ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਕੱਲ 30 ਜਨਵਰੀ ਨੂੰ ਭੁੱਖ ਹੜਤਾਲ ਰੱਖਕੇ ਕਿਸਾਨ ਅੰਦੋਲਨਕਾਰੀਆਂ ਉਪਰ ਕੀਤੇ ਜਾ ਰਹੇ ਅੱਤਿਆਚਾਰ ਵਿਰੁੱਧ ਕੀਤਾ ਜਾਵੇਗਾ ਰੋਸ ਪ੍ਰਗਟਾਵਾ

0
19

ਮਾਨਸਾ 29, ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) : ਮਾਨਸਾ ਬਾਰ ਐਸੋਸੀਏਸ਼ਨ ਵੱਲੋ ਦਿੱਲੀ ਵਿੱਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਦੌਰਾਨ ਕੇਂਦਰ
ਸਰਕਾਰ ਦੀ ਸ਼ਹਿ *ਤੇ ਦਿੱਲੀ ਪੁਲਿਸ ਅਤੇ ਯੂਪੀ ਪੁਲਿਸ ਵੱਲੋਂ ਜ਼ੋ ਕਿਸਾਨ ਅੰਦੋਲਨਕਾਰੀਆਂ *ਤੇ ਪਰਚੇ ਪਾਏ ਜਾ ਰਹੇ ਹਨ ਉਨ੍ਹਾਂ ਦੀ ਨਿੰਦਾ ਕੀਤੀ ਉਥੇ ਹੀ
ਬੀਜੇਪੀ ਦੇ ਗੁੰਡਿਆਂ ਵੱਲੋਂ ਪੁਲਿਸ ਨਾਲ ਜਾ ਕੇ ਕਿਸਾਨ ਅੰਦੋਲਨਕਾਰੀਆਂ ਨੂੰ ਧਰਨਿਆਂ ਤੋਂ ਹਟਾਉਣ ਦੀ ਕੋਸ਼ਿਸ਼ ਦੀ ਵੀ ਨਿੰਦਾ ਕੀਤੀ ਗਈ। ਮਾਨਸਾ ਬਾਰ
ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਲੋਕਾਂ ਦਾ ਜਮਹੂਰੀ ਅਤੇ ਸੰਵਿਧਾਨਕ ਅਧਿਕਾਰ ਹੈ ਪਰ ਨਰਿੰਦਰ ਮੋਦੀ ਦੀ
ਬੀਜੇਪੀ ਸਰਕਾਰ ਆਪਣੇ ਬਹੁਮਤ ਦਾ ਦੁਰਉਪਯੋਗ ਕਰਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਉਥੇ ਹੀ ਬੀਜੇਪੀ ਆਪਣੇ
ਗੁੰਡਿਆਂ ਨੂੰ ਪੁਲਿਸ ਨਾਲ ਭੇਜਕੇ ਕਿਸਾਨਾਂ ਦੀ ਕੁੱਟਮਾਰ ਕਰਕੇ ਅੰਦੋਲਨਕਾਰੀਆਂ ਦੇ ਹੱਕਾਂ *ਤੇ ਡਾਕਾ ਮਾਰ ਰਹੀ ਹੈ।
ਇਸ ਸਮੇਂ ਬਾਰ ਐਸੋਸੀਏਸ਼ਨ ਦੇ ਮੈਂਬਰ ਗੁਰਲਾਭ ਸਿੰਘ ਮਾਹਲ ਅਤੇ ਬਲਵੀਰ ਕੌਰ ਐਡਵੋਕੇਟਸ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ
ਪ੍ਰੋਗਰਾਮ ਅਨੁਸਾਰ ਕੱਲ 30 ਜਨਵਰੀ (ਸ਼ਨੀਵਾਰ) ਨੂੰ ਮਾਨਸਾ ਬਾਰ ਐਸੋਸੀਏਸ਼ਨ ਦੇ 21 ਮੈਂਬਰ ਭੁੱਖ ਹੜਤਾਲ ਉਪਰ ਬੈਠਣਗੇ ਅਤੇ ਇਹ ਭੁੱਖ ਹੜਤਾਲ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਉਪਰ ਝੂਠੇ ਮੁਕੱਦਮੇ ਦਰਜ਼ ਕਰਨ, ਬੀਜੇਪੀ ਦੇ ਗੁੰਡਿਆਂ ਵੱਲੋਂ ਸ਼ਾਂਤਮਈ ਧਰਨੇ *ਤੇ ਬੈਠੇ ਕਿਸਾਨਾਂ ਤੇ ਹਮਲੇ ਕਰਨ ਅਤੇ
ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਮੋਦੀ ਮੀਡੀਆ ਨਾਲ ਮਿਲਕੇ ਗਲਤ ਵਰਤੇ ਜਾ ਰਹੇ ਹਥਕੰਡਿਆਂ ਖਿਲਾਫ ਕੀਤੀ ਜਾ
ਰਹੀ ਹੈ। ਇਸ ਭੁੱਖ ਹੜਤਾਲ ਵਿੱਚ ਲਲਿਤ ਅਰੋੜਾ, ਗੁਰਜੀਤ ਸਿੰਘ ਝੰਡੂਕੇ, ਰਣਜੀਤ ਸਿੰਘ, ਕਾਕਾ ਸਿੰਘ ਮਠਾਰੂ, ਨਵਦੀਪ ਸ਼ਰਮਾ, ਪਰਮਿੰਦਰ ਸਿੰਘ
ਬਹਿਣੀਵਾਲ ਪ੍ਰਧਾਨ ਕਾਂਗਰਸ ਲੀਗਲ ਸੈਲ, ਸਹਿਜਪਾਲ ਸਿੰਘ ਮੰਡੇਰ ਪ੍ਰਧਾਨ ਆਮ ਆਦਮੀ ਪਾਰਟੀ ਲੀਗਲ ਸੈਲ, ਅੰਗਰੇਜ਼ ਸਿੰਘ ਕਲੇਰ, ਹਰਦੀਪ ਸਿੰਘ
ਜਵਾਹਰਕੇ, ਗੁਰਨੀਤ ਸਿੰਘ ਮਾਨਸ਼ਾਹੀਆ, ਅਮਨਦੀਪ ਸਿੰਘ ਝੁਨੀਰ, ਰਣਦੀਪ ਸ਼ਰਮਾ, ਮੱਖਣ ਜਿੰਦਲ, ਹਰਿੰਦਰ ਸਿੰਘ ਮਾਨਸ਼ਾਹੀਆ, ਜ਼ਸਪਾਲ ਕੜਵਲ,
ਬਲਵਿੰਦਰ ਸਿੰਘ ਸੋਢੀ, ਦੀਪਇੰਦਰ ਸਿੰਘ ਆਹਲੂਵਾਲੀਆ, ਗੁਰਪ੍ਰੀਤ ਸਿੰਘ ਭਾਈ ਦੇਸਾ, ਨਵਦੀਪ ਸ਼ਰਮਾ ਜਵਾਹਰਕੇ, ਹਰਪ੍ਰੀਤ ਸ਼ਰਮਾ, ਗੁਰਇਕਬਾਲ ਸਿੰਘ
ਮਾਨਸ਼ਾਹੀਆ ਪ੍ਰਧਾਨ ਲੀਗਲ ਸੈਲ ਅਕਾਲੀ ਦਲ ਐਡਵੋਕੇਟਸ ਆਦਿ ਭੁੱਖ ਹੜਤਾਲ ਉਪਰ ਬੈਠਣਗੇ।

LEAVE A REPLY

Please enter your comment!
Please enter your name here