*ਮਾਨਸਾ ਵਿਖੇ 10 ਦਸੰਬਰ ਨੂੰ ਹੋਏ ਕਥਿਤ ਲਾਠੀਚਾਰਜ਼ ਦੀ ਬੱਚਤ ਭਵਨ ਵਿਖੇ ਹੋਈ ਜਨਤਕ ਸੁਣਵਾਈ*

0
138

ਮਾਨਸਾ, 14 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮਾਨਸਾ ਵਿਖੇ 10 ਦਸੰਬਰ ਨੂੰ ਹੋਏ ਕਥਿਤ ਲਾਠੀਚਾਰਜ਼ ਦੀ ਮੈਜਿਸਟਰੇਟ ਜਾਂਚ ਲਈ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋ ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੂੰ ਪੜ੍ਹਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪੜ੍ਹਤਾਲੀਆ ਅਫ਼ਸਰ ਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ 15 ਦਸੰਬਰ 2021 ਦਿਨ ਬੁੱਧਵਾਰ ਨੂੰ ਸਵੇਰੇ 11 ਵਜ੍ਹੇ ਤੋਂ ਲੈ ਕੇ ਦੁਪਹਿਰ 1 ਵਜ੍ਹੇ ਤੱਕ ਬਚਤ ਭਵਨ ਮਾਨਸਾ ਵਿਖੇ 10 ਦਸੰਬਰ ਦੀ ਘਟਨਾ ਦੀ ਜਨਤਕ ਸੁਣਵਾਈ ਕੀਤੀ ।  ਉਨ੍ਹਾਂ ਦੱਸਿਆ ਕਿ ਪੜ੍ਹਤਾਲ ਦੌਰਾਨ ਘਟਨਾ ਨਾਲ ਸਬੰਧਤ ਪੀੜ੍ਹਤ ਜਾਂ ਪਬਲਿਕ ਦਾ ਕੋਈ ਵੀ ਵਿਅਕਤੀ ਜੋ ਤੱਥਾਂ ਤੋਂ ਬਾਖੂਬੀ ਵਾਕਫ ਹੋਵੇ ਅਤੇ ਸਾਰੀ ਘਟਨਾ ਬਾਰੇ ਜਾਣਕਾਰੀ ਰੱਖਦਾ ਹੋਵੇ, ਇਸ ਮਸਲੇ ਨਾਲ ਸਬੰਧਤ ਆਪਣੇ ਬਿਆਨ ਜਾਂ ਕੋਈ ਗਵਾਹ/ਦਸਤਾਵੇਜ਼ ਪੇਸ਼ ਕਰਨਾ ਚਾਹੁੰਦਾ ਹੋਵੇ ਤਾਂ ਨਿਸ਼ਚਿਤ ਸਮੇਂ ’ਤੇ ਪੜ੍ਹਤਾਲ ਦੌਰਾਨ ਆਪਣਾ ਪੱਖ ਰੱਖ ਸਕਦਾ ਹੈ।

LEAVE A REPLY

Please enter your comment!
Please enter your name here