-ਮਾਨਸਾ ਵਿਖੇ ਕਰਫਿਊ ਦੌਰਾਨ ਵੱਖ-ਵੱਖ ਦੁਕਾਨਾਂ ਖੋਲ੍ਹਣ ਦੀ ਢਿੱਲ…!ਦੇਖੋ ਕਿਹੜੀਆ ਦੁਕਾਨਾ ਹਨ

0
513

ਮਾਨਸਾ, 12 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਕੋਵਿਡ-19 (ਕੋਰੋਨਾ ਵਾਇਰਸ) ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਅੰਦਰ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ।  ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਵੱਲੋਂ ਪਿਛਲੇ ਦਿਨੀਂ ਜ਼ਿਲ੍ਹੇ ਵਿਚ ਵੱਖ-ਵੱਖ ਦੁਕਾਨਾਂ ਸਵੇਰੇ 7 ਵਜੇ ਤੋਂ 3 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਕੁਝ ਹੋਰ ਦੁਕਾਨਾਂ ਨੂੰ ਕਰਫਿਊ ਦੌਰਾਨ Çਂਨਰਧਾਰਤ ਸਮੇਂ ਅਨੁਸਾਰ ਖੋਲ੍ਹਣ ਦੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਕੱਪੜਾ (ਥੋਕ ਤੇ ਪਰਚੂਨ) ਰੇਡੀਮੇਡ ਕੱਪੜਾ ਅਤੇ ਟੇਲਰ ਦੀਆਂ ਦੁਕਾਨਾਂ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਖੋਲ੍ਹੀਆਂ ਜਾ ਸਕਣਗੀਆਂ। ਇਸੇ ਤਰਾਂ ਇਲੈਕਟ੍ਰਾਨਿਕਸ (ਕੰਪਿਊਟਰ/ਲੈਪਟਾਪ/ਮੋਬਾਇਲ/ਘੜੀਆਂ/ਏ.ਸੀ., ਕੂਲਰ)/ ਇਲੈਕਟ੍ਰੀਕਲ (ਬਿਜਲੀ ਦੀਆਂ ਦੁਕਾਨਾਂ/ਇਨਵਰਟਰ ਬੈਟਰੀ ਅਤੇ ਇੰਨਵਰਟਰ ਦੀਆਂ ਦੁਕਾਨਾਂ ਅਤੇ ਰਿਪੇਅਰ ਦੀਆਂ ਦੁਕਾਨਾਂ, ਕੰਪਿਊਟਰ ਦੇ ਨਵੇਂ ਸਾਮਾਨ/ਰਿਪੇਅਰ ਵਾਲੀਆਂ ਦੁਕਾਨਾਂ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਮੋਬਾਇਲ ਸੇਲ/ਰਿਪੇਅਰ/ਰਿਚਾਰਜ ਦੀਆਂ ਦੁਕਾਨਾਂ) ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਖੁੱਲਣਗੀਆਂ। ਹਲਵਾਈ/ਚਾਹ, ਜੂਸ, ਬੇਕਰੀ, ਕਨਫੈਕਸ਼ਨਰੀ/ ਆਈਸਕਰੀਮ ਪਾਰਲਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਖੁੱਲ੍ਹੇ ਰਹਿਣਗੇ ਪ੍ਰੰਤੂ ਦੁਕਾਨਾਂ ਅੰਦਰ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ। ਲੱਕੜ ਦੇ ਆਰੇ/ਘੁਮਿਆਰ/ਬਾਂਸ ਬਾਹੀਆਂ ਦੀਆਂ ਦੁਕਾਨਾਂ/ਕਬਾੜ ਦੀਆਂ ਦੁਕਾਨਾਂ/ ਕਣਕ ਦੇ ਢੋਲ ਦੀਆਂ ਦੁਕਾਨਾਂ, ਲਲਾਰੀ (ਚੁੰਨੀਆਂ ਪੱਗਾਂ ਆਦਿ ਨੂੰ ਰੰਗਣ ਵਾਲੇ) ਜੁੱਤੀਆਂ ਦੀਆਂ ਦੁਕਾਨਾਂ, ਮੋਚੀ (ਜੁੱਤੀਆਂ ਦੀ ਮੁਰੰਮਤ ਕਰਨ ਵਾਲੇ) ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਰਿਆਣੇ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਅਤੇ ਕਿਤਾਬਾਂ/ਸਟੇਸ਼ਨਰੀ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਵਾਰ ਵਾਲੇ ਦਿਨ ਹੀ ਖੁੱਲ੍ਹੀਆਂ ਰਹਿਣਗੀਆਂ।9/24064/2020

LEAVE A REPLY

Please enter your comment!
Please enter your name here