
ਮਾਨਸਾ 16 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਅੱਜ ਮਾਨਸਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਕਮੇਟੀ ਮਾਨਸਾ ਦੇ ਵਰਕਰਾਂ ਦੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਸੀਨੀਅਰ ਸੂਬਾ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ ਦੀ ਅਗਵਾਈ ਵਿੱਚ ਹੋਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਸੂਬਾ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਵਿਚਾਰ ਚਰਚਾ ਕਰਨ ਉਪਰੰਤ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਹੋਈ ਏਕਤਾ ਨੂੰ ਮੁੱਖ ਰਖਦਿਆਂ ਅੱਜ ਮਿਤੀ 16.6.2020 ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਸਰਬਸੰਮਤੀ ਨਾਲ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਜਿਲ੍ਹਾ ਮਾਨਸਾ ਦੇ ਹੇਠ ਲਿਖੇ ਅਨੁਸਾਰ ਜਿਲ੍ਹਾ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ : –
1. ਜੁਗਰਾਜ ਸਿੰਘ ਗੋਰਖਨਾਥ
2. ਉੱਗਰ ਸਿੰਘ ਮੀਰਪੁਰੀਆ ਮਾਨਸਾ
3. ਕਾਕਾ ਸਿੰਘ ਮਾਨ ਬੀਬੜੀਆਂ ਮਾਨਸਾ
4. ਭੋਲਾ ਸਿੰਘ ਮਾਨਸਾ
5. ਸੁਖਪਾਲ ਸਿੰਘ ਮਾਨਸਾ
6. ਜਸਪਾਲ ਸਿੰਘ ਉੱਭਾ
7. ਬਲਦੇਵ ਸਿੰਘ ਹੀਰੇਵਾਲਾ
8. ਲੀਲਾ ਸਿੰਘ ਹੀਰੇਵਾਲਾ
9. ਗੁਰਮੇਲ ਸਿੰਘ ਕੋਠੇ ਅਸਪਾਲ
10.ਚਮਕੌਰ ਸਿੰਘ ਪੱਖੋ ਕਲਾਂ
11. ਜਗਦੇਵ ਸਿੰਘ ਭੁਪਾਲ
12.ਗੁਰਚਰਨ ਸਿੰਘ ਸਾਰੋਂ ਮਾਨਸਾ
13.ਗੁਰਦੀਪ ਸਿੰਘ ਮੱਲ ਸਿੰਘ ਵਾਲਾ
ਇਹ ਸਾਰੇ ਮੈਂਬਰ ਜਿਲ੍ਹਾ ਕਮੇਟੀ ਵਿੱਚ ਸਰਬ ਸੰਮਤੀ ਨਾਲ ਚੁਣੇ ਗਏ। ਇਸ ਤੋਂ ਇਲਾਵਾ ਜਿਹਨਾਂ ਹੋਰ ਸਾਥੀਆਂ ਨੇ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਉਹਨਾਂ ਵਿੱਚ ਛੋਟਾ ਸਿੰਘ ਕੂਲਰੀਆਂ, ਪੂਰਨ ਸਿੰਘ ਕੂਲਰੀਆਂ ਆਦਿ ਅਤੇ ਬਲਦੇਵ ਸਿੰਘ, ਲੀਲਾ ਸਿੰਘ ਆਦਿ ਗੋਰਖਨਾਥ ਆਦਿ ਸ਼ਾਮਲ ਹਨ।
