
ਮਾਨਸਾ,22,ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਨੁਸਾਰ ਅੱਜ ਤੜਕਸਾਰ 7 ਵਜੇ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ ਨੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦਾ ਚਲਾਨ ਕਰਕੇ 27000/- ਰੁਪਏ ਜੁਰਮਾਨਾ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਨੇ ਕਿਹਾ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਵਾਹਨ ਚਾਲਕਾਂ ਨੂੰ ਨਿਯਮਾਂ ਅਨੁਸਾਰ ਜ਼ੁਰਮਾਨੇ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਅੱਜ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਵਾਹਨਾਂ ’ਤੇ ਪੈ੍ਰਸ਼ਰ ਹਾਰਨ ਲੱਗੇ ਹੋਏ ਹਨ, ਜੋ ਕਿ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਅਤੇ ਕਈ ਵਾਹਨਾਂ ਕੋਲ ਨਾ ਤਾਂ ਪਰਮਿਟ ਸੀ ਅਤੇ ਨਾ ਹੀ ਕੋਈ ਦਸਤਾਵੇਜ਼। ਐਸ.ਡੀ.ਐਮ. ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਅੱਜ ਕੁੱਲ 17 ਵਹੀਕਲਾਂ ਦੇ ਚਲਾਨ ਕੀਤੇ ਗਏ, ਜਿਨ੍ਹਾਂ ਵਿੱਚ ਬਿਨ੍ਹਾਂ ਸੀਟ ਬੈਲਟ ਦੇ 6, ਪੈ੍ਰਸ਼ਰ ਹਾਰਨ ਦੇ 5, ਬਿਨ੍ਹਾਂ ਆਰ.ਸੀ. 3, ਬਿਨ੍ਹਾ ਡਰਾਈਵਿੰਗ ਲਾਇਸੰਸ 3, ਤਿੰਨ ਸਵਾਰੀਆਂ 1, ਬਿਨ੍ਹਾਂ ਬੀਮਾ 2, ਬਿਨ੍ਹਾਂ ਪ੍ਰਦੂਸ਼ਨ ਸਰਟੀਫਿਕੇਟ 2, ਬਿਨ੍ਹਾਂ ਪਾਸਿੰਗ 2, ਬਿਨ੍ਹਾਂ ਪਰਮਿਟ 2, ਵਾਹਨ ਚਲਾਉਣ ਸਮੇਂ ਮੋਬਾਇਲ ਵਰਤਣ ਸਬੰਧੀ 1 ਅਤੇ ਗਲਤ ਪਾਰਕਿੰਗ ਸਬੰਧੀ 2 ਚਲਾਨ ਕੀਤੇ ਗਏ।
