ਮਾਨਸਾ ਵਿੱਚ ਕਣਕ ਦੀ ਢੋਆ ਢੁਆਈ ਤੇ ਲੇਬਰ ਟੈਂਡਰਾਂ ਨੂੰ ਲੈ ਕੇ ਫੂਡ ਸਪਲਾਈ ਦਫ਼ਤਰ ਚੋਂ ਹੋਏ ਹਿੰਸਕ ਘਟਨਾ ਇੱਕ ਦੀ ਮੌਤ ਇੱਕ ਜ਼ਖ਼ਮੀ 

0
712

ਮਾਨਸਾ ,13 ਮਾਰਚ ((ਸਾਰਾ ਯਹਾ) ) ਮਾਨਸਾ ਵਿਖੇ ਲੇਬਰ ਟੈਂਡਰਾਂ ਨੂੰ ਲੈ ਕੇ ਦੋ ਧੜਿਆਂ ਚ ਹੋਏ ਵਿਵਾਦ ਦੇ ਚੱਲਦੇ ਇੱਕ ਧੜੇ ਨੇ ਦੂਸਰੇ ਤੇ ਗੋਲੀ ਚਲਾ ਦਿੱਤੀ ਜਿਸ ਦੇ ਚੱਲਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮਾਨਸਾ ਵਿੱਚ ਅੱਜ ਲੇਬਰ ਅਤੇ ਟੈਂਡਰ ਹੋਣੇ ਸਨ ਟਰੱਕ ਯੂਨੀਅਨ ਨਾ ਹੋਣ ਦੇ ਕਾਰਨ ਕਈ ਟਰਾਂਸਪੋਰਟਰ ਯੂਨੀਅਨ ਪੈਦਾ ਹੋ ਗਈਆਂ ਨੇ ਜਿਸ ਦੇ ਚੱਲਦੇ ਟੈਂਡਰਾਂ ਨੂੰ ਲੈ ਕੇ ਵਿਵਾਦ ਹੋਇਆ ਇਸ ਦੌਰਾਨ ਵਿਵਾਦ ਦੇ ਕਾਰਨ ਇਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਪੁਲਿਸ ਇਸ ਮਾਮਲੇ ਵਿੱਚ ਕੁੱਝ ਵੀ ਕਹਿਣ ਦੇ ਲਈ ਤਿਆਰ ਨਹੀਂ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਫੂਡ ਸਪਲਾਈ ਦਫ਼ਤਰ ਚੋਂ ਅੱਜ ਕਣਕ ਦੀ ਢੋਆ ਢੁਆਈ ਨੂੰ ਲੈ ਕੇ ਟੈਂਡਰਾਂ ਦੇ ਖੁੱਲ੍ਹਣ ਤੋਂ ਪਹਿਲਾਂ ਨੋ ਡਿਊ ਸਲਿੱਪ ਲੈਣ ਦੇ ਲਈ ਟਰਾਂਸਪੋਰਟਰ ਫੂਡ ਸਪਲਾਈ ਦਫ਼ਤਰ ਚੋਂ ਇਕੱਠੇ ਹੋਏ ਸਨ ਪਰ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਇੰਨਾਂ ਹਿੰਸਕ ਰੂਪ ਧਾਰ ਗਿਆ ਕਿ ਸ਼ਰੇਆਮ ਗੋਲੀਆਂ ਅਤੇ ਗੰਡਾਸੇ ਚੱਲੇ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਇਨੋਵਾ ਗੱਡੀ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਜੋ ਕਿ ਸਾਬਕਾ ਪ੍ਰਧਾਨ ਪਿ੍ਤਪਾਲ ਸਿੰਘ ਡਾਲੀ ਦੀ ਦੱਸੀ ਜਾ ਰਹੀ ਹੈ ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਉਸ ਦੇ ਉੱਪਰ ਹੀ ਇੱਕ

ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਜੋ ਕਿ ਘਟਨਾ ਦੇ ਸਮੇਂ ਬੰਦ ਪਾਇਆ ਗਿਆ ਦਫਤਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਹੈ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਲਾਈਟ ਚਲੀ ਗਈ ਸੀ ਜਿਸ ਕਾਰਨ ਸੀਸੀਟੀਵੀ ਕੈਮਰਾ ਬੰਦ ਹੋ ਗਿਆ ਉੱਥੇ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਲੈਣ ਦੇ ਲਈ ਡੀਵੀਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਫਰਾਂਸਿਕ ਟੀਮ ਨੇ ਵੀ ਮੌਕੇ ਤੋਂ ਸੈਂਪਲ ਲੈ ਲਏ ਹਨ। ਇਸ ਘਟਨਾ ਨੂੰ ਲੈ ਕੇ ਪੁਲਿਸ ਦੇ ਆਲਾ ਅਧਿਕਾਰੀ ਕੁਝ ਵੀ ਕਹਿਣ ਦੇ ਲਈ ਤਿਆਰ ਨਹੀਂ ਫਿਲਹਾਲ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here