ਮਾਨਸਾ ਸ਼ਹਿਰ ਦੇ ਵੱਖ ਵੱਖ ਵਾਰਡਾ ਚੋ 117 ਉਮੀਦਵਾਰ ਅਜਮਾ ਰਹੇ ਨੇ ਕਿਸਮਤ

0
110

ਮਾਨਸਾ 06,ਫਰਵਰੀ (ਸਾਰਾ ਯਹਾ /ਜਗਦੀਸ਼ ਬਾਂਸਲ)-14 ਫਰਵਰੀ ਨੂੰ ਹੋਣ ਜਾ ਰਹੀਆ ਨਗਰ ਕੋਂਸਲ ਮਾਨਸਾ ਦੀਆ ਚੋਣਾਂ ਲਈ ਕੁੱਲ 152 ਉਮੀਦਵਾਰਾ ਨੇ ਆਪਣੇ ਨਾਮਜਦਗੀ ਪੇਪਰ ਦਾਖਲ ਕਰਵਾਏ ਸਨ, ਅਤੇ ਕੱਲ ਨਾਮਜਦਗੀ ਪੇਪਰ ਵਾਪਿਸ ਲੈਣ ਸਮੇ 34 ਉਮੀਦਵਾਰਾ ਵੱਲੋ ਆਪਣੇ ਨਾਮਜਦਗੀ ਪੇਪਰ ਵਾਪਿਸ ਲੈਣ ਤੋ ਬਾਅਦ ਹੁਣ 117 ਉਮੀਦਵਾਰ ਚੋਣ ਅਖਾੜੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਨੇ ਜਿੰਨਾਂ ਨੂੰ ਰਿਟਰਨਿੰਗ ਅਫਸਰ ਵੱਲੋ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

ਮਾਨਸਾ ਸ਼ਹਿਰ ਦੇ ਕੁੱਲ 27 ਵਾਰਡਾ ਵਿੱਚੋ ਵਾਰਡ ਨੰਬਰ 20 ਤੋ ਕਾਂਗਰਸੀ ਉਮੀਦਵਾਰ ਵਿਸ਼ਾਲ ਜੈਨ ਗੋਲਡੀ ਦੇ ਖਿਲਾਫ ਕਿਸੇ ਵੱਲੋ ਕਾਗਜ ਦਾਖਲ ਨਾ ਕੀਤੇ ਜਾਣ ਕਾਰਨ ਵਿਸ਼ਾਲ ਜੈਨ ਗੋਲਡੀ ਬਿੰਨਾਂ ਮੁਕਾਬਲਾ ਚੋਣ ਜਿੱਤ ਕੇ ਕੋਂਸਲਰ ਬਣੇ ਹਨ ਅਤੇ ਬਾਕੀ 26 ਵਾਰਡਾ ਵਿੱਚ ਹੁਣ 117 ਉਮੀਦਵਾਰ ਚੋਂਣ ਅਖਾੜੇ ਵਿੱਚ ਡਟਕੇ ਆਪਣੀ ਕਾਮਯਾਬੀ ਲਈ ਪੂਰਾ ਪੂਰਾ ਜੋਰ ਲਗਾ ਰਹੇ ਹਨ ਜਿੰਨਾ ਵਿੱਚ ਕਾਂਗਰਸ ਪਾਰਟੀ ਵੱਲੋ 26, ਸ਼੍ਰੋਮਣੀ ਅਕਾਲੀ ਦਲ ਵੱਲੋ 13. ਬੀ ਜੇ ਪੀ ਵੱਲੋ 14, ਆਮ ਆਦਮੀ ਪਾਰਟੀ ਵੱਲੋ 21,ਬਹੁਜਨ ਸਮਾਜ ਪਾਰਟੀ ਵੱਲੋ 1 ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰਿਆ ਹੈ ਜਦ ਕਿ 42 ਅਜਾਦ ਉਮੀਦਵਾਰ ਚੋਣ ਅਖਾੜੇ ਵਿੱਚ ਹਨ ਪ੍ਰਸ਼ਾਸ਼ਨ ਵੱਲੋ ਚੋਣ ਨਿਸ਼ਾਨ ਅਲਾਟ ਹੋਣ ਤੋ ਬਾਅਦ ਚੋਣ ਅਖਾੜਾ ਭੱਖ ਗਿਆ ਹੈ ਹਰ ਇੱਕ ਉਮੀਦਵਾਰ ਆਪਣੇ ਸਪੋਟਰਾ ਨਾਲ ਚੋਣ ਪ੍ਰਚਾਰ ਵਿੱਚ ਜੁੱਟਿਆ ਹੋਇਆ ਹੈ। ਨਗਰ ਕੋਂਸਲ ਚੌਣਾਂ ਮਾਨਸਾ ਲਈ ਰਿਟਰਨਿੰਗ ਅਫਸਰ ਕਮ ਐਸ ਡੀ ਐਮ ਮਾਨਸਾ ਮੈਡਮ ਸ਼ਿੱਖਾ ਭਗਤ ਨੇ ਦੱਸਿਆ ਕਿ ਪੇਪਰਾ ਦੀ ਪੜਤਾਲ ਦੋਰਾਨ ਸਾਰੇ ਉਮੀਦਵਾਰਾ ਦੇ ਕਾਗਜ ਸਹੀ ਪਾਏ ਗਏ ਸਨ, ਕੱਲ ਨਾਮਜਦਗੀਆ ਵਾਪਿਸ ਲੈਣ ਦੇ ਦਿਨ 34 ਉਮੀਦਵਾਰਾ ਵੱਲੋ ਆਪਣੇ ਨਾਮਜਦਗੀ ਪੇਪਰ ਵਾਪਿਸ ਲੈਣ ਤੋ ਬਾਅਦ 118 ਉਮੀਦਵਾਰਾ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਜਿੰਨਾ ਵਿੱਚੋ ਇੱਕ ਉਮੀਦਵਾਰ ਬਿੰਨਾ ਮੁਕਾਬਲਾ ਜੇਤੂ ਰਿਹਾ ਹੈ। ਮੈਡਮ ਸ਼ਿੱਖਾ ਭਗਤ ਨੇ ਕਿਹਾ ਕਿ ਸਾਰੇ ਉਮੀਦਵਾਰਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰਾਜ ਚੋਣ ਕਮਿਸ਼ਨ ਦੀਆ ਹਦਾਇਤਾ ਦੀ ਪਾਲਣਾਂ ਕਰਦੇ ਹੋਏ ਆਪਣਾ ਚੌਣ ਪ੍ਰਚਾਰ ਕਰਨ ਉਨਾਂ ਕਿਹਾ ਕਿ ਅਗਰ ਚੋਣ ਜਾਬਤੇ ਦੀ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਆਇਆ ਤਾ ਸਖਤ ਕਾਰਵਈ ਕੀਤੀ ਜਾਵੇਗੀ ਉਨਾਂ ਮਾਨਸਾ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਸ਼ਹਿਰੀ ਆਪਣੀ ਵੋਟ ਦੇ ਅਧਿਕਾਰ ਦੀ ਅਪਣੀ ਮਰਜੀ ਮੁਤਾਬਿਕ ਖੁੱਲਕੇ ਬਿੰਨਾਂ ਕਿਸੇ ਡਰ ਭੈ ਦੇ ਵਰਤੋ ਕਰਨ ਉਨਾਂ ਕਿਹਾ ਕਿ ਨਗਰ ਕੋਂਸਲ ਚੋਣਾਂ ਲਈ ਪ੍ਰਸ਼ਾਸ਼ਨ ਵੱਲੋ ਸਖਤ ਸੁਰੱਖਿਆ ਪ੍ਰਬੰਧ ਅਤੇ ਹੋਰ ਲੋੜੀਦੇ ਪ੍ਰਬੰਧ ਕੀਤੇ ਗਏ ਹਨ। ਇਸ ਮੋਕੇ ਸੁਪਰਡੈਂਟ ਸ਼ੁਸ਼ੀਲ ਕੁਮਾਰ, ਜਸਵੰਤ ਸਿੰਘ ਮੋਜੋ,ਗੁਰਕੀਰਤ ਸਿੰਘ ਤੋ ਇਲਾਵਾ ਹੋਰ ਚੋਣ ਅਮਲਾ ਵੀ ਮੋਜੂਦ ਸੀ।

LEAVE A REPLY

Please enter your comment!
Please enter your name here