-ਮਾਨਸਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਨੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਲਿਆ ਪ੍ਰਣ

0
65

ਮਾਨਸਾ, 22 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਮਾਨਸਾ ਬਲਾਕ ਦੇ ਸਰਪੰਚਾਂ ਨਾਲ ਇਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਿਸਾਨ ਯੂਨੀਅਨਾਂ, ਮਾਨਸਾ ਜ਼ਿਲ੍ਹੇ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਸਰਪੰਚਾਂ ਵੱਲੋੋਂ ਮਾਨਸਾ ਜ਼ਿਲ੍ਹੇ ਵਿੱਚ ਸਵੈ-ਇਛੁੱਕ ਤੌੌਰ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਫੈਸਲਾ ਲਿਆ ਹੈ।
    ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਕਣਕ ਦੀ ਨਾੜ੍ਹ ਨੂੰ ਅੱਗ ਨਾ ਲਾਉਣਾ ਯਕੀਨੀ ਬਣਾਉਣ ਦਾ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਨਾੜ੍ਹ ਨੂੰ ਅੱਗ ਲਗਾਉਣ ਨਾਲ ਜਿੱਥੇ ਪ੍ਰਦੂਸ਼ਣ ਫੈਲਦਾ ਹੈ ਅਤੇ ਕਈ ਤਰਾਂ ਦੀਆਂ ਘਾਤਕ ਬਿਮਾਰੀਆਂ ਦਾ ਕਾਰਨ ਬਣਦਾ ਹੈ ਉੱਥੇ ਹੀ ਇਸ ਨਾਲ ਫਸਲੀ ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਹਰ ਸੀਜ਼ਨ ਵਿਚ ਕਣਕ ਦੇ ਨਾੜ ਅਤੇ ਝੋਨ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਪਰਹੇਜ਼ ਕਰਨ ਤਾਂ ਜੋ ਵਾਤਾਵਰਣ ਸਾਫ ਸੁਥਰਾ ਅਤੇ ਤੰਦਰੁਸਤ ਬਣਿਆ ਰਹੇ।
    ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋੋ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋੋਰੋਨਾ ਵਾਇਰਸ ਦੀ ਮਹਾਂਮਾਰੀ ਸਮੇਂ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਪੈਦਾ ਨਾ ਕੀਤਾ ਜਾਵੇ, ਇਸ ਲੜੀ ਅਧੀਨ ਉਨ੍ਹਾਂ ਵੱਲੋੋਂ ਮਾਨਸਾ ਜ਼ਿਲ੍ਹੇ ਦੇ ਸਰਪੰਚਾਂ, ਸਾਰੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਾਨਸਾ ਜ਼ਿਲ੍ਹਾ ਪੁਲਿਸ ਵੱਲੋੋ ਵੀ.ਪੀ.ਓ., ਪਿੰਡ-ਵਾਰਡਵਾਈਜ਼ ਕਮੇਟੀਆਂ ਰਾਹੀਂ ਲਾਮਬੰਦ ਕਰਕੇ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਵਿੱਚ ਹੀ ਨਹੀ, ਸਗੋੋਂ ਪੂਰੇ ਦੇਸ਼ ਵਿੱਚ ਪਹਿਲਾ ਜ਼ਿਲ੍ਹਾ ਬਣਾਉਣ ਲਈ ਰਜਾਮੰਦੀ ਹਾਸਲ ਕੀਤੀ ਗਈ ਹੈ ਕਿ ਮਾਨਸਾ ਜ਼ਿਲ੍ਹਾ ਵੀ.ਪੀ.ਓ., ਪਿੰਡ-ਵਾਰਡਵਾਈਜ ਕਮੇਟੀਆਂ ਰਾਹੀ ਸਵੈਇਛੁਕ ਤੌੌਰ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਵਾਲਾ ਪਹਿਲਾ ਜ਼ਿਲ੍ਹਾ ਹੋਵੇਗਾ।


    ਮੀਟਿੰਗ ਦੌਰਾਨ ਸਾਰੀਆਂ ਕਿਸਾਨ ਯੂਨੀਅਨਾਂ ਦੇ ਆਗੂਆਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਸਰਪੰਚਾਂ, ਸਮਾਜਸੇਵੀ ਸੰਸਥਾਵਾਂ ਨੇ ਐਸ.ਐਸ.ਪੀ. ਮਾਨਸਾ ਨੂੰ ਯਕੀਨ ਦਿਵਾਇਆ ਕਿ ਉਹ ਕੋਸਿਸ਼ ਕਰਨਗੇ ਕਿ ਇਸ ਵਾਰ ਦੀ ਕਣਕ ਦੇ ਸੀਜ਼ਨ ਦੌੌਰਾਨ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ, ਕਿਉਂਕਿ ਇਸ ਵਾਰ ਕੋੋਰੋੋਨਾ ਵਾਇਰਸ ਦੀ ਮਹਾਂਮਾਰੀ ਦੁਨੀਆ ਭਰ ਵਿੱਚ ਫੈਲੀ ਹੋੋਈ ਹੈ, ਇਸ ਲਈ ਕਿਸਾਨ ਜਥੇਬੰਦੀਆ ਇਸ ਵਾਰ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਅਪੀਲ ਕਰਨਗੀਆਂ।
    ਇਸ ਮੌਕੇ ਮਾਨਸਾ ਬਲਾਕ ਦੇ ਸਰਪੰਚਾਂ ਨੇ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਲੋੋਕਾਂ ਨੂੰ ਪ੍ਰੇਰਿਤ ਕਰਕੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣਾ ਯਕੀਨੀ ਬਨਾਉਣਗੇ। ਇਸ ਲਈ ਉਹ ਅੱਜ ਤੋੋਂ ਹੀ ਪਿੰਡਾਂ ਦੇ ਗੁਰਦੁਵਾਰਾ ਸਾਹਿਬ, ਧਾਰਮਿਕ ਸਥਾਨਾਂ ਅਤੇ ਹੋੋਰ ਸਾਧਨਾ ਰਾਹੀਂ ਮੁਨਾਦੀ ਕਰਵਾਉਣਗੇ ਅਤੇ ਜੇਕਰ ਕਿਸੇ ਕਿਸਾਨ ਵੱਲੋਂ ਕਣਕ ਦੇ ਨਾੜ੍ਹ ਨੂੰ ਅੱਗ ਲਾਉਣ ਦੀ ਸੂਚਨਾ ਮਿਲਦੀ ਹੈ ਤਾਂ ਉਹ ਮੌੌਕੇ ਤੇ ਜਾ ਕੇ ਪਿੰਡ ਦੇ ਲੋੋਕਾਂ ਨੂੰ ਸਮਝਾ ਕੇ ਅੱਗ ਬੁਝਾਉਣ ਦੀ ਅਪੀਲ ਕਰਨਗੇ। ਇਸ ਸਮੇਂ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਡਕੌੌਦਾ ਗਰੁੱਪ), ਭਾਰਤੀ ਕਿਸਾਨ ਯੂਨੀਅਨ(ਉਗਰਾਹਾ), ਕਿਸਾਨ ਯੂਨੀਅਨ (ਕਾਂਦੀਆ) ਆਦਿ, ਕਾਂਗਰਸ ਪਾਰਟੀ, ਸ੍ਰੋਮਣੀ ਆਕਾਲੀ ਦਲ, ਆਮ ਆਦਮੀ ਪਾਰਟੀ, ਸੀ.ਪੀ.ਆਈ. ਅਤੇ ਸੀ.ਪੀ.ਐਮ.ਐਲ. ਪਾਰਟੀ ਅਤੇ ਮਾਨਸਾ ਬਲਾਕ ਦੇ ਸਰਪੰਚਾਂ ਅਤੇ ਐਨ.ਜੀ.ਓ. ਕਮੇਟੀਆਂ ਹਾਜ਼ਰ ਸਨ।
        ਹਾਜ਼ਰੀਨ ਨੇ ਐਸ.ਐਸ.ਪੀ. ਦੀ ਹਾਜ਼ਰੀ ਵਿੱਚ ਹੱਥ ਚੁੱਕ ਕੇ ਪ੍ਰਣ ਕੀਤਾ ਕਿ ਮਾਨਸਾ ਜਿਲੇ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਉਹ ਆਪਣੀ ਪੂਰੀ ਕੋਸਿਸ਼ ਕਰਨਗੇ। ਇਸ ਸਮੇਂ ਐਸ.ਐਸ.ਪੀ. ਮਾਨਸਾ ਵੱਲੋੋਂ ਸਾਰੀਆ ਕਿਸਾਨ ਯੂਨੀਅਨਾਂ, ਸਿਆਸੀ ਪਾਰਟੀਆਂ, ਹਾਜ਼ਰ ਸਰਪੰਚਾਂ, ਐਨ.ਜੀ.ਓਜ਼ ਅਤੇ ਸਮਾਜਸੇਵੀ ਸੰਸਥਾਵਾਂ ਦਾ ਧੰਨਵਾਦ ਕਰਦੇ ਹੋੋਏ ਦੱਸਿਆ ਗਿਆ ਕਿ ਤੁਹਾਡੇ ਸਾਰਿਆਂ ਦੇ ਸਹਿਯੋੋਗ ਸਦਕਾ ਮਾਨਸਾ ਜ਼ਿਲ੍ਹਾ ਦੇਸ਼ ਭਰ ਵਿੱਚੋ ਪਹਿਲਾ ਅਜਿਹਾ ਜ਼ਿਲ੍ਹਾ ਹੋਵੇਗਾ, ਜਿੱਥੇ ਕਿਸਾਨ ਸਵੈ-ਇਛੁੱਕ ਤੌੌਰ ਤੇ ਕਣਕ ਦੇ ਨਾੜ ਨੂੰ ਅੱਗ ਨਹੀ ਲਗਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਪਾਸ ਪਹੁੰਚ ਕਰਕੇ ਇਹ ਵੀ ਕੋਸਿਸ਼ ਕਰਨਗੇ ਕਿ ਉਹ ਮਾਨਸਾ ਦੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਉਹਨਾਂ ਦੀ ਹੌਸਲਾ ਅਫਜਾਈ, ਬੋਨਸ ਦੇ ਤੌੌਰ ਤੇ ਜੇਕਰ ਕੋੋਈ ਸਰਕਾਰ ਵੱਲੋੋਂ ਇਸ ਮਹਾਂਮਾਰੀ ਦੇ ਐਮਰਜੈਂਸੀ ਹਾਲਾਤਾਂ ਵਿੱਚ ਕੋੋਈ ਸਹਾਇਤਾ ਦੇਣੀ ਸੰਭਵ ਹੋੋਵੇਗੀ ਤਾਂ ਉਹ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣ ਦੀ ਪੂਰੀ ਕੋਸਿਸ਼ ਕਰਨਗੇ। ਉਹਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵੱਡੀ ਗੱਲ ਹੈ ਕਿ ਮਾਨਸਾ ਦੇ ਕਿਸਾਨਾਂ ਵੱਲੋੋਂ ਬਿਨਾ ਕਿਸੇ ਵਿੱਤੀ ਸਹਾਇਤਾਂ ਦੇ ਆਪਣੇ ਆਪ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦਾ ਸਵੈ-ਇਛੁੱਕ ਫੈਸਲਾ ਲਿਆ ਹੈ।
        ਇਸ ਮੌਕੇ ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਹਾਜਰ ਮੈਂਬਰਾਂ ਦਾ ਸਵੈ-ਇਛੁੱਕ ਗਰੁੱਪ ਬਣਾਇਆ ਗਿਆ। ਇਹ ਗਰੁੱਪ ਮਾਨਸਾ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਵਿੱਚ ਕਣਕ ਦੇ ਨਾੜ ਨੂੰ ਕਿਸਾਨ ਵੀਰ ਅੱਗ ਨਾ ਲਗਾਉਣ, ਲਈ ਐਕਟਿਵ ਰਹਿ ਕੇ ਮਾਨਸਾ ਜ਼ਿਲ੍ਹੇ ਵਿੱਚ ਇਸਦੀ ਸਤ ਪ੍ਰਤੀਸ਼ਤ ਪਾਲਣਾ ਯਕੀਨੀ ਬਨਾਉਣਗੇ ਅਤੇ ਇਸ ਲਈ ਪ੍ਰਸਾਸ਼ਨ ਨਾਲ ਤਾਲਮੇਲ ਰੱਖਣਗੇ। ਇਸ ਸਵੈ-ਇਛੁੱਕ ਗਰੁੱਪ ਵਿੱਚ ਸ੍ਰੀ ਬਿਕਰਮ ਸਿੰਘ ਮੋੋਫਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸ੍ਰੀ ਰੁਲਦੂ ਸਿੰਘ, ਸ੍ਰੀ ਰਾਮ ਸਿੰਘ ਭੈਣੀਬਾਘਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ, ਸ੍ਰੀ ਬੋਘ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਂਦੀਆ, ਸ੍ਰੀ ਮਹਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਦਾ, ਸ੍ਰੀ ਮਾਈਕਲ ਗਾਗੋੋਵਾਲ ਜਿਲਾ ਪ੍ਰੀਸ਼ਦ ਮੈਂਬਰ, ਸ੍ਰੀ ਗੁਰਪਰੀਤ ਸਿੰਘ ਭੁੱਚਰ ਹਲਕਾ ਇੰਚਾਰਜ ਮਾਨਸਾ ਆਮ ਆਦਮੀ ਪਾਰਟੀ, ਸ੍ਰੀ ਕ੍ਰਿਸ਼ਨ ਚੌਹਾਨ ਸੀ.ਪੀ.ਆਈ, ਸ੍ਰੋੋਮਣੀ ਆਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਗੁਰਮੇਲ ਸਿੰਘ ਫਫੜੇ ਭਾਈਕੇ, ਸ੍ਰੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਤੇ ਸਮਾਜਸੇਵੀ ਬਲਾਕ ਮਾਨਸਾ ਸਰਪੰਚ ਯੂਨੀਅਨ ਦੇ ਪ੍ਰਧਾਨ ਸ੍ਰੀ ਜਗਦੀਪ ਸਿੰਘ ਬੁਰਜ ਢਿੱਲਵਾਂ, ਸ੍ਰੀ ਕੁਲਜੀਤ ਸਿੰਘ ਮਾਨਸਾ ਖੁਰਦ, ਸ੍ਰੀ ਰਾਜਪਾਲ ਸਿੰਘ ਬੁਰਜ ਹਰੀ, ਸ੍ਰੀ ਗੁਰਨਾਮ ਸਿੰਘ ਤਾਮਕੋੋਟ, ਸ੍ਰੀ ਗੁਰਮੀਤ ਸਿੰਘ ਉਰਫ ਪ੍ਰੀਤ ਚਹਿਲ ਤਾਮਕੋੋਟ, ਸ੍ਰੀ ਲਾਭ ਸਿੰਘ ਬੁਰਜ ਹਰੀ, ਸ੍ਰੀ ਹਰਬੰਸ ਸਿੰਘ ਭਾਈਦੇਸਾ, ਸ੍ਰੀ ਜੱਗਾ ਸਿੰਘ ਬਰਨਾਲਾ, ਸ੍ਰੀ ਗੁਰਜੀਤ ਸਿੰਘ ਰਮਦਿੱਤੇਵਾਲਾ, ਸ੍ਰੀ ਕੁਲਦੀਪ ਸਿੰਘ ਮਾਨਬੀਬੜੀਆ, ਸ੍ਰੀ ਨਿਰਮਲ ਸਿੰਘ ਖਿਆਲਾ, ਸ੍ਰੀ ਗਾਗਰ ਸਿੰਘ ਸਰਪੰਚ ਲੱਲੂਆਣਾ, ਸ੍ਰੀ ਗੁਰਤੇਜ ਸਿੰਘ ਭੈਣੀਬਾਘਾ, ਸ੍ਰੀ ਬਿੱਕਰ ਸਿੰਘ ਠੂਠਿਆਵਾਲੀ, ਸ੍ਰੀ ਗੁਰਦੀਪ ਸਿੰਘ ਗੈਟੀ ਝੁਨੀਰ ਆਦਿ ਮੈਂਬਰਾਨ ਹਨ। 

LEAVE A REPLY

Please enter your comment!
Please enter your name here