ਮਾਨਸਾ ਰੇਲਵੇ ਸਟੇਸ਼ਨ ਦਾ ਜੀਐੱਮ ਉੱਤਰੀ ਰੇਲਵੇ ਵੱਲੋਂ ਦੌਰਾ ਕੀਤਾ ਗਿਆ

0
112

ਮਾਨਸਾ 24 ਫਰਵਰੀ ((ਸਾਰਾ ਯਹਾ /ਬੀਰਬਲ ਧਾਲੀਵਾਲ ) ਮਾਨਸਾ ਰੇਲਵੇ ਸਟੇਸ਼ਨ ਦਾ ਜੀਐੱਮ ਉੱਤਰੀ ਰੇਲਵੇ ਵੱਲੋਂ ਦੌਰਾ ਕੀਤਾ ਗਿਆ ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਰੇਲਵੇ ਸਟੇਸ਼ਨ ਮਾਨਸਾ ਤੇ ਸੁਵਿਧਾਵਾਂ ਦੇਣ ਦਾ ਸ਼ਹਿਰ ਵਾਸੀਆਂ ਨੂੰ ਭਰੋਸਾ ਵੀ ਦਿੱਤਾ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਮਾਨਸਾ ਰੇਲਵੇ ਸਟੇਸ਼ਨ ਤੇ ਸੁਵਿਧਾਵਾਂ ਦੇਣ ਦੇ ਲਈ ਚਰਚਾ ਕੀਤੀ ਗਈ ਇਸ ਮੌਕੇ ਜੀਐੱਮ ਰੇਲਵੇ ਵੱਲੋਂ ਮਾਨਸਾ ਰੇਲਵੇ ਸਟੇਸ਼ਨ ਤੇ ਐੱਚ ਆਰ ਐੱਮ ਐੱਸ ਹੈਲਪ ਸੁਵਿਧਾ ਡੈਸਕ ਦੀ ਸ਼ੁਰੂਆਤ ਕੀਤੀ ਗਈ।

ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਉੱਤਰੀ ਰੇਲਵੇ ਵਿਭਾਗ ਦੇ ਜੀਐਮ ਆਸ਼ੂਤੋਸ਼ ਗੰਗਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਮਾਨਸਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਹੈ ਅਤੇ ਮਾਨਸਾ ਰੇਲਵੇ ਸਟੇਸ਼ਨ ਤੇ ਕਮੀਆਂ ਦੇਖੀਆਂ ਗਈਆਂ ਨੇ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਵੀ ਉਨ੍ਹਾਂ ਨੂੰ ਸਮੱਸਿਆਵਾਂ ਦੱਸੀਆਂ ਹਨ ਜਿਨ੍ਹਾਂ ਦਾ ਜਲਦ ਹੀ ਸਮਾਂ ਦਾਨ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮਾਨਸਾ ਦੇ ਵਿਧਾਇਕ ਵੱਲੋਂ ਵੀ ਉਨ੍ਹਾਂ ਨਾਲ ਰੇਲਵੇ ਸਟੇਸ਼ਨ ਤੇ ਸੁਵਿਧਾਵਾਂ ਦੇਣ ਸਬੰਧੀ ਚਰਚਾ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਮਾਨਸਾ ਰੇਲਵੇ ਸਟੇਸ਼ਨ ਤੇ ਅੱਜ ਉਨ੍ਹਾਂ ਵਲੋਂ ਪਹਿਲਾਂ ਐੱਚ ਆਰ ਐੱਮ ਐੱਸ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਰੇਲਵੇ ਵਿਭਾਗ ਦੇ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲ ਸਕੇ ਉਨ੍ਹਾਂ ਇੱਥੇ ਇਹ ਵੀ ਦੱਸਿਆ ਕਿ ਰੇਲਵੇ ਸਟੇਸ਼ਨ ਮਾਨਸਾ ਤੇ ਜਿੰਨੀਆਂ ਵੀ ਮੁਸ਼ਕਿਲਾਂ ਨੇ ਉਨ੍ਹਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ ਅਤੇ ਕੋਰੋਨਾ ਦੇ ਸਮੇਂ ਪਹਿਲਾਂ ਹੀ ਟਰੇਨਾਂ ਬੰਦ ਰੰਜਨ ਨੇ ਤੇ ਹੁਣ ਹੋਰ ਟਰੇਨਾਂ ਚਲਾਈਆਂ ਜਾਣਗੀਆਂ ਤਾਂ ਕਿ ਮਾਨਸਾ ਵਾਸੀਆਂ ਨੂੰ ਸੁਵਿਧਾ ਹੋ ਸਕੇ। ਇਸ ਮੌਕੇ ਸ਼ਹਿਰ ਵਾਸੀਆਂ ਨੇ ਜੀਐੱਮ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਜੀਐੱਮ ਨੇ ਉਨ੍ਹਾਂ ਮੁਸ਼ਕਲਾਂ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਐਮ ਐਲ ਏ ਸਰਦਾਰ ਨਾਜ਼ਰ ਸਿੰਘ ਵੱਲੋਂ ਰੇਲਵੇ ਸਟੇਸ਼ਨ ਮਾਨਸਾ ਤੇ ਪਹੁੰਚੇ ਜੀ ਐੱਮ ਰੇਲਵੇ ਨੂੰ ਮਾਨਸਾ ਸਟੇਸ਼ਨ ਅਤੇ ਰੇਲਵੇ ਦੇ ਆਸੇ ਪਾਸੇ ਆ ਰਹੀਆਂ ਸੱਮਸਿਆ ਤੇ ਵਿਚਾਰ ਕੀਤਾ ਗਿਆ ਪਲੇਟਫਾਰਮ ਨੰਬਰ 2 ਤੇ ਰੇਲਵੇ ਫਾਟਕ ਦੀ ਬੱਸ ਸਟੈਂਡ ਵਾਲੇ ਅਬਾਦੀ ਜ਼ਿਆਦਾ ਇਧਰ ਟਿਕਟ ਘਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਪਿਸ਼ਾਬ ਘਰ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਰੇਲਵੇ ਦੀ ਜਗ੍ਹਾ ਵਿੱਚ ਪਾਰਕ ਬਣੇ ਹੋਏ ਸਨ ਉਸ ਨੂੰ ਦੁਬਾਰਾ ਬਣਾਉਣ ਦੀ ਮੰਗ ਪ੍ਰੇਮ ਸਗਾਰ ਭੋਲੇ ਵਲੋਂ ਕੀਤੀ ਗਈ ਅਤੇ ਵਾਰਡ ਨੰਬਰ 20 ਦੇ ਨਗਰ ਕੌਂਸਲਰ ਵਿਸ਼ਾਲ ਜੈਨ ਗੋਲਡੀ ਵਲੋ ਰੇਲਵੇ ਦੀ੍ ਕੋਰਸਿੰਗ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਸੋਹਣ ਲਾਲ ਠੇਕੇਦਾਰ ਨੇ ਅੰਡਰ ਬ੍ਰਿਜ ਵਿਚ ਪਾਣੀ ਦੀ ਨਿਕਾਸੀ ਅਤੇ ਉਸ ਉਪਰ ਛੱਡ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਮੇਂ ਜਤਿੰਦਰ ਆਗਰਾ ਮੰਗਤ ਰਾਮ ਰੇਲਵੇ ਪਾਰਕਿੰਗ ਵਾਲੇ ਰਜਿੰਦਰ ਬਾਂਸਲ, ਮੋਤੀ ਲਾਲ ਹਾਜਰ ਸਨ।

NO COMMENTS