ਮਾਨਸਾ ਵਿੱਚ ਲੁਟੇਰਿਆਂ ਵੱਲੋਂ ਇਕ ਬੱਚੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਸਾਈਕਲ ਖੋਹਿਆ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਵਾਰਦਾਤ ਦੀ ਸਖਤ ਸ਼ਬਦਾਂ ਵਿਚ ਨਿਖੇਧੀ

0
1717

ਮਾਨਸਾ 7ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਸ਼ਹਿਰ ਅੰਦਰ ਲਗਾਤਾਰ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋਣ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ !ਜਿਸ ਦੀ ਤਾਜ਼ਾ ਉਦਾਹਰਣ ਬੀਤੀ ਰਾਤ ਜਾਗਰਣ ਚੌਕੀ ਤੋਂ ਵਾਪਸ ਆ ਰਹੇ ਇਕ ਛੋਟੀ ਉਮਰ ਦੇ ਲੜਕੇ ਨੂੰ ਲੁਟੇਰਿਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜਿੱਥੇ ਇਕ ਅੱਖ ਭੰਨ ਦਿੱਤੀ ਸਿਰ ਵਿੱਚ ਵੀ ਗੁੱਝੀਆਂ ਸੱਟਾਂ ਮਾਰੀਆਂ ਅਤੇ ਉਸ ਦਾ ਸਾਈਕਲ ਖੋਹ ਕੇ ਬੜੀ ਆਸਾਨੀ ਨਾਲ ਫਰਾਰ ਹੋ ਗਏ ਦਵਾਰਕੇ ਹਲਵਾਈ ਵਾਲੀ ਗਲੀ ਰਮਨ ਸਿਨੇਮਾ ਬੈਕ ਸਾਈਡ ਤੇ ਰਾਤ ਬਾਰਾਂ ਵਜੇ ਇੱਕ ਨੌਜਵਾਨ ਬਾਰਾਂ ਵਜੇ ਧਾਰਮਿਕ ਸਮਾਗਮ ਚੌਕੀ ਵਿਚੋਂ ਗਿਆ ਅਤੇ ਸਾਢੇ ਬਾਰਾਂ ਵਜੇ ਜਦ ਵਾਪਸ ਆ ਰਿਹਾ ਸੀ ।ਇਸ ਬੱਚੇ ਨੇ ਸ਼ਨੀ ਦੇਵ ਵਾਲੀ ਗਲੀ ਰਾਮਬਾਗ ਰੋਡ ਜਾਣਾ ਸੀ ਦਰਸ਼ਨ ਸਿੰਘ ਮਿਸਤਰੀ ਦਾ ਬੇਟਾ ਆਪਣੇ ਘਰ ਲਈ ਜਦ ਵਾਪਸ ਆ ਰਿਹਾ ਸੀ ਤਾਂ ਰਾਮ ਬਾਗ ਰੋਡ ਤੇ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਸਾਈਕਲ ਖੋਹ ਕੇ ਲੈ ਗਏ। ਉਹ ਬੱਚਾ ਸਿਵਲ ਹਸਪਤਾਲ ਮਾਨਸਾ ਵਿੱਚ ਜ਼ੇਰੇ ਇਲਾਜ ਹੈ ਇਸ ਘਟਨਾ ਸਬੰਧੀ ਵਪਾਰ

ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ, ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ,ਐਡਵੋਕੇਟ ਭੁਪਿੰਦਰ ਸਿੰਘ, ਜਗਸੀਰ ਸਿੰਘ ਸੀਰਾ, ਆਦਿ ਨੇ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਦਿਨੋਂ ਦਿਨ ਚੋਰ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ ।ਉਹ ਪੁਲਸ ਦੀ ਨੱਕ ਥੱਲੇ ਹਰ ਰੋਜ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ।ਮਾਨਸਾ ਦੀ ਪੁਲਸ ਮੂਕ ਦਰਸ਼ਕ ਬਣੀ ਸਾਰਾ ਤਮਾਸ਼ਾ ਵੇਖ ਰਹੀ ਹੈ । ਜੇਕਰ ਆਉਂਦੇ ਦਿਨਾਂ ਵਿੱਚ ਇਨ੍ਹਾਂ ਘਟਨਾਵਾਂ ਨੂੰ ਨੱਥ ਨਾ ਪਾਈ ਤਾਂ ਸਾਰੀਆਂ ਹੀ ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਹਿਰ ਦੇ ਪਤਵੰਤੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਨੂੰ ਪੁਲੀਸ ਕਾਬੂ ਵਿਚ ਕਿਉਂ ਨਹੀਂ ਕਰ ਰਹੀ ।ਨਸ਼ੇ ਵਿੱਚ ਧੁੱਤ ਨਸ਼ੇੜੀ ਜਿੱਥੇ ਦਿਨ ਭਰ ਸ਼ਰ੍ਹੇਆਮ ਸੜਕਾਂ ਉਪਰ ਘੁੰਮਦੇ ਹਨ ਉੱਥੇ ਹੀ ਰਾਤ ਨੂੰ ਹਨੇਰੇ ਦੀ ਆੜ ਵਿੱਚ ਲੁੱਟਾਂ ਖੋਹਾਂ ਸ਼ੁਰੂ ਕਰ ਦਿੰਦੇ ਹਨ। ਮਾਨਸਾ ਪੁਲੀਸ ਨੂੰ ਚਾਹੀਦਾ ਹੈ ਕਿ ਉਹ ਰਾਤ ਸਮੇਂ ਗਸ਼ਤ ਵਧਾਵੇ ਅਤੇ ਸ਼ੱਕੀ ਲੋਕਾਂ ਤੋਂ ਪੁੱਛ ਦੱਸ ਕਰੇ ਜਿੰਨੀ ਚੁਸਤੀ ਫੁਰਤੀ ਟਰੈਫਿਕ ਪੁਲੀਸ ਮਾਨਸਾ ਦਿਨ ਸਮੇਂ ਕਰਦੀ ਹੈ ਹਰੇਕ ਚੌਕ ਚੁਰਾਹੇ ਨਾਕੇ ਚਲਾ ਕੇ ਸਾਰੇ ਰਾਹਗੀਰਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾਂਦੀ ਹੈ। ਜੇ ਇੰਨੀ ਹੀ ਚੈਕਿੰਗ ਰਾਤ ਨੂੰ ਕੀਤੀ ਜਾਵੇ ਤਾਂ ਇਨ੍ਹਾਂ ਚੋਰ ਲੁਟੇਰਿਆਂ ਨੂੰ ਨੱਥ ਪਾਈ ਜਾ ਸਕਦੀ ਹੈ ਸ਼ਰਾਰਤੀ ਅਨਸਰਾਂ ਦੇ ਦਿਨੋ ਦਿਨ ਹੌਸਲੇ ਬੁਲੰਦ ਹੋ ਰਹੇ ਹਨ। ਉਹ ਪੁਲਸ ਦੇ ਬਗੈਰ ਕਿਸੇ ਡਰ ਭੈਅ ਤੋਂ ਹਰ ਰੋਜ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜੇ ਪੁਲੀਸ ਪ੍ਰਸ਼ਾਸਨ ਇਸੇ ਤਰ੍ਹਾਂ ਅਣਗਹਿਲੀ ਵਰਤਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ ।

LEAVE A REPLY

Please enter your comment!
Please enter your name here