ਮਾਨਸਾ ਵਿੱਚ 4 ਦਿਨਾਂ ਵਿੱਚ 6 ਖ਼ੁਦਕੁਸ਼ੀਆਂ…!! ਜਟਾਣਾ ਖੁਰਦ ਦੇ ਦਲਿਤ ਨੌਜਵਾਨ ਵੱਲੋ ਖ਼ੁਦਕੁਸ਼ੀ

0
363

ਮਾਨਸਾ 24 ਅਪ੍ਰੈਲ (ਬਪਸ): ਸਰਦੂਲਗੜ੍ਹ ਦੇ ਪਿੰਡ ਜਟਾਣਾ ਖੁਰਦ ਵਿਖੇ ਇੱਕ ਨੌਜਵਾਨ ਨੇ ਆਰਥਿਕ ਤੰਗੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਜਟਾਣਾ ਖੁਰਦ ਦੇ ਬਲਵਿੰਦਰ ਸਿੰਘ ਵਿੱਕੀ (20) ਪੁੱਤਰ ਬਾਵਾ ਸਿੰਘ ਰਾਮਦਾਸੀਆ ਸਿੱਖ ਨੇ ਆਰਥਿਕ ਤੰਗੀ ਦੇ ਚੱਲਦਿਆਂ ਖ਼ੁਦਕਸ਼ੀ ਕਰ ਲਈ ਹੈ। ਉਹ ਮਜ਼ਦੂਰੀ ਆਦਿ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ। ਉਸ ਦਾ ਪਿਤਾ ਵੀ ਮਜ਼ਦੂਰੀ ਆਦਿ ਕਰਦਾ ਹੈ ਅਤੇ ਉਸ ਦੀ ਮਾਂ ਬਿਮਾਰ ਰਹਿੰਦੀ ਹੈ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇੱਕ ਭੈਣ ਵਿਆਹੀ ਹੋਈ ਹੈ ਜਦਕਿ ਦੂਸਰੀ ਭੈਣ ਅਜੇ ਕੁਆਰੀ ਹੈ। ਇੱਕ ਮਹੀਨੇ ਤੋਂ ਤਾਲਾਬੰਦੀ ਅਤੇ ਕਰਫਿਊ ਲੱਗਣ ਕਾਰਨ ਉਹ ਦਿਹਾੜੀ ਤੇ ਨਾ ਜਾ ਸਕਿਆ। ਜਿਸ ਕਰਕੇ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਪਿੰਡ ਵਿੱਚ ਹੀ ਬਣੇ ਇੱਕ ਡੇਰੇ ਵਿੱਚ ਜਾ ਕੇ ਦਰੱਖ਼ਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਵਿੱਚ ਝੁਨੀਰ ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਾਵਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਝੁਨੀਰ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ ਤੇ ਮ੍ਰਿਤਕ ਦਾ ਸਰੀਰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਰੱਖਿਆ ਹੋਇਆਂ ਹੈ। ਸਮੂਹ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਗੁਰਮੀਤ ਸਿੰਘ ਨੰਦਗੜ੍ਹ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।

NO COMMENTS