
ਮਾਨਸਾ 11 ਮਈ(ਸਾਰਾ ਯਹਾ/ਬਲਜੀਤ ਸ਼ਰਮਾ)ਸਥਾਨਕ ਮਾਨਸਾ ਮੈਡੀਸਿਟੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਤਾਇਲ ਦੀ ਅਗਵਾਈ ਵਿੱਚ ਕੋਰੋਨਾ ਵਾਇਰਸ ਦੇ ਵਿਰੁੱਧ ਫਰੰਟ ਲਾਈਨ ਤੇ ਡਿਊਟੀ ਦੇ ਰਹੇ ਪੁਲਿਸ ਪ੍ਰਸ਼ਾਸ਼ਨ ਨੂੰ ਸੇਫ਼ੇਟੀ ਕਿੱਟਾਂ ਵੰਡੀਆਂ ਗਈਆਂ।
ਪੁਨੀਤ ਤਾਇਲ ਨੇ ਦੱਸਿਆ ਇਸ ਕਿੱਟ ਵਿੱਚ ਸੈਨਟਾਈਜ਼ਰ,ਮਾਸਕ ਅਤੇ ਗਲਬਜ਼ ਸ਼ਾਮਲ ਹਨ । ਹਰੇਕ ਪੁਲਿਸ ਨਾਕੇ ਤੇ ਡਿਊਟੀ ਦੇ ਰਹੇ ਇਹਨਾਂ ਬਹਾਦਰ ਯੋਧਿਆਂ ਲਈ ਸਾਡੇ ਵੱਲੋਂ ਇਹ ਕਿੱਟਾਂ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਵੰਡੀਆਂ ਗਈਆਂ ਅਤੇ ਅੱਗੇ ਵੀ ਵੰਡੀਆਂ ਜਾਣਗੀਆਂ।
ਇਸ ਮੌਕੇ ਮਾਨਸਾ ਮੈਡੀਸਿਟੀ ਹਸਪਤਾਲ ਦੇ ਮਸ਼ਹੂਰ ਡਾਕਟਰ ਰਾਘਵ ਅਰੋੜਾ ਐਮ ਡੀ, ਸ਼ਾਮ ਲਾਲ ਵਰੁਣ ਬਾਂਸਲ ਵੀਨੂੰ ਅਤੇ ਸਟਾਫ਼ ਮੈਂਬਰ ਹਾਜ਼ਿਰ ਸਨ ।
