
ਮਾਨਸਾ 28, ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ)ਵਾਰਡ ਨੰਬਰ 10 ਦੇ ਸ਼ਕਤੀ ਭਵਨ ਵਾਲੇ ਏਰੀਏ ਦੀਆਂ ਗਲੀਆਂ ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਾਰਣ ਉੱਥੋਂ ਦੇ ਵਸਨੀਕ ਕਾਫੀ ਪ੍ਰੇਸ਼ਾਨ ਸਨ ਅੱਜ ਨਗਰ ਕੌਂਸਲ ਦੀਆਂ ਚੋਣਾਂ ਚ ਕਿਸਮਤ ਅਜ਼ਮਾ ਚੁੱਕੇ ਜਗਤ ਰਾਮ ਗਰਗ ਨੇ ਸਫਾਈ ਵਾਲੀ ਟੈਂਕੀ ਅਤੇ ਸੀਵਰੇਜ ਵਿਭਾਗ ਦੇ ਕਰਮਚਾਰੀ ਬੁਲਾ ਕੇ ਇਹ ਸੀਵਰੇਜ ਚਾਲੂ ਕਰਵਾਇਆ ਹੈ ਗਲੀ ਦੇ ਵਾਸੀਆਂ ਨੇ ਦੱਸਿਆ ਕਿ ਜਗਤ ਰਾਮ ਗਰਗ ਦੇ ਯਤਨਾਂ ਸਦਕਾ ਲੋਕਾਂ ਨੂੰ ਇਸ ਗੰਦਗੀ ਤੋਂ ਰਾਹਤ ਮਿਲੀ ਹੈ।
