
ਮਾਨਸਾਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਵਿੱਚ ਜ਼ੱਦੀ ਜ਼ਮੀਨਾਂ ਦੇ ਮਾਲਕ ਕਿਸਾਨਾਂ ਅਤੇ ਵਪਾਰੀਆਂ ਉਪਰ ਨਜਾਇਜ਼ ਪਰਚੇ ਨੂੰ ਖਾਰਜ ਕਰਵਾਉਣ ਸਬੰਧੀ ਸ਼ਹਿਰ ਨਿਵਾਸੀਆਂ ਦੀ ਮੀਟਿੰਗ ਅੱਜ ਸਿਲਵਰ ਸਿਟੀ ਕਲੋਨੀ ਸਿਰਸਾ ਰੋਡ ਮਾਨਸਾ ਵਿਖੇ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਮਾਨਸਾ ਸ਼ਹਿਰ ਬਚਾਓ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਕਿਸਾਨ ਜਥੇਬੰਦੀਆਂ ਦੇ ਆਗੂ,ਵਪਾਰਕ ਜਥੇਬੰਦੀਆਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਕਮੇਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ੋ ਦੋਸ਼ੀ ਅਧਿਕਾਰੀ ਹਨ ਜਿਨ੍ਹਾਂ ਨੇ ਮਾਨਸਾ ਸ਼ਹਿਰ ਵਿੱਚ ਸਮੇਂ ਸਮੇਂ ਵੱਡੇ ਪੱਧਰ ਤੇ ਘਪਲੇ ਕਰਦੇ ਰਹੇ ਉਹਨਾਂ ਨੂੰ ਬਚਾਉਣ ਲਈ ਨਜਾਇਜ਼ ਕਿਸਾਨਾਂ ਅਤੇ

ਵਪਾਰੀਆਂ ਉਪਰ ਪਰਚੇ ਦਰਜ ਕੀਤੇ ਜਾ ਰਹੇ ਹਨ ਉਸ ਨੂੰ ਮਾਨਸਾ ਨਿਵਾਸੀ ਬਰਦਾਸ਼ਤ ਨਹੀਂ ਕਰਨਗੇ ਇਸ ਲਈ ਕਮੇਟੀ ਦਾ ਗਠਨ ਕੀਤਾ ਗਿਆ ਜ਼ੋ ਸੰਘਰਸ਼ ਕਰੇਗੀ ਅਤੇ ਮਾਨਸਾ ਨਿਵਾਸੀਆਂ ਨੂੰ ਲਾਮਬੰਦ ਕਰਨਗੇ ਸੰਘਰਸ਼ ਕਮੇਟੀ ਵਿੱਚ ਮਨੀਸ਼ ਬੱਬੀ ਦਾਨੇਵਾਲੀਆ ,ਗੁਰਲਾਭ ਸਿੰਘ ਮਾਹਲ ਐਡਵੋਕੇਟ, ਬਲਜੀਤ ਸ਼ਰਮਾ, ਡਾਕਟਰ ਧੰਨਾ ਮੱਲ, ਨਿਰਮਲ ਸਿੰਘ ਝੂਡੁਕੇ ਬਲਵਿੰਦਰ ਸਿੰਘ ਕਾਕਾ,ਮੇਜਰ ਸਿੰਘ ਦੂਲੋਵਾਲ, ਗੁਰਜੰਟ ਸਿੰਘ ਕਾਮਰੇਡ, ਕਾਮਰੇਡ ਕੁਲਵਿੰਦਰ ਸਿੰਘ ਉੱਡਤ, ਲਲਿਤ ਸ਼ਰਮਾ, ਪੁਰਸ਼ੋਤਮ ਅਗਰਵਾਲ ਸੁਰਿੰਦਰ ਦਾਨੇਵਾਲੀਆ, ਰਾਹੁਲ ਰੁਪਾਲ ਸ਼ਰਮਾ,ਰਵੀ ਗਰਗ,ਇੰਦਰਸੈਨ ਅਕਲੀਆਂ, ਮਹਾਂਵੀਰ ਜੈਨ ਪਾਲੀ,ਮਾਧੋ ਮੂਰਰੀ ਸ਼ਰਮਾ, ਮੁਕੇਸ਼ ਕੁਮਾਰ, ਅਤੇ ਰਾਮ ਲਾਲ ਸ਼ਰਮਾ,

