*ਮਾਨਸਾ ਸ਼ਹਿਰ ਵਿੱਚ ਪਹਿਲੀ ਵਾਰ ਮੌਨ ਸਮਾਇਕ ਸਾਧਨਾ ਅਤੇ ਅਰਾਧਨਾ ਦਿਵਸ ਭਗਤੀ ਭਾਵ ਨਾਲ ਮਨਾਇਆ ਗਿਆ*

0
15

ਮਾਨਸਾ 06,ਮਾਰਚ (ਸਾਰਾ ਯਹਾਂ/ਜੋਨੀ ਜਿੰਦਲ): ਧਿਆਨਯੋਗੀ ਅਚਾਰੀਆ ਸਮਰਾਟ ਪੂਜਯ ਸ੍ਰੀ ਸ਼ਿਵ ਮੁਨੀ ਜੀ ਮਹਾਰਾਜ ਦੀ ਆਗਿਆ ਨੁਵਰਤਨੀ, ਤਪ ਸਿੱਧ ਯੋਗਿਨੀ
ਉਪਰਿਵਰਤਨੀ ਮਹਾਂਸਾਧਵੀ ਸ੍ਰੀ ਸੁਮਿਤਰਾ ਜੀ ਮਹਾਰਾਜ ਅਤੇ ਤਪ ਸਿੱਧ ਯੋਗਿਨੀ ਮਹਾਂਸਾਧਵੀਂ ਸ੍ਰੀ ਸੰਤੋਸ਼ ਜੀ ਮਹਾਰਾਜ
ਜੀ ਸੁਸ਼ਿਸਯਾ ਪੰਜਾਬ ਸਿੰਘਨੀ ਤਪੋ ਰਤਨੇਸ਼ਵਰੀ ਪਰਮ ਵਿਦੂਸ਼ੀ ਡਾਕਟਰ ਸ੍ਰੀ ਸੁਨੀਤਾ ਜੀ ਮਹਾਰਾਜ ਦੀ ਮੰਗਲ ਪ੍ਰੇਰਣਾ
ਅਤੇ ਮੰਗਲ ਅਸ਼ੀਰਵਾਦ ਨਾਲ ਉਹਨਾਂ ਦੇ ਪਵਿੱਤਰ ਸੰਨਿਧਾਯ ਵਿੱਚ ਪਹਿਲੀ ਵਾਰ 200 ਭੈਣ ਭਰਾਵਾਂ ਅਤੇ ਬੱਚਿਆਂ ਨੇ
ਇਕੱਠਿਆਂ ਮੌਨ ਸਮਾਇਕ ਸਾਧਨਾ ਅਤੇ ਅਰਾਧਨਾ ਦਾ ਲਾਭ ਪ੍ਰਾਪਤ ਕੀਤਾ।

ਇਸ ਮੌਕੇ ਤੇ ਆਪਣੇ ਉੱਤਮ ਵਿਚਾਰ ਪ੍ਰਗਟ ਕਰਦਿਆਂ ਡਾਕਟਰ ਸੁਨੀਤਾ ਜੀ ਮਹਾਰਾਜ ਨੇ ਦੱਸਿਆ ਕਿ
ਸਮਾਇਕ ਵਿਸ਼ੁੱਧ ਆਤਮਿਕ ਅਤੇ ਵੀਤਰਾਗ ਭਾਵ ਦੀ ਸਾਧਨਾ ਹੈ। ਆਤਮਾ ਦੀ ਅਨੰਤ ਸ਼ਕਤੀਆਂ ਨੂੰ ਜਾਗ੍ਰਿਤ ਕਰਨ ਦੀ
ਮੰਗਲ ਯਾਤਰਾ ਸਮਾਇਕ ਸਾਧਨਾ ਹੈ। ਇਸ ਦੀ ਅਰਾਧਨਾ ਨਾਲ ਆਤਮਾ ਦਾ ਪਵਿੱਤਰਕਰਨੀ ਅਤੇ ਸ਼ੁੱਧੀ ਹੁੰਦੀ ਹੈ। ਮਨ
ਵਿੱਚ ਸੰਮਤਾ ਆਉਂਦੀ ਹੈ ਅਤੇ ਸਥਿਰਤਾ ਪੈਦਾ ਹੁੰਦੀ ਹੈ। ਇਸ ਨਾਲ ਸੁੱਖ-ਦੁੱਖ ਵੇਲੇ ਨੂੰ ਇੱਕ ਸਾਰ ਸਹਿਣ ਦੀ ਸ਼ਕਤੀ
ਮਿਲਦੀ ਹੈ। ਜਿੰਦਗੀ ਵਿੱਚ ਮਮਤਾ, ਸ਼ਹਿਣਸ਼ੀਲਤਾ ਦਾ ਗੁਣ ਪੈਦਾ ਹੁੰਦਾ ਹੈ। ਸਮਾਇਕ ਹੀ ਆਤਮਾ ਹੈ ਅਤੇ ਆਤਮਾ ਹੀ
ਸਮਾਇਕ ਹੈ। ਇਹ ਸੂਤਰ ਮਹਾਂਵੀਰ ਸਵਾਮੀ ਨੇ ਭਗਵਤੀ ਸੂਤਰ ਵਿੱਚ ਦੱਸਿਆ ਹੈ। ਸੁੱਧ ਸਮਾਇਕ ਨਾਲ ਆਤਮਾ ਮੌਕਸ਼
ਪ੍ਰਾਪਤ ਕਰ ਲੈਂਦੀ ਹੈ।

LEAVE A REPLY

Please enter your comment!
Please enter your name here