
ਮਾਨਸਾ 8 ਜਨਵਰੀ (ਸਾਰਾ ਯਹਾ / ਜੋਨੀ ਜਿੰਦਲ) : ਸਿਹਤ ਵਿਭਾਗ ਦੁਆਰਾ ਕੋਵਿਡ—19 ਦੀ ਰੋਕਥਾਮ ਲਈ ਆ ਰਹੀ ਵੈਕਸੀਨ ਸਬੰਧੀ ਡਰਾਈ ਰਨ ਦੀ ਸ਼ੁਰੂਆਤ ਸਿਵਲ ਹਸਪਤਾਲ ਮਾਨਸਾ ਵਿਖੇ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਸ੍ਰੀ ਸੁਖਵਿੰਦਰ ਸਿੰਘ ਦੁਆਰਾ ਡਰਾਈ ਰਨ ਦੀ ਸ਼ੁਰੂਆਤ ਦਾ ਜਾਇਜ਼ਾ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੋਵਿਡ—19 ਦੀ ਰੋਕਥਾਮ ਲਈ ਵੈਕਸੀਨ ਸਬੰਧੀ ਬਣਾਏ 3 ਡਰਾਈ ਰਨ ਪੁਆਇੰਟਾਂ ਤੇ 60 ਲਾਭਪਾਤਰੀਆਂ *ਤੇ ਟਰਾਇਲ ਲਿਆ ਗਿਆ। ਇਸ ਡਰਾਈ ਰਨ ਸਮੇਂ ਪਹਿਲੇ ਲਾਭਪਾਤਰੀਆਂ ਨੂੰ ਇਕ ਦਿਨ ਪਹਿਲਾਂ ਪੋਰਟਲ ਰਾਹੀਂ ਮੈਸੇਜ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਸਿਹਤ ਸੰਸਥਾ ਵਿਖੇ ਆਉਣ *ਤੇ ਆਪਣਾ ਸ਼ਨਾਖ਼ਤੀ ਕਾਰਡ ਜੋ ਕਿ ਪੋਰਟਲ ਵਿੱਚ ਅਪਲੋਡ ਕਰਵਾਇਆ ਹੋਵੇਗਾ ਉਹ ਡਾਟਾ ਆਪ੍ਰੇਟਰ ਨੂੰ ਦੇ ਕੇ ਐਂਟਰੀ ਕਰਵਾਉਣਗੇ। ਇਸਤੋਂ ਬਾਅਦ ਵੈਕਸੀਨੇਸ਼ਨ ਵਾਲੇ ਕਮਰੇ ਵਿੱਚ ਜਾ ਕੇ ਵੈਕਸੀਨ ਲਗਵਾਉਣ ਉਪਰੰਤ ਰੈਸਟ ਰੂਮ ਵਿੱਚ ਅੱਧਾ ਘੰਟਾ ਰੈਸਟ ਕਰਕੇ, ਫਿਰ ਘਰ ਜਾ ਸਕਣਗੇ, ਤਾਂ ਜੋ ਕਿਸੇ ਨੂੰ ਸਿਹਤ ਸਬੰਧੀ ਸਮੱਸਿਆ ਨਾ ਆ ਸਕੇ।
ਉਨ੍ਹਾਂ ਦੱਸਿਆ ਕਿ ਅੱਜ 3 ਸੰਸਥਾਵਾਂ ਵਿੱਚ ਵੈਕਸੀਨ ਲਗਾਉਣ ਲਈ ਡਰਾਈ ਰਨ ਕੀਤਾ ਗਿਆ ਹੈ, ਜਿਸ ਵਿੱਚ ਸਿਵਲ ਹਸਪਤਾਲ ਮਾਨਸਾ ਵਿਖੇ 25 ਲਾਭਪਾਤਰੀ, ਜਨਕ ਰਾਜ ਹਸਪਤਾਲ ਮਾਨਸਾ ਵਿਖੇ 14 ਅਤੇ ਸੀ.ਐਚ.ਸੀ ਖਿਆਲਾ ਕਲਾਂ ਵਿਖੇ 21 ਲਾਭਪਾਤਰੀਆਂ ਤੇ ਟਰਾਇਲ ਲਿਆ ਗਿਆ।

ਇਸ ਮੌਕੇ ਡਾ. ਸੰਜੀਵ ਓਬਰਾਏ ਜਿ਼ਲ੍ਹਾ ਟੀਕਾਕਰਨ ਅਫ਼ਸਰ, ਡਾ. ਹਰਚੰਦ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਜਿ਼ਲ੍ਹਾ ਹਸਪਤਾਲ ਮਾਨਸਾ, ਡਾ. ਰਣਜੀਤ ਸਿੰਘ ਰਾਏ ਜਿਲ੍ਹਾ ਇੰਚਾਰਜ ਕੋਵਿਡ—19 ਸੈਪਲਿੰਗ ਟੀਮ, ਡਾ. ਬਲਜੀਤ ਕੌਰ ਡੀ.ਐਸ.ਐਮ.ਓ—ਕਮ—ਸਹਾਇਕ ਸਿਵਲ ਸਰਜਨ, ਸ੍ਰੀ ਸੁਖਮਿੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਮਿਸ ਕਾਜ਼ਲ ਜੁਮਨਾਨੀ ਏ.ਐਚ.ਏ, ਸ੍ਰੀ ਸੰਦੀਪ ਸਿੰਘ ਸੀਨੀਅਰ ਸਹਾਇਕ ਹਾਜਿਰ ਸਨ
