ਮਾਨਸਾ 12,ਮਾਰਚ (ਸਾਰਾ ਯਹਾਂ /ਜਗਦੀਸ਼ ਬਾਂਸਲ)-ਸ੍ਰੀ ਸਿਵ ਤ੍ਰਿਵੈਣੀ ਮੰਦਰ ਨੇੜੇ ਪਾਰਕ ਮਾਨਸਾ ਵੱਲੋ ਮਹਾਸਿਵਰਾਤਰੀ ਉਤਸਵ ਬਹੁਤ ਹੀ ਧੂਮ ਧਾਮ ਤੇ ਸਰਧਾ ਨਾਲ ਮਨਾਇਆ ਗਿਆ। ਇਸ ਮੋਕੇ ਕੀਰਤਨ ਮੰਡਲੀਆਂ ਵੱਲੋ ਸਿਵ ਦਾ ਗੁਣਗਾਣ ਕਰਦਿਆਂ ਸਿਵ ਦੇ ਨਵੇ ਨਵੇ ਭਜਨ ਗਾਕੇ ਸਾਰੇ ਪੰਡਾਲ ਨੂੰ ਸਿਵ ਮਈ ਬਣਾ ਦਿੱਤਾ ਮੰਦਰ ਦੇ ਪੁਜਾਰੀ ਨੇ ਸਿਵਰਾਤਰੀ ਦੇ ਤਿਉਹਾਰ ਬਾਰੇ ਦੱਸਿਆ ਕਿ ਜੋ ਵੀ ਭਗਤ ਸੱਚੇ ਦਿਲ ਨਾਲ ਸਿਵ ਦੀ ਪੂਜਾ ਕਰਦਾ ਹੈ ਉਸਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਤਿਰਵੈਣੀ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ ਕੁਮਾਰ ਮੇਸ਼ੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਭਗਤਾ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਸਹਿਯੋਗੀ ਸੰਸਥਾਵਾਂ ਦੇ ਆਗੂਆਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੋਕੇ ਪ੍ਰਧਾਨ ਰਮੇਸ ਕੁਮਾਰ ਮੇਸ਼ੀ ,ਵਾਇਸ ਪ੍ਰਧਾਨ ਨਰੇਸ ਕੁਮਾਰ ਨੀਸ਼ਾ, ਸੁਰੇਸ ਕੁਮਾਰ , ਹਨੀਸ ਗਰਗ ਵੇਦ ਪ੍ਰਕਾਸ ,ਮੇਘ ਰਾਜ , ਰਵੀ ਮਾਖਾ , ਅਸੋਕ ਕੁਮਾਰ , ਜਗਦੀਸ ਕੁਮਾਰ ਜੋਨੀ ਤੇ ਸਮੂਹ ਮੰਦਿਰ ਕਮੇਟੀ ਮੈਂਬਰ ਹਾਜਰ ਸਨ ।