ਮਾਨਸਾ 26 ,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ) : ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਕਾਲੇ ਬਿਲਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਸੰਸਥਾਨਾਂ ਨੇ ਭਰਪੂਰ ਸਹਿਯੋਗ ਦਿੱਤਾ ।ਉੱਥੇ ਹੀ ਮਾਨਸਾ ਜ਼ਿਲ੍ਹੇ ਦੀ ਪ੍ਰਾਈਵੇਟ ਟਰਾਂਸਪੋਰਟਰ ਯੂਨੀਅਨ ਦੇ ਸਮੂਹ ਸਟਾਫ ਅਤੇ ਪੀਆਰਟੀਸੀ ਦੇ ਸਮੂਹ ਸਟਾਫ ਵੱਲੋਂ ਬੱਸ ਸਟੈਂਡ ਅੱਗੇ ਕੀਤੇ ਗਏ ਰੋਸ ਮਈ ਮੁਜ਼ਾਹਰੇ ਅਤੇ ਧਰਨਾ ਦਿੱਤਾ ।ਧਰਨੇ ਨੂੰ ਨੂੰ ਸੰਬੋਧਨ ਕਰਦਿਆਂ ਪ੍ਰਾਈਵੇਟ ਟਰਾਂਸਪੋਰਟਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜਿੱਥੇ ਕਿਸਾਨ ਵਿਰੋਧੀ ਸਰਕਾਰ ਹੈ ।ਉੱਥੇ ਹੀ ਹੋਰ ਹਰ ਤਰ੍ਹਾਂ ਦੇ ਕਾਰਜਾਂ ਵਿੱਚ ਫੇਲ੍ਹ ਸਾਬਤ ਹੋਈ ਹੈ। ਹੁਣ ਇਹ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਲ ਲਿਆ ਕੇ ਜਿੱਥੇ ਕਿਸਾਨਾਂ ਨਾਲ ਸਾਰੇ ਹੀ ਵਰਗਾਂ ਨੂੰ ਬਹੁਤ ਸਾਰਾ ਨੁਕਸਾਨ ਹੋਵੇਗਾ। ਕਿਉਂਕਿ ਖੇਤੀ ਨਾਲ ਜੁੜੀ ਹਰ ਦੇਸ਼ ਵਾਸੀ ਵਰਤਦਾ ਹੈ ਜੋ ਸਿੱਧੀ ਕਿਸਾਨਾਂ ਦੇ ਖੇਤਾਂ ਤੋਂ ਮੰਡੀਆਂ ਰਾਹੀਂ ਆਮ ਘਰਾਂ ਨੂੰ ਪਹੁੰਚਦੀ ਹੈ। ਇਸ ਮੌਕੇ ਜਤਿੰਦਰ ਆਗਰਾ ,ਮਾਸਟਰ ਦਰਸ਼ਨ ਸਿੰਘ, ਭੁਪਿੰਦਰ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਸੋਨੀ ਭੁੱਲਰ, ਗੁਰਦੀਪ ਸਿੰਘ ,ਨੇ ਵੀ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਅਤੇ ਸਾਰੇ ਹੀ ਵਰਗਾਂ ਨਾਲ ਧਰੋਹ ਕਮਾਉਣ ਵਾਲੀ ਸਰਕਾਰ ਦੱਸਦੇ ਹੋਏ ਕਿਹਾ ਕਿ ਇਸ ਸਰਕਾਰ ਦੀਆਂ ਮਾਰੂ ਨੀਤੀਆਂ ਦੇਸ ਨੂੰ ਬਰਬਾਦ ਕਰ ਰਹੀਆਂ ਹਨ।