ਮਾਨਸਾ, 28 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਵਨ ਵੇ ਟਰੈਫਿਕ ਰੋਡ, ਵਾਰਡ ਨੰਬਰ 05 ਮਾਨਸਾ ਵਿਖੇ ਕੋਵਿਡ-19 ਦੇ ਮਰੀਜ਼ ਆ ਜਾਣ ਕਾਰਨ 14 ਜਨਵਰੀ 2022 ਨੂੰ ਮਾਈਕਰੋ ਕਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਗਾਈਡਲਾਈਲਜ਼ ਅਨੁਸਾਰ ਹੁਣ ਪਿਛਲੇ ਪੰਜ ਦਿਨਾਂ ਤੋਂ ਕੋਈਂ ਨਵਾਂ ਮਰੀਜ਼ ਨਹੀਂ ਆਇਆ ਹੈ। ਉਨਾਂ ਦੱਸਿਆ ਕਿ ਹੁਣ ਸਿਵਲ ਸਰਜਨ ਮਾਨਸਾ ਦੀ ਸਿਫਾਰਿਸ਼ ਦੇ ਅਧਾਰ ’ਤੇ ਵਨ ਵੇ ਟਰੈਫਿਕ ਰੋਡ ਵਾਰਡ ਨੰਬਰ 05 ਮਾਨਸਾ ਨੂੰ ਕੰਨਟੇਨਮੈਂਟ ਜ਼ੋਨ ਤੋਂ ਮੁਕਤ ਕੀਤਾ ਜਾਂਦਾ ਹੈ।