ਮਾਨਸਾ, 15 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਡਿਪਟੀ ਕਮਿਸ.ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ. ਮਾਨਸਾ ਡਾ: ਨਰਿੰਦਰ ਭਾਰਗਵ ਵੱਲੋਂ ਮਾਨਸਾ ਵਿੱਚੋ ਕਣਕ ਖਰੀਦ ਦੀ ਸੁਰੂਆਤ ਮਾਨਸਾ ਦੀ ਅਨਾਜ ਮੰਡੀ ਵਿੱਚ ਖੁਦ ਪਹੁੰਚ ਕੇ ਆਪਣੀ ਦੇਖ ਰੇਖ ਵਿੱਚ ਕਰਵਾਈ ਗਈ| ਅੱਜ ਇਸ ਮੰਡੀ ਵਿੱਚ ਕਣਕ ਖਰੀਦ ਲਈ 5 ਪਾਸ ਜਾਰੀ ਹੋਏ ਸਨ, ਜਿਹਨਾਂ ਵਿੱਚੋ 2 ਕਿਸਾਨਾਂ ਨੇ ਦੁਪਿਹਰ 2 ਵਜੇ ਤੱਕ ਆਪਣੀ ਕਣਕ ਮੰਡੀ ਵਿੱਚ ਲਿਆਂਦੀ| ਇਸ ਸਮੇਂ ਕੋਰੋਨਾ ਵਾਇਰਸ ਕਾਰਨ ਮੰਡੀ ਨੂੰ ਪੂਰੀ ਤਰਾ ਸੈਨੀਟਾਈਜ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਬਿਮਾਰੀ ਮੰਡੀਆਂ ਵਿੱਚ ਨਾ ਫੈਲ ਸਕੇ| ਇਸ ਸਮੇਂ ਜੋ ਵੀ ਕਿਸਾਨ ਆਪਣੇ ਟਰੈਕਟਰ ਉਪਰ ਫਸਲ ਲੈ ਕੇ ਆਉਦਾ ਹੈ, ਉਸਨੂੰ ਪਹਿਲਾਂ ਸੈਨੀਟਾਈਜ ਕਰਾਇਆ ਜਾਂਦਾ ਹੈ, ਫਿਰ ਉਸਦੇ ਟਰੈਕਟਰ^ਟਰਾਲੀ ਨੂੰ ਮੰਡੀ ਵਿੱਚ ਭੇਜਿਆ ਗਿਆ| ਇਸਤੋਂ ਇਲਾਵਾ ਮੰਡੀ ਵਿੱਚ ਜੋ ਵੀ ਆੜ੍ਹਤੀਆ ਅਤੇ ਜੋ ਵੀ ਵਿਆਕਤੀ ਮੰਡੀ ਵਿੱਚ ਦਾਖਲ ਹੋਇਆ, ਉਸਨੂੰ ਸੈਨੀਟਾਈਜ ਕਰਨ ਬਾਅਦ ਹੀ ਮੰਡੀ ਵਿੱਚ ਦਾਖਲ ਹੋਣ ਦਿੱਤਾ ਗਿਆ| ਇਸ ਸਮੇਂ ਡਿਪਟੀ ਕਮਿਸ.ਨਰ ਮਾਨਸਾ ਅਤੇ ਐਸ.ਐਸ.ਪੀ. ਮਾਨਸਾ ਜੀ ਵੱਲੋ ਇਸ ਸਾਰੀ ਕਾਰਜਪ੍ਰਣਾਲੀ ਦਾ ਜਾਇਜਾ ਲਿਆ ਗਿਆ|ਇਸਤੋਂ ਬਾਅਦ ਡਿਪਟੀ ਕਮਿਸ.ਨਰ ਮਾਨਸਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਦਾ ਪਾਲਣ ਕਰਦੇ ਹੋਏ ਕਣਕ ਦੀ ਖਰੀਦ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਕਿਸਾਨ ਵੀਰ, ਆੜਤੀਆਂ ਅਤੇ ਮੰਡੀ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਨਹੀ ਆਉਣ ਦਿੱਤੀ ਜਾਵੇਗੀ| ਇਸ ਸਮੇਂ ਡਾ. ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਕਣਕ ਦੀ ਖਰੀਦ ਪ੍ਰਕਿਰਿਆ ਵਿੱਚ ਪੁਲਿਸ ਦੀ ਵੀ ਭੂਮਿਕਾ ਅਹਿਮ ਹੋ ਗਈ ਹੈ|
ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਦਿਨਕਰ ਗੁਪਤਾ, ਆਈਪੀਐਸ. ਜੀ ਵੱਲੋਂ ਜਾਰੀ ਗਾਈਡਲਾਈਨਜ ਅਨੁਸਾਰ ਪੁਲਿਸ ਆਪਣੀ ਭੂਮਿਕਾ ਕਣਕ ਦੀ ਖਰੀਦ ਵਿੱਚ ਮੋਹਰੀ ਹੋ ਕੇ ਨਿਭਾਏਗੀ ਅਤੇ ਇਹ ਯਕੀਨੀ ਬਨਾਏਗੀ ਕਿ ਸਰਕਾਰ ਵੱਲੋ ਕੋਰੋਨਾ ਵਾਇਰਸ ਕਾਰਨ ਜੋ ਗਾਈਡਲਾਈਨਜ ਹਨ, ਉਹਨਾਂ ਦੀ ਪੂਰਤੀ ਸਹੀ ਢੰਗ ਨਾਲ ਕਰਵਾਈ ਜਾ ਸਕੇ| ਪੁਲਿਸ ਵੱਲੋ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਦੇ ਵਿੱਚ ਫਿਜੀਕਲ ਡਿਸਟੈਂਸ ਅਤੇ ਸੈਨੀਟਾਈਜ ਸਹੀ ਢੰਗ ਨਾਲ ਹੋਵੇ ਅਤੇ ਕਣਕ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਸਮੱਸਿਆ ਕਿਸਾਨ ਵੀਰਾਂ ਨੂੰ ਨਾ ਆਵੇ| ਇਸ ਸਮੇਂ ਮੰਡੀਕਰਨ ਬੋਰਡ ਦੇ ਸ੍ਰੀ ਰਜਨੀਸ. ਗੋਇਲ ਜਿਲਾ ਮੰਡੀ ਅਫਸਰ, ਸ੍ਰੀ ਚਮਕੌਰ ਸਿੰਘ ਸਕੱਤਰ ਮਾਰਕੀਟ ਕਮੇਟੀ ਮਾਨਸਾ, ਸ੍ਰੀ ਮਨਿੰਦਰ ਸਿੰਘ ਮੰਡੀ ਸੁਪਰਵਾਈਜ.ਰ, ਸ੍ਰੀ ਅਮਨ ਬਾਂਸਲ ਬੋਲੀ ਰਿਕਾਰਡਰ ਅਤੇ ਸ੍ਰੀ ਹਰਜਿੰਦਰ ਸਿੰਘ ਗਿੱਲ ਡੀ.ਐਸ.ਪੀ. ਮਾਨਸਾ ਹਾਜ.ਰ ਸਨ| ਆੜਤੀਆ ਐਸੋਸੀਏਸ.ਨ ਮਾਨਸਾ ਦੇ ਪ੍ਰਧਾਨ ਸ੍ਰੀ ਮੁਨੀਸ. ਬੱਬੀ ਦਾਨੇਵਾਲੀਆ, ਸ੍ਰੀ ਅਸ.ਵਨੀ ਚੌਧਰੀ, ਜਨਕ ਰਾਜ ਐਂਡ ਕੰਪਨੀ, ਸ੍ਰੀ ਪ੍ਰਕਾਸ. ਚੰਦ ਮਾਨਸਾ ਆਦਿ ਨੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਤੇ ਕੀਤੇ ਪ੍ਰਬੰਧਾਂ ਪ੍ਰਤੀ ਤਸੱਲੀ ਪ੍ਰਗਟ ਕੀਤੀ ਅਤੇ ਭਰੋਸਾ ਦਿੱਤਾ ਗਿਆ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੀਆ ਸਾਵਧਾਨੀਆਂ ਦੀ ਵਰਤੋ ਕਰਦੇ ਹੋਏ