
ਮਾਨਸਾ, 15 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਕੋੋਰੋੋਨਾ ਵਾਇਰਸ (ਕੋਵਿਡ-19) ਨੂੰ ਫੈਲਣ ਤੋੋਂ ਰੋੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਮਾਨਸਾ ਪੁਲਿਸ ਵੱਲੋੋਂ ਕੋੋਰੋੋਨਾ ਵਾਇਰਸ ਤੋੋਂ ਬਚਾਅ ਲਈ ਅਤੇ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਦਿਨ-ਰਾਤ ਡਿਊਟੀ ਨਿਭਾਈ ਜਾ ਰਹੀ ਹੈ।
ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਵੱਲੋੋਂ ਜ਼ਿਲ੍ਹੇ ਵਿਚ ਫਲੈਗ ਮਾਰਚ, ਰੋਡ ਮਾਰਚ ਅਤੇ ਅਸਰਦਾਰ ਢੰਗ ਨਾਲ ਗਸ਼ਤਾ, ਨਾਕਾਬੰਦੀਆ ਕੀਤੀਆ ਜਾ ਰਹੀਆਂ ਹਨ। ਵਿਲੇਜ ਪੁਲਿਸ ਅਫਸਰਾਂ ਰਾਹੀਂ ਪਬਲਿਕ ਨੂੰ ਆਪਣੇ ਘਰਾਂ ਅੰਦਰ ਰਹਿਣ ਅਤੇ ਸਾਵਧਾਨੀਆਂ ਦੀ ਵਰਤੋੋਂ ਕਰਕੇ ਆਪਣਾ ਬਚਾਅ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋੋੜਵੰਦ ਵਿਆਕਤੀਆਂ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰ ਘਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਗਰੀਬ ਤੇ ਲੋੋੜਵੰਦ ਵਿਆਕਤੀਆਂ ਨੂੰ ਰਾਸ਼ਨ ਵਗੈਰਾ ਮੁਫ਼ਤ ਵੰਡਿਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋੋ ਲਾਅ ਐਡ ਆਰਡਰ ਦੀਆ ਡਿਊਟੀਆਂ ਦੇ ਨਾਲ ਨਾਲ ਲੋੋਕਾਂ ਦੀਆ ਸਮੱਸਿਆਂ ਨੂੰ ਵਿਲੇਜ ਪੁਲਿਸ ਅਫਸਰਾ ਰਾਹੀ ਪਤਾ ਲਗਾ ਕੇ ਤੁਰੰਤ ਬਣਦਾ ਹੱਲ ਕਰਵਾਇਆ ਜਾ ਰਿਹਾ ਹੈ। ਪਬਲਿਕ ਵੱਲੋੋਂ ਵੀ ਪੁਲਿਸ ਫੋੋਰਸ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਸਵੇਰੇ ਸ਼ਹਿਰ ਮਾਨਸਾ ਦੀਆ ਅਗਾਂਹਵਧੂ ਸਮਾਜਸੇਵੀ ਸੰਸਥਾਵਾਂ ਰੋੋਟਰੀ ਕਲੱਬ ਮਾਨਸਾ (ਰੋਇਲ) ਦੇ ਪ੍ਰਧਾਨ ਸ੍ਰੀ ਅਮਿੱਤ ਗੋਇਲ, ਸਾਬਕਾ ਗਵਰਨਰ ਸ੍ਰੀ ਪ੍ਰੇਮ ਅਗਰਵਾਲ, ਡਾ: ਜਨਕ ਰਾਜ ਸਿੰਗਲਾ, ਸ੍ਰੀਮਤੀ ਵਸ਼ੂ ਅਗਰਵਾਲ, ਸ੍ਰੀਮਤੀ ਸੋੋਨੀਆ ਜਿੰਦਲ ਅਤੇ ਸ੍ਰੀਮਤੀ ਈਸ਼ਾ ਗੋਇਲ ਦੀ ਟੀਮ ਵੱਲੋੋਂ 12 ਹੱਟਾ ਚੌੌਕ ਮਾਨਸਾ ਵਿਖੇ ਡਿਊਟੀ ਕਰ ਰਹੀ ਪੁਲਿਸ ਫੋੋਰਸ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਉਹਨਾਂ ਦੀ ਹੌੋਸਲਾ ਅਫਜ਼ਾਈ ਕਰਦੇ ਹੋੋਏ 400 ਮਾਸਕ ਅਤੇ 150 ਮੈਡੀਕੇਟਡ ਦਸਤਾਨੇ ਵੀ ਵੰਡੇ ਗਏ। ਪੈਸਟੀਸਾਈਡਜ ਐਸੋੋਸੀਏਸ਼ਨ ਮਾਨਸਾ ਦੇ ਪ੍ਰਧਾਨ ਸ੍ਰੀ ਭੀਮ ਸੈਨ ਜਿੰਦਲ, ਸ੍ਰੀ ਤਰਸੇਮ ਮਿੱਢਾ ਅਤੇ ਸੈਕਟਰੀ ਸ੍ਰੀ ਕਮਲ ਗੋਇਲ ਸਮੇਤ ਟੀਮ ਵੱਲੋੋਂ ਗੁਰਦੁਵਾਰਾ ਚੌੌਕ ਮਾਨਸਾ ਦੇ ਨਜਦੀਕ ਡਿਊਟੀ ਪਰ ਤਾਇਨਾਤ ਪੁਲਿਸ ਫੋਰਸ ਨੂੰ ਜੂਸ ਪਿਲਾਇਆ ਗਿਆ, ਫਰੂਟ ਵੰਡੇ ਗਏ ਅਤੇ ਉਹਨਾਂ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।
ਇਸੇ ਤਰਾ ਗਊਸ਼ਾਲਾ ਰੋੋਡ ਮਾਨਸਾ ਦੇ ਪ੍ਰਧਾਨ ਸ੍ਰੀ ਗੋੋਲਡੀ ਗਾਂਧੀ ਸਮੇਤ ਟੀਮ ਵੱਲੋੋਂ ਇਸ ਰੋੋਡ ਪਰ ਪੁਲਿਸ ਫੋੋਰਸ ਤੇ ਫੁੱਲਾਂ ਦੀ ਵਰਖਾਂ ਕਰਕੇ ਉਹਨਾਂ ਦਾ ਮਾਣ ਵਧਾਇਆ ਗਿਆ, ਪੁਲਿਸ ਦੀ ਡਿਊਟੀ ਪ੍ਰਤੀ ਤਸੱਲੀ ਪ੍ਰਗਟਾਉਦਿਆਂ ਅਤੇ ਹੌਸਲਾਂ ਅਫਜਾਈ ਕਰਦੇ ਹੋੋਏ ਉਨ੍ਹਾਂ ਦੱਸਿਆ ਕਿ ਸ਼ਹਿਰ ਮਾਨਸਾ ਦੀ ਸਾਰੀ ਪਬਲਿਕ, ਪੁਲਿਸ ਦੇ ਮੋੋਢੇ ਨਾਲ ਮੋੋਢਾ ਜੋੋੜ ਕੇ ਖੜੀ ਹੈ ਅਤੇ ਪ੍ਰਸਾਸ਼ਨ ਨਾਲ ਹਰ ਤਰਾ ਦੇ ਸਹਿਯੋੋਗ ਲਈ ਤਿਆਰ ਬਰ ਤਿਆਰ ਹੈ। ਇਸ ਮੌੌਕੇ ਹਾਜ਼ਰ ਸਮਾਜਸੇਵੀ ਸ੍ਰੀ ਗੁਰਲਾਭ ਸਿੰਘ ਮਾਹਲ ਐਡਵੋੋਕੇਟ ਵੱਲੋੋਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪ੍ਰਸਾਸ਼ਨ ਦਾ ਪੂਰਾ ਸਾਥ ਦੇਣ ਅਤੇ ਆਪਣੇ ਘਰਾਂ ਅੰਦਰ ਰਹਿ ਕੇ ਅਤੇ ਲੋੜੀਦੀਆ ਸਾਵਧਾਨੀਆਂ ਦੀ ਵਰਤੋੋਂ ਕਰਕੇ ਆਪਣਾ, ਆਪਣੇ ਪਰਿਵਾਰ ਦਾ ਅਤੇ ਆਪਣੇ ਸਮਾਜ ਦਾ ਬਚਾਅ ਕਰਨ ਲਈ ਆਪਣਾ ਫਰਜ਼ ਨਿਭਾਉਣ।
