
ਮਾਨਸਾ 11 ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸ਼ਹਿਰ ਦੇ ਇੱਕ ਪੈਟਰੋਲ ਪੰਪ ਤੇ ਐਤਵਾਰ ਦੀ ਸ਼ਾਮ ਅਲਟੋ ਕਾਰ ਵਿੱਚ ਸੀਐਨਜੀ ਗੈਸ ਭਰਦੇ ਸਮੇਂ ਬਲਾਸਟ ਹੋਣ ਨਾਲ ਇੱਕ ਵਿਅਕਤੀਦੀ ਮੌਤ ਹੋ ਗਈ ਹੈ, ਜਦਕਿ ਘਟਨਾ ਵਿੱਚ ਤਿੰਨ ਹੋਰ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਏ ਹਨ।

ਇਸ ਘਟਨਾ ਵਿੱਚ ਦੋ ਅਲਟੋ ਕਾਰਾਂ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਈਆਂ ਹਨ। ਥਾਣਾ ਸਿਟੀ 1 ਅਤੇ ਸਿਟੀ 2 ਦੀ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਸਥਿਤੀ ਜਾ ਜਾਇਜਾ ਲਿਆ। ਘਟਨਾ ਵਾਪਰਨ ਤੋਂ ਬਾਅਦ ਪੰਪ ਦੇ ਵਿਹੜੇ ਵਿੱਚ ਚਾਰੇ ਪਾਸੇ ਖੂਨ ਖਿੱਲਰ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ

ਦੇ ਬੱਸ ਅੱਡੇ ਲਾਗੇ ਜਗਦੀਸ਼ ਆਇਲ ਕੰਪਨੀ ਦੇ ਪੰਪ ਤੇ ਅਲਟੋ ਕਾਰ ਐਚ ਆਰ 59, 8782 ਵਿੱਚ ਜਦੋਂ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਪੰਪ ਦਾ ਕਰਿੰਦਾ ਸੀਐਨਜੀ ਗੈਸ ਭਰਨ ਲੱਗਿਆ ਤਾਂ ਅਚਾਨਕ ਕਾਰ ਦੀ ਗੈਸ ਵਾਲੀ ਟੈਂਕੀ ਫਟ ਗਈ। ਉਸ ਨੇ ਪਿੱਛੇ ਖੜੀ ਇੱਕ ਹੋਰ ਅਲਟੋ ਐਚ ਆਰ 26 ਏਐਨ 6764 ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਹ ਕਾਫੀ ਬੁਰੀ ਤਰ੍ਹਾਂ ਨੁਕਸਾਨੀ ਗਈ, ਦੋਵੇਂ ਕਾਰਾਂ ਦੇ ਪਚਖਰੇ ਉਡ ਗਏ। ਨੁਕਸਾਨੀਆਂ ਗਈਆਂ ਦੋਵੇਾਂ ਕਾਰਾਂ ਹਰਿਆਣਾ ਨੰਬਰ ਦੀਆਂ ਸਨ। ਸਿਵਲ ਹਸਪਤਾਲ ਮਾਨਸਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ

ਇੱਕ ਵਿਅਕਤੀ ਦੀ ਮੋਤ ਹੋ ਗਈ, ਜਦਕਿ ਇੱਕ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਦੋ ਜਮਖੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

