ਮਾਨਸਾ 24 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ)ਅੱਜ ਮਾਨਸਾ ਬਾਰ ਐਸੋਸੀਏਸ਼ਨ ਵਿਖੇ ਐਡਵੋਕੇਟ ਗੁਰਤੇਜ਼ ਸਿੰਘ ਗਰੇਵਾਲ ਪ੍ਰਧਾਨ ਲੀਗਲ ਸੈਲ ਕਾਂਗਰਸ ਪਾਰਟੀ ਪੰਜਾਬ ਆਏ ਜਿੰਨ੍ਹਾਂ ਨੇ ਜਿਲ੍ਹਾ ਲੀਗਲ ਸੈਲ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਵਿੱਚ ਪਰਮਿੰਦਰ ਸਿੰਘ ਬਹਿਣੀਵਾਲ ਜਿਲ੍ਹਾ ਪ੍ਰਧਾਨਸੁਖਚੈਨ ਸਿੰਘ ਧਾਲੀਵਾਲ ਜਨਰਲ ਸਕੱਤਰ, ਲਖਵੀਰ ਸਿੰਘ ਵਾਈਸ ਪ੍ਰਧਾਨ, ਗੁਰਨੀਸ਼ ਮਾਨਸ਼ਾਹੀਆ ਵਾਇਸ ਪ੍ਰਧਾਨ ਤੋਂ ਇਲਾਵਾ ਮਨੋਜ਼ ਕੁਮਾਰ ਸਿੰਗਲਾ, ਮੁਕੇਸ਼ ਕੁਮਾਰ, ਅਮਰਿੰਦਰ ਚਾਹਲ, ਰਣਵੀਰ ਸਿੰਘ ਸੋਮਲ ਸਾਰੇ ਵਾਇਸ ਪ੍ਰਧਾਨ, ਰਾਜਿੰਦਰ ਕੌਰ ਢਿੱਲੋ, ਹਰਮਨਜੀਤ ਸਿੰਘ ਚਾਹਲ, ਅਮਨਦੀਪ ਸਿੰਘ ਢੂੰਡਾ, ਰੇਸ਼ਮ ਸਿੰਘ ਮਾਨਸ਼ਾਹੀਆ, ਅੰਗਰੇਜ਼ ਸਿੰਘ ਕਲੇਰ, ਗੁਰਦੀਪ ਸਿੰਘ ਸਿੱਧੂ ਸਾਰੇ ਸਕੱਤਰ, ਅਮਨਦੀਪ ਸਿੰਘ ਦੰਦੀਵਾਲ, ਪਾਲ ਸਿੰਘ ਮਾਨ, ਕਮਲਪ੍ਰੀਤ ਸਿੰਘ ਮੋਹਲ, ਗਗਨਦੀਪ ਸਿੰਘ, ਲੋਕੇਸ਼ ਸਿੰਗਲਾ, ਇੰਦਰਪ੍ਰੀਤ ਸਿੰਘ ਮੱਕੜ, ਨਵਦੀਪ ਸਿੰਘ ਸਿੱਧੂ ਸਾਰੇ ਜੁਆਇੰਟ ਸਕੱਤਰ ਨਿਯੁਕਤ ਕੀਤੇ ਗਏ।
ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਸੁਨੀਲ ਕੁਮਾਰ ਗਰਗ ਸੀਨੀਅਰ ਵਾਇਸ ਪ੍ਰਧਾਨ, ਮੋਹਿਤ ਕੁਮਾਰ ਉਪਲ ਵਾਇਸ ਪ੍ਰਧਾਨ, ਭੁਪੇਸ਼ ਬਾਂਸਲ ਸਕੱਤਰ, ਗੁਰਵਿੰਦਰ ਸਿੰਘ ਅਤੇ ਰਾਜ ਕੁਮਾਰ ਸਿੰਗਲਾ ਜੁਆਇੰਟ ਸਕੱਤਰ ਨਿਯੁਕਤ ਕੀਤੇ ਗਏ।
ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਦੇ ਸੱਤਪਾਲ ਸਿੰਘ ਦਿਉਲ ਸੀਨੀਅਰ ਵਾਇਸ ਪ੍ਰਧਾਨ, ਭੁਪਿੰਦਰ ਸਿੰਘ ਵਾਇਸ ਪ੍ਰਧਾਨ, ਪੁਨੀਤ ਬਾਵਾ ਸਕੱਤਰ ਤੇ ਬਿਕਰਮਜੀਤ ਸਿੰਘ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸਤੋਂ ਇਲਾਵਾ ਨਵਲ ਕੁਮਾਰ ਗੋਇਲ ਨੂੰੰ ਲੀਗਲ ਸੈਲ ਪੰਜਾਬ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਗੁਰਤੇਜ਼ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਨੂੰ ਲੀਗਲ ਸੈਲ ਘਰ ਘਰ ਪਹੁੰਚਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੱੁਖ ਮੰਤਰੀ ਪੰਜਾਬ ਵੱਲੋਂ ਆਪਣੀ ਪਿਛਲੀ ਸਰਕਾਰ ਸਮੇਂ ਵੀ ਕਿਸਾਨ ਹਿਤੈਸ਼ੀ ਫੈਸਲੇ ਲਏ ਗਏ ਸਨ ਅਤੇ ਹੁਣ ਵੀ ਪੰਜਾਬ ਵਿੱਚ ਕਿਸਾਨ ਵਿਰੋਧੀ ਬਿਲਾਂ ਨੂੰ ਲਾਗੂ ਨਾ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ਅਤੇ ਭਵਿਖ ਵਿੱਚ ਵੀ ਕਿਸਾਨਾਂ ਦੇ ਹਿਤਾਂ *ਤੇ ਪਹਿਰਾ ਦਿੱਤਾ ਜਾਵੇਗਾ।
ਬਿਕਰਮ ਸਿੰਘ ਮੋਫਰ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਵੀ ਹਾਜ਼ਰ ਰਹੇ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਕ੍ਰਿਸ਼ਨ ਚੰਦ ਗਰਗ ਅਤੇ ਸਕੱਤਰ ਬਾਰ ਐਸੋਸੀਏਸ਼ਨ ਹਰਪ੍ਰੀਤ ਸਿੰਘ ਮਾਨ ਨੇ ਧੰਨਵਾਦ ਕੀਤਾ। ਇਸ ਮੌਕੇ ਗੁਰਲਾਭ ਸਿੰਘ ਮਾਹਲ, ਜ਼ਸਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਬਾਰ ਐਸੋਸੀਏਸ਼ਨ ਬਢਲਾਡਾ, ਗੁਰਦੀਪ ਸਿੰਘ ਮਾਨਸ਼ਾਹੀਆ, ਸਿਮਰਜੀਤ ਸਿੰਘ ਮਾਨਸ਼ਾਹੀਆ, ਗੁਰਪ੍ਰੀਤ ਸਿੰਘ ਸਿੱਧੂ, ਬਿਮਲਜੀਤ ਸਿੰਘ, ਗੁਰਦੀਪ ਸਿੰਘ ਭੀਮੜਾ, ਅਮਰੀਕ ਸਿੰਘ ਬੱਪੀਆਣਾ ਆਦਿ ਐਡਵੋਕੇਟਸ ਨੇ ਵੀ ਧੰਨਵਾਦ ਕੀਤਾ।