ਮਾਨਸਾ 09,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ): ਮਾਨਸਾ ਸ਼ਹਿਰ ਅੰਦਰ ਬੀਤੇ ਮਹੀਨੇ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਇਕ ਅਹਿਮ ਮੀਟਿੰਗ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਹੋਲਸੇਲ ,ਕਰਿਆਨਾ ,ਰੈਡੀਮੈਂਟ ,ਕੱਚਾ ਆਡ਼੍ਹਤੀਆ ,ਹਲਵਾਈ ,ਰਿਟੇਲ ,ਪ੍ਰਾਪਰਟੀ ਡੀਲਰ ,ਸਨਾਤਨ ਧਰਮ ਸਭਾ ,ਹੋਲਸੇਲ ਜੀਵਨ ਮੀਰਪੂਰੀਆ ਪ੍ਰਧਾਨ ਮੇਨ ਬਾਜ਼ਾਰ ਯੂਨੀਅਨ ਅਤੇ ਬਾਕੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਅਤੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਅਤੇ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਲੋਕਾਂ ਨੇ ਵੀ ਹਾਜ਼ਰੀ ਲਗਵਾਈ ।ਇਸ ਮੌਕੇ ਸੰਬੋਧਨ ਕਰਦਿਆਂ ਬੱਬੀ ਦਾਨੇਵਾਲੀਆ ਨੇ ਕਿਹਾ ਕੇ ਪੁਲਸ ਪ੍ਰਸ਼ਾਸਨ ਨਾਲ ਮੀਟਿੰਗਾਂ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ ਕਿ ਆਉਂਦੇ ਬੁੱਧਵਾਰ ਤੱਕ ਦਾ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ ਹੈ ਉਸ ਦਿਨ ਇਕ ਮੀਟਿੰਗ ਰੱਖੀ ਗਈ ਹੈ।
ਜੇਕਰ ਉਸ ਸਮੇਂ ਤਕ ਸਾਰਾ ਕੁਝ ਅਮਨ ਚੈਨ ਨਾਲ ਹੁੰਦਾ ਹੈ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ ਤਾਂ ਕੋਈ ਧਰਨਾ ਮੁਜ਼ਾਹਰਾ ਨਹੀਂ ਹੋਵੇਗਾ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਇਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵਿਸ਼ਾਲ ਜੈਨ ਗੋਲਡੀ ਐਮ ਸੀ, ਪਰਵੀਨ ਟੋਨੀ ਐਮਸੀ ,ਅਮਨ ਮਿੱਤਲ ਪ੍ਰਧਾਨ ਸਿਨੇਮਾ ਰੋਡ ਟ੍ਰੇਡ ਯੂਨੀਅਨ, ਵਿਜੇ ਕੁਮਾਰ , ਸੁਰੇਸ਼ ਨੰਦਗਡ਼੍ਹੀਆ ਪ੍ਰਧਾਨ ਕਰਿਆਨਾ ਐਸੋਸੀਏਸ਼ਨ ,ਕ੍ਰਿਸ਼ਨ ਚੌਹਾਨ, ਰਮੇਸ਼, ਟੋਨੀ, ਈਸ਼ੂ ਗੋਇਲ, ਤਰਸੇਮ ਚੰਦ, ਦੀਪਕ ਮਿੱਤਲ ,ਮਨਜੀਤ ਸਦਿਓਡ਼ਾ,ਜਰਨਲ ਸੈਕਟਰੀ ਵਾਪਰ ਮੰਡਲ ਅਤੇ ਜਰਨਲ ਸੈਕਟਰੀ ਸਵਾਰਣਕਰ ਸੈਕਟਰੀ ਬਲਵਿੰਦਰ ਸਿੰਘ ਡਾ ਧੰਨ ਮੱਲ ਗੋਇਲ ਪ੍ਰਧਾਨ ਆਯੂਰਵੈਦਿਕ ਯੂਨੀਅਨ ਅਸ਼ੋਕ ਕੁਮਾਰ, ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸ਼ਹਿਰ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੂਰੇ ਸ਼ਹਿਰ ਵਾਸੀ ਪੂਰੇ ਸਜਗ ਹਨ। ਪ੍ਰਸ਼ਾਸਨ ਨੂੰ ਇਕ ਹਫ਼ਤੇ ਦਾ ਟਾਈਮ ਦਿੱਤਾ ਹੈ ਤਾਂ ਜੋ ਉਹ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰ ਸਕੇ ਜੇਕਰ ਇਸ ਹਫਤੇ ਦੌਰਾਨ ਵੀ ਘਟਨਾਵਾਂ ਇਸੇ ਤਰ੍ਹਾਂ ਵਾਪਰਦੀਆਂ ਰਹਿੰਦੀਆਂ ਹਨ ਤਾਂ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਪ੍ਰਸ਼ਾਸਨ ਖ਼ਿਲਾਫ਼ ਕੋਈ ਅਹਿਮ ਫ਼ੈਸਲਾ ਵੀ ਲਿਆ ਜਾ ਸਕਦਾ ਹੈ। ਇਸ ਮੌਕੇ ਪਹੁੰਚੇ ਥਾਣਾ ਸਿਟੀ ਦੇ ਐਸਐਚਓ ਅੰਗਰੇਜ਼ ਸਿੰਘ ਨੇ ਕਿਹਾ ਕਿ ਉਹ ਆਪਣੇ ਸੀਨੀਅਰ ਦੇ ਧਿਆਨ ਵਿੱਚ ਲਿਆ ਕੇ ਖ਼ੁਦ ਵੀ ਪੂਰੀ ਤਰ੍ਹਾਂ ਸਖ਼ਤ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾਵੇਗਾ ਸਮਾਜ ਵਿਰੋਧੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ ਤਾਂ ਜੋ ਉਹ ਸ਼ਹਿਰ ਦਾ ਮਾਹੌਲ ਖ਼ਰਾਬ ਨਾ ਕਰ ਸਕਣ ।