ਵਾਤਾਵਰਣ ਨੂੰ ਬਚਾਉਣ ਵਿੱਚ ਦਰਖਤ ਨਿਭਾਉਂਦੇ ਹਨ ਵੱਡਾ ਰੋਲ… ਡਾਕਟਰ ਰੇਖੀ
ਰੁੱਖ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਜ਼ਰੂਰੀ… ਡਾਕਟਰ ਸਿੰਗਲਾ
ਮਾਨਸਾ 06,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਵਿਸ਼ਵ ਵਾਤਾਵਰਣ ਦਿਵਸ ਮੌਕੇ ਮਾਨਸਾ ਸਾਇਕਲ ਗਰੁੱਪ ਵਲੋਂ ਪਿੰਡ ਨੰਗਲ ਕਲਾਂ ਵਿਖੇ ਪੌਦੇ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਵਾਤਾਵਰਣ ਪ੍ਰੇਮੀ ਬਲਵੀਰ ਅਗਰੋਈਆ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਇਸ ਪਿੰਡ ਵਿੱਚ ਇੱਕ ਨੋਜਵਾਨ ਦੇ ਯਤਨਾਂ ਸਦਕਾ ਪੌਦੇ ਲਗਾਏ ਗਏ ਸਨ ਅਤੇ ਇਨ੍ਹਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਪਿੰਡ ਦੇ ਸਮਾਜਸੇਵੀ ਲੋਕਾਂ ਨੂੰ ਦਿੱਤੀ ਗਈ ਸੀ ਉਹ ਪੌਦੇ ਅੱਜ ਵਧੀਆ ਰੁੱਖ ਬਣ ਕੇ ਆਕਸੀਜਨ ਦੇ ਰਹੇ ਹਨ ਅਤੇ ਅੱਜ ਉਸ ਨੋਜਵਾਨ ਦੇ ਵਿਆਹੇ ਜਾਣ ਦੀ ਖੁਸ਼ੀ ਵਿੱਚ ਨਵ ਵਿਆਹੀ ਜੌੜੀ ਵਲੋਂ ਇਹ ਉਪਰਾਲਾ ਕਰਵਾ ਕੇ ਇਹਨਾਂ ਪੌਦਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲਈ ਗਈ ਹੈ।
ਸ਼ਹਿਰ ਦੇ ਉੱਘੇ ਸਰਜਨ ਡਾਕਟਰ ਟੀ.ਪੀ.ਰੇਖੀ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਵਿੱਚ ਰੁੱਖ ਵੱਡਾ ਰੋਲ ਅਦਾ ਕਰਦੇ ਹਨ ਦਿਨੋਂ ਦਿਨ ਲੱਗ ਰਹੇ ਵੱਡੇ ਕਾਰਖਾਨਿਆਂ ਕਾਰਣ ਪ੍ਰਦੂਸ਼ਣ ਵੱਧ ਰਿਹਾ ਅਤੇ ਪ੍ਰਦੂਸ਼ਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਵੱਧ ਰਹੀਆਂ ਹਨ ਜਿਨ੍ਹਾਂ ਤੋਂ ਬਚਣ ਲਈ ਵਾਤਾਵਰਣ ਨੂੰ ਬਚਾਉਣ ਦੀ ਬਹੁਤ ਲੋੜ ਹੈ।
ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਰੁੱਖ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।
ਡਾਕਟਰ ਵਰੁਣ ਮਿੱਤਲ ਨੇ ਕਿਹਾ ਕਿ ਕਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ ਤਾਂ ਕਿ ਹਰਡ ਇਮਯੂਨਿਟੀ ਬਣ ਸਕੇ ਅਤੇ ਇਸ ਮਹਾਂਮਾਰੀ ਤੋਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਸੁਰਿੰਦਰ ਬਾਂਸਲ, ਸੰਜੀਵ ਪਿੰਕਾ,ਰਮਨ ਗੁਪਤਾ, ਨਰਿੰਦਰ ਗੁਪਤਾ,ਸੋਹਣ ਲਾਲ, ਪ੍ਰਮੋਦ ਬਾਗਲਾ, ਸੰਜੀਵ ਮਾਸਟਰ,ਆਲਮ ਸਿੰਘ, ਅਨਿਲ ਸੇਠੀ, ਮੋਹਿਤ ਕੁਮਾਰ, ਰਜੇਸ਼ ਦਿਵੇਦੀ, ਧੰਨਦੇਵ ਗਰਗ ਸਮੇਤ ਮੈਂਬਰ ਹਾਜ਼ਰ ਸਨ