ਮਾਨਸਾ 05 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ,ਮਾਨਸਾ ਦੇ ਸਹਿਯੋਗ ਨਾਲ ਤਿੰਨ ਰੋਜਾ ਪੁਸਤਕ ਪ੍ਰਦਰਸ਼ਨੀ ਅਤੇ ਸਾਹਿਤਕ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸਦੇ ਅੱਜ ਅਖੀਰਲੇ ਦਿਨ ਰਾਸ਼ਟਰੀ ਸੈਮੀਨਾਰ ਨਾਰੀ ਪੁਰਖ ਸੰਵਾਦ ਤੂੰ ਤੇ ਮੈਂ ਵਿਸ਼ੇ ਤੇ ਕਰਵਾਇਆ ਗਿਆ ।ਅੱਜ ਦੇ ਮੁੱਖ ਮਹਿਮਾਨ ਮੈਡਮ ਰਾਜਵਿੰਦਰ ਕੌਰ ਸਿਵਿਲ ਉਚੇਚੇ ਰੂਪ ਵਿੱਚ ਸ਼ਾਮਿਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਪ੍ਰਿੰਸੀਪਲ ਡਾਕਟਰ ਬਰਿੰਦਰ ਕੌਰ ਨੇ ਜਿੱਥੇ ਸਭਨਾ ਨੂੰ ਜੀ ਆਇਆ ਕਿਹਾ ਉੱਥੇ ਨਾਰੀ ਪੁਰਖ ਸੰਵਾਦ ਵਿਸ਼ੇ ਤੇ ਹੋ ਰਹੇ ਸੈਮੀਨਾਰ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾਕਟਰ ਨਰੇਸ਼ ਕੁਮਾਰ ਮੁਖੀ ਪੰਜਾਬੀ ਅਤੇ ਡੋਗਰੀ ਵਿਭਾਗ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਾਬੇ ਦੀ ਬਾਣੀ ਨਾਲ ਸੰਵਾਦ ਬੜਾ ਮਿੱਠਾ ਬਣਦਾ ਹੈ, ਆਪਣੇ ਆਲੇ ਦੁਆਲੇ ਨਾਲ ਸੰਵਾਦ ਕਰਨਾ ਬਹੁਤ ਜਰੂਰੀ ਹੈ ਭਾਵੇਂ ਉਹ ਰਿਸ਼ਤਾ ਹੋਵੇ ਭਾਵੇਂ ਉਹ ਵਾਤਾਵਰਨ ।ਸਮਾਗਮ ਦੇ ਦੂਸਰੇ ਬੁਲਾਰੇ ਐਡਵੋਕੇਟ ਬਲਵੰਤ ਭਾਟੀਆ ਨੇ ਲੀਗਲ ਐਸਪੈਕਟ ਤੋਂ ਚਰਚਾ ਕਰਦਿਆਂ ਸਮਾਜ ਅੰਦਰ ਬਣਦੀ ਔਰਤ ਦੀ ਸਥਿਤੀ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਔਰਤਾਂ ਨੂੰ ਸਸ਼ਕਤੀਕਰਨ ਹੋਣ ਤੇ ਜ਼ੋਰ ਦਿੱਤਾ। ਇਸ ਮੌਕੇ ਸੂਫੀ ਗਾਇਕ ਅਰਫ ਸਲਮਾਨ ਵੱਲੋਂ ਵੱਲੋਂ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸਦੇ ਨਾਲ ਨਾਲ ਸਕੂਲਾਂ ਅਤੇ ਕਾਲਜਾਂ ਦੇ ਲੋਕ ਗੀਤ ਅਤੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਡਾਕਟਰ ਬੱਲਮ ਲੀਂਬਾ ਦੁਆਰਾ ਬਾਖੂਬੀ ਨਿਭਾਈ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਗਰਾਮ ਦੇ ਕੋਆਰਡੀਨੇਟਰ ਜਗਦੀਪ ਸਿੱਧੂ, ਪ੍ਰੀਤ ਰੁਪਾਲ ਤੋਂ ਇਲਾਵਾ ਉੱਘੇ ਪੱਤਰਕਾਰ ਬਲਵਿੰਦਰ ਸਿੰਘ ਧਾਲੀਵਾਲ, ਗੁਰਚੇਤ ਸਿੰਘ ਫੱਤੇਵਾਲੀਆ, ਹਰਕ੍ਰਿਸ਼ਨ ਸ਼ਰਮਾ, ਡਾਕਟਰ ਸੰਦੀਪ ਘੰਡ ,ਹਰਦੀਪ ਸਿੰਘ ਸਿੱਧੂ , ਡਾਕਟਰ ਰਾਮ ਕ੍ਰਿਸ਼ਨ, ਡਾਕਟਰ ਜਸਪਾਲ ਸਿੰਘ ਆਦਿ ਹਾਜ਼ਰ ਸਨ।