਾਲ ਜੁੜੇ ਪੰਜ ਸਰੀਰਕ ਸਿੱਖਿਆ ਅਧਿਆਪਕਾਂ ਨੇ ਇਸ ਵਾਰ ਤੋਂ ਨਾੜ ਨੂੰ ਅੱਗ ਨਾ ਲਗਾਉਣ ਦਾ ਫੈਸਲਾ ਲਿਆ ਹੈ,ਨਾਲ ਹੀ ਉਨ੍ਹਾਂ ਇਸ ਸਬੰਧੀ ਚੇਤਨਾ ਮੁਹਿੰਮ ਵੀ ਚਲਾਉਣ ਦਾ ਫੈਸਲਾ ਕੀਤਾ ਹੈ,ਉਨ੍ਹਾਂ ਖੇਤੀਬਾੜੀ ਨਾਲ ਹੋਰ ਅਧਿਆਪਕਾਂ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਰੋਨਾ ਦੇ ਕਹਿਰ ਨੂੰ ਦੇਖਦਿਆਂ ਸਾਨੂੰ ਹੁਣ ਕੁਦਰਤ ਨਾਲ ਛੇੜਛਾੜ ਬੰਦ ਕਰ ਦੇਣੀ ਚਾਹੀਦੀ ਹੈ,ਨਹੀੰ ਸਮੇਂ ਸਮੇਂ ਸਾਨੂੰ ਹੋਰ ਗੰਭੀਰ ਨਤੀਜੇ ਭੁਗਤਣ ਪੈ ਸਕਦੇ ਹਨ।
ਇਨ੍ਹਾਂ ਅਧਿਆਪਕਾਂ ਵਿੱਚ ਸ਼ਾਮਲ ਲੈਕਚਰਾਰ ਅਮਨਦੀਪ ਸਿੰਘ ਝੰਡਾ ਕਲਾਂ ਸਰਕਾਰੀ ਸੈਕੰਡਰੀ ਸਕੂਲ ਕੁਸਲਾ ਜੋ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਐਥਲੈਟਿਕਸ ਦੇ ਖੇਤਰ ਵਿੱਚ ਲਗਾਤਾਰ ਚੰਗੇ ਕੀਰਤੀਮਾਨ ਹਾਸਲ ਕਰ ਰਿਹਾ ਹੈ, ਉਸ ਦਾ ਕਹਿਣਾ ਹੈ,ਕਿ ਜੇਕਰ ਕਰੋਨਾ ਵਰਗੇ ਭਿਆਨਕ ਵਰਤਾਰੇ ਤੋਂ ਬਾਅਦ ਵੀ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਰਹੇ,ਫਿਰ ਸਾਡੀ ਖੈਰ ਨਹੀਂ। ਉਨ੍ਹਾਂ ਕਿਹਾ ਦੇਸ਼ ਦੀਆਂ ਹਕੂਮਤਾਂ ਨੂੰ ਵੀ ਇਸ ਬਾਰੇ ਗੰਭੀਰ ਹੋਣਾ ਪਵੇਗਾ ਅਤੇ ਸਾਨੂੰ ਵੀ ਬਣਦੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।
ਕ੍ਰਿਕਟ ਖੇਤਰ ਚ ਚੰਗਾ ਨਾਮਣਾ ਖੱਟਣ ਵਾਲੇ ਸਰਕਾਰੀ ਸੈਕੰਡਰੀ ਸਕੂਲ ਭੈਣੀ ਬਾਘਾ ਦੇ ਸਰੀਰਕ ਸਿੱਖਿਆ ਅਧਿਆਪਕ ਨਿਰਮਲ ਸਿੰਘ ਰਣਜੀਤਗੜ੍ਹ ਬਾਂਦਰਾਂ ਜੋ ਤੰਦਰੁਸਤ ਮਿਸ਼ਨ ਪੰਜਾਬ ਅਤੇ ਨਵੀਂ ਖੇਡ ਨੀਤੀ ਦੇ ਜ਼ਿਲ੍ਹਾ ਇੰਚਾਰਜ ਵੀ ਨੇ,ਦਾ ਕਹਿਣਾ ਹੈ, ਬੇਸ਼ੱਕ ਹਰ ਵਰ੍ਹੇ ਕਣਕ,ਝੋਨਾ ਦੇ ਸੀਜਨ ਮੌਕੇ ਨਾੜ ਕਿਸਾਨਾਂ ਲਈ ਵੱਡੀ ਸਮੱਸਿਆ ਹੈ, ਪਰ ਹੁਣ ਜਦੋ ਵੱਧ ਰਹੇ ਪ੍ਰਦੂਸ਼ਣ ਅਤੇ ਕੁਦਰਤ ਨਾਲ ਹੋਰ ਅਨੇਕਾਂ ਪੱਖੋਂ ਤੋਂ ਸਾਡੀਆਂ ਜ਼ਿਦਗੀਆਂ ਦਾਅ ਤੇ ਲੱਗ ਰਹੀਆਂ ਹਨ,ਤਾਂ ਸਾਨੂੰ ਖੁੱਦ ਵੀ ਸਖਤ ਫੈਸਲੇ ਲੈਣੇ ਪੈਣਗੇ। ਹਾਕੀ ਦੇ ਖੇਡ ਗਰਾਊਂਡਾਂ ਚ ਨੈਸ਼ਨਲ ਪੱਧਰ ਤੇ ਵੱਡਾ ਨਾਮਣਾ ਖੱਟਣ ਵਾਲੇ ਸਰੀਰਕ ਸਿੱਖਿਆ ਅਧਿਆਪਕ ਯਾਦਵਿੰਦਰ ਸਿੰਘ ਸ਼ੇਰ ਖਾਂ ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਅਤੇ ਜਸਵੰਤ ਸਿੰਘ ਝੁਨੀਰ ਸਰਕਾਰੀ ਮਿਡਲ ਸਕੂਲ ਦਾਨੇਵਾਲਾ ਨੇ ਵੀ ਅਪਣੇ ਖੇਤਾਂ ਵਿਚਲੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਹੈ,ਅਤੇ ਭਵਿੱਖ ਵੀ ਇਸ ਚੰਗੇ ਕਦਮਾਂ ਤੇ ਕਾਇਮ ਰਹਿਣ ਦਾ ਪ੍ਰਣ ਲਿਆ ਹੈ।
ਜ਼ਿਲ੍ਹਾ ਪੱਧਰ ਤੇ ਸੈਕੰਡਰੀ ਖੇਡਾਂ ਦੀ ਅਗਵਾਈ ਕਰਨ ਵਾਲੇ ਅਤੇ ਫੁਟਬਾਲ ਖੇਡ ਨਾਲ ਜੁੜੇ ਰਹੇ ਬਲਵੰਤ ਰਾਮ  ਸਰਕਾਰੀ ਸੈਕੰਡਰੀ ਸਕੂਲ ਸੰਘਾ ਨੇ ਵੀ ਅਪਣੇ ਦੇ ਖੇਤਾਂ ਵਿਚਲੇ ਨਾੜ ਨੂੰ ਅੱਗ ਨਾ ਲਾਉਣ ਦਾ ਪੱਕਾ ਨਿਰਣਾ ਲਿਆ ਹੈ,ਉਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋ ਕਿਸਾਨ ਧਿਰਾਂ ਦੇ ਸਹਿਯੋਗ ਨਾਲ ਖੇਤਾਂ ਚ ਅੱਗ ਨਾ ਲਾਉਣ ਦੀ ਮੁਹਿੰਮ ਚ ਸਭਨਾਂ ਨੂੰ ਡਟਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਭਨਾਂ ਧਿਰਾਂ ਨੂੰ ਇਕਜੁੱਟ ਹੋਕੇ ਲੋਕ ਲਹਿਰ ਬਣਾਉਣ ਦਿ ਸੱਦਾ ਦਿੱਤਾ।

NO COMMENTS