ਮਾਨਸਾ ਵਿਖੇ ਪਹੁੰਚੀ ਵਿਜੈ ਮਸ਼ਾਲ

0
78

ਮਾਨਸਾ, 8 ਫਰਵਰੀ (ਸਾਰਾ ਯਹਾਂ /ਮੁੱਖ ਸੰਪਾਦਕ): ਦਸੰਬਰ 1971 ਵਿੱਚ ਭਾਰਤੀ ਸੈਨਾ ਦੀ ਪਾਕਿਸਤਾਨ ਫੌਜ ’ਤੇ ਇਤਿਹਾਸਕ ਜਿੱਤ, ਜਿਸ ਨੇ ਨਵੇਂ ਰਾਸ਼ਟਰ ਬੰਗਲਾਦੇਸ਼ ਦੀ ਸਿਰਜਣਾ ਕੀਤੀ ਅਤੇ ਦੂਜੇ ਵਿਸ਼ਵ ਯੁੱਧ ਦੇ ਬਾਅਦ ਇਹ ਸਭ ਤੋਂ ਵੱਡਾ ਸੈਨਿਕ ਆਤਮ ਸਮਰਪਣ ਸੀ, ਜਿਸ ਦੀ ਸਵਰਣ ਜਯੰਤੀ ਦੀ ਯਾਦ ਵਿੱਚ ‘ਸਵਰਣਿਮ ਵਿਜੇ ਵਰ੍ਹਾ’ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਭਾਰਤੀ ਸੈਨਾ ਦੁਆਰਾ ਸਾਰੇ ਭਾਰਤ ਵਿੱਚ 16 ਦਿਸੰਬਰ 2020 ਤੋਂ 16 ਦਿਸੰਬਰ 2021 ਤੱਕ ਦੇਸ਼ ਦੇ ਅਲੱਗ-ਅਲੱਗ ਥਾਵਾਂ ਤੇ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਯੁੱਧ ਦੇ ਸਾਬਕਾ ਸੈਨਿਕ ਤੇ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ

।ਅੱਜ ਇਸ ਸਬੰਧ ਵਿੱਚ ਚੇਤਕ ਕੋਰ ਦੁਆਰਾ ਮਾਨਸਾ ਵਿੱਚ ਸਵਰਣਿਮ ਵਿਜੇ ਵਰ੍ਹਾ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨ ਹਿੱਤ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਪੂਰਵ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ। ਬੱਚਤ ਭਵਨ ਵਿਖੇ ਆਯੋਜਿਤ ਸਮਾਰੋਹ ਦਾ ਆਗਾਜ਼ ‘ਵਿਜੈ ਮਸ਼ਾਲ’ ਦੇ ਸਵਾਗਤ ਨਾਲ ਹੋਇਆ। ਇਸ ਮੌਕੇ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਮਹਿੰਦਰਪਾਲ, ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਐਸ.ਪੀ ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਬੀ.ਐਸ ਵਿਰਕ ਸਮੇਤ ਹੋਰ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਸਮਾਰੋਹ ਵਿੱਚ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਵੀ ਰਾਸ਼ਟਰ ਦੇ ਲਈ ਸਰਵੋਤਮ ਬਲਿਦਾਨ ਦੇਣ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।                                        

   ਚੇਤਕ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਦੇ ਨਾਲ ਨਾਲ ਵਿਧਾਇਕ ਸ਼੍ਰੀ ਮਾਨਸ਼ਾਹੀਆ ਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਵੱਲੋਂ ਹਵਾਈ ਰੱਖਿਆ ਬ੍ਰਿਗੇਡ ਨੇ 66 ਪੂਰਵ ਸੈਨਿਕ, ਜੰਗੀ ਵਿਧਵਾਵਾਂ ਅਤੇ ਮਾਨਸਾ ਜ਼ਿਲ੍ਹੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। 

LEAVE A REPLY

Please enter your comment!
Please enter your name here